- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੱਖਣੀ ਕੋਰੀਆ ਦੀ 20 ਮੈਂਬਰੀ ਫੀਲਡ ਹਾਕੀ ਟੀਮ 'ਏਸ਼ਿਅਨ ਚੈਂਪੀਅਨਜ਼ ਟਰਾਫੀ' ਵਿੱਚ ਹਿੱਸਾ ਲੈਣ ਲਈ ਮੁਹਾਲੀ ਸਥਿਤ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਦੱਖਣੀ ਕੋਰੀਆ ਦੀ 20 ਮੈਂਬਰੀ ਫੀਲਡ ਹਾਕੀ ਟੀਮ 'ਏਸ਼ਿਅਨ ਚੈਂਪੀਅਨਜ਼ ਟਰਾਫੀ' ਵਿੱਚ ਹਿੱਸਾ ਲੈਣ ਲਈ ਮੁਹਾਲੀ ਸਥਿਤ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ। ਇਹ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੁਹਾਲੀ ਵਿਖੇ ਆਯੋਜਿਤ ਕੀਤਾ ਜਾਣਾ ਹੈ।
ਖੇਡ ਵਿਭਾਗ ਦੇ ਅਧਿਕਾਰੀਆਂ ਲੋਕ ਸੰਪਰਕ ਅਧਿਕਾਰੀ ਨਵਦੀਪ ਸਿੰਘ ਗਿੱਲ ਅਤੇ ਜ਼ਿਲ੍ਹਾ ਖੇਡ ਅਫਸਰ ਉਮੇਸ਼ਵਰੀ ਸ਼ਰਮਾ ਵੱਲੋਂ ਹਵਾਈ ਅੱਡੇ 'ਤੇ ਟੀਮ ਦਾ ਭੰਗੜੇ ਦੀ ਤਾਲ, ਰਵਾਇਤੀ ਫੁੱਲਾਂ ਦੇ ਹਾਰਾਂ ਅਤੇ ਪੰਜਾਬੀ ਪ੍ਰਾਹੁਣਚਾਰੀ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਨਿੱਘੇ ਸਵਾਗਤ ਤੋਂ ਬੇਹੱਦ ਖੁਸ਼ ਹੋਏ ਦੱਖਣੀ ਕੋਰੀਆ ਖਿਡਾਰੀਆਂ ਨੇ ਮੇਜ਼ਬਾਨਾਂ ਦਾ ਧੰਨਵਾਦ ਕੀਤਾ ਅਤੇ ਹਾਕੀ ਦੇ ਦਿੱਗਜ਼ ਖਿਡਾਰੀਆਂ ਦੀ ਧਰਤੀ, ਪੰਜਾਬ ਵਿੱਚ ਖੇਡ ਮੈਦਾਨ ਵਿੱਚ ਖੇਡਣ ਲਈ ਤਤਪਰ ਸਨ। ਨਵਦੀਪ ਗਿੱਲ ਨੇ ਦੱਸਿਆ ਕਿ ਕੋਰੀਅਨ ਟੀਮ ਰਾਤ ਨੂੰ ਹੀ ਜਲੰਧਰ ਲਈ ਰਵਾਨਾ ਹੋ ਜਾਏਗੀ ਅਤੇ ਭਲਕੇ ਜਲੰਧਰ ਦੇ ਸਟੇਡੀਅਮ ਵਿੱਚ ਉਹਨਾਂ ਦਾ ਪ੍ਰੈਕਟਿਸ ਸੈਸ਼ਨ ਹੋਵੇਗਾ।
ਟੂਰਨਾਮੈਂਟ ਲਈ ਦੱਖਣੀ ਕੋਰੀਆ ਦੀ ਟੀਮ ਵਿੱਚ ਸ਼ਾਮਲ ਖਿਡਾਰੀ : ਕਿਮ ਜਿਉਣ (ਗੋਲ ਕੀਪਰ) ਪਾਰਕ ਜਿਨਵਿਓ, ਜਿਉ ਜਿਨ, ਸਿਉ ਗੋਸ਼ਗ, ਹੋਣ ਖਿਮ, ਦਿਓ ਸੋਣ, ਦੇ ਕਿ ਮੇਨ ਸ਼ੌਕ ਤਮੀਨ (ਗੋਲ ਕੀਪਰ ) ਯੋ ਗ ਜਾਨੋ ਆਦਿ ਮੈਂਬਰ ਹਨ। ਚੈਂਪੀਅਨਸ਼ਿਪ ਦੌਰਾਨ ਟੀਮ ਦੇ ਠਹਿਰਨ, ਅਭਿਆਸ ਸੈਸ਼ਨਾਂ ਅਤੇ ਆਵਾਜਾਈ ਦੇ ਸੁਚਾਰੂ ਪ੍ਰਬੰਧਾਂ ਲਈ ਵਿਆਪਕ ਤਿਆਰੀਆਂ ਕੀਤੀਆਂ ਗਈਆਂ ਹਨ। ਪੰਜਾਬ ਵਿੱਚ ਪਹਿਲੀ ਵਾਰ ਆਯੋਜਿਤ ਹੋ ਰਹੀ 'ਏਸ਼ਿਅਨ ਚੈਂਪੀਅਨਜ਼ ਟਰਾਫੀ' ਵਿੱਚ ਏਸ਼ੀਆ ਦੇ ਪ੍ਰਮੁੱਖ ਦੇਸ਼ਾਂ ਦੀ ਸ਼ਮੂਲੀਅਤ ਹੋਵੇਗੀ, ਜਿਸ ਦੌਰਾਨ ਉੱਚ ਪੱਧਰੀ ਹਾਕੀ ਮੁਕਾਬਲੇ ਦੇਖਣ ਨੂੰ ਮਿਲਣਗੇ।