
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੇਰੇਨਾ ਵਿਲੀਅਮਸ ਤੇ ਕਾਰਲੋਸ ਅਲਕਰਾਜ਼ ਨੂੰ ਆਪਮੇ ਪਹਿਲੇ ਯੂਐੱਸ ਓਪਨ ਮਿਕਸਡ ਡਬਲਜ਼ ਮੁਕਾਬਲੇ ਦੇ ਮੁਕਾਬਲੇਬਾਜ਼ ਦਾ ਪਤਾ ਲਗਹਾਉਣ ਲਈ ਹਾਲੇ ਥੋੜ੍ਹੀ ਹੋਰ ਉਡੀਕ ਕਰਨੀ ਹੋਵੇਗੀ। ਵਿਲੀਅਮਸ ਤੇ ਅਲਕਰਾਜ਼ ਦਾ ਐਤਵਾਰ ਨੂੰ ਡਰਾਅ ਕੱਢਿਆ ਗਿਆ

ਨਿਊਯਾਰਕ (ਏਪੀ) : ਸੇਰੇਨਾ ਵਿਲੀਅਮਸ ਤੇ ਕਾਰਲੋਸ ਅਲਕਰਾਜ਼ ਨੂੰ ਆਪਮੇ ਪਹਿਲੇ ਯੂਐੱਸ ਓਪਨ ਮਿਕਸਡ ਡਬਲਜ਼ ਮੁਕਾਬਲੇ ਦੇ ਮੁਕਾਬਲੇਬਾਜ਼ ਦਾ ਪਤਾ ਲਗਹਾਉਣ ਲਈ ਹਾਲੇ ਥੋੜ੍ਹੀ ਹੋਰ ਉਡੀਕ ਕਰਨੀ ਹੋਵੇਗੀ। ਵਿਲੀਅਮਸ ਤੇ ਅਲਕਰਾਜ਼ ਦਾ ਐਤਵਾਰ ਨੂੰ ਡਰਾਅ ਕੱਢਿਆ ਗਿਆ, ਜਿਸ ਵਿਚ ਉਨ੍ਹਾਂ ਦਾ ਸਾਹਮਣਾ ਸੋਮਵਾਰ ਨੂੰ ਹੋਣ ਵਾਲੇ ਅੱਠ ਟੀਮਾਂ ਦੇ ਕੁਆਲੀਫਾਇੰਗ ਟੂਰਨਾਮੈਂਟ ਨਾਲ ਅੱਗੇ ਵਧਣ ਵਾਲੀ ਕਿਸੇ ਇਕ ਟੀਮ ਨਾਲ ਹੋਵੇਗਾ। ਵਿਲੀਅਮਸ 2022 ਤੋਂ ਬਾਅਦ ਪਹਿਲੀ ਵਾਰ ਯੂਐੱਸ ਓਪਨ ’ਚ ਵਾਪਸੀ ਕਰੇਗੀ। ਛੇ ਵਾਰ ਦੀ ਸਿੰਗਲਜ਼ ਚੈਂਪੀਅਨ ਵਿਲੀਅਮਸ ਤੇ ਦੋ ਵਾਰ ਮਰਦ ਸਿੰਗਲਜ਼ ਖ਼ਿਤਾਬ ਜਿੱਤ ਚੁੱਕੇ ਅਲਕਰਾਜ਼ ਨੂੰ ਸ਼ਨਿਚਰਵਾਰ ਨੂੰ 16 ਟੀਮਾਂ ਵਾਲੇ ਟੂਰਨਾਮੈਂਟ ’ਚ ਵਾਈਲਡ ਕਾਰਡ ਦਿੱਤਾ ਗਿਆ ਸੀ।