US Open 2026 : ਫਾਈਨਲ 'ਚ ਹੋਵੇਗਾ ਜ਼ਵੇਰੇਵ ਤੇ ਸ਼ੇਲਟਨ ਦਾ ਸਾਹਮਣਾ, ਸੈਮੀਫਾਈਨਲ 'ਚ ਦਿੱਤੀ ਸ਼ਾਨਦਾਰ ਮਾਤ
2003 ’ਚ ਫਲਸ਼ਿੰਗ ਮੀਡੋਜ਼ ’ਚ ਐਂਡੀ ਰੌਡਿਕ ਦੇ ਚੈਂਪੀਅਨ ਬਣਨ ਤੋਂ ਬਾਅਦ ਕਿਸੇ ਵੀ ਅਮਰੀਕੀ ਖਿਡਾਰੀ ਨੇ ਇਹ ਖਿਤਾਬ ਨਹੀਂ ਜਿੱਤਿਆ ਹੈ। ਸ਼ੇਲਟਨ ਕੋਲ ਮੌਕਾ ਹੋਵੇਗਾ ਕਿ ਉਹ ਇਸ ਇਤਿਹਾਸ ਨੂੰ ਬਦਲ ਦੇਣ
Publish Date: Sun, 13 Sep 2026 11:31 AM (IST)
Updated Date: Sun, 13 Sep 2026 11:40 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਯੂਐੱਸ ਓਪਨ ਦੇ ਆਲ ਅਮਰੀਕਨ ਸੈਮੀਫਾਈਨਲ ’ਚ ਮੌਜੂਦ ਦਰਸ਼ਕਾਂ ਦਾ ਸਮਰਥਨ ਫਰਾਂਸਿਸ ਟਿਆਫੋ ਤੇ ਬੇਨ ਸ਼ੇਲਟਨ ਵਿਚਕਾਰ ਵੰਡਿਆ ਗਿਆ ਸੀ। ਦੋਵਾਂ ਖਿਡਾਰੀਆਂ ਲਈ ਬਰਾਬਰ ਦਾ ਰੌਲਾ ਸੀ ਪਰ ਗੇਂਦ ਤੇ ਰੈਕੇਟ ਦੀ ਇਸ ਖੇਡ ’ਚ ਸ਼ੇਲਟਨ ਨੇ ਆਪਣੇ ਹਮਵਤਨ ਟਿਆਫੋ ’ਤੇ ਭਾਰੀ ਪਏ ਤੇ ਤੈਅ ਕਰ ਲਿਆ ਫਾਈਨਲ ’ਚ ਸਾਰਾ ਰੌਲਾ ਉਸ ਲਈ ਹੀ ਉੱਠੇਗਾ। ਸੈਮੀਫਾਈਨਲ ਮੁਕਾਬਲੇ ’ਚ ਸ਼ੇਲਟਨ ਨੇ ਟਿਆਫੋ ਨੂੰ 4-6, 6-3, 6-3, 7-5 ਨਾਲ ਹਰਾਇਆ ਤੇ ਹੁਣ ਫਾਈਨਲ ’ਚ ਉਸ ਦਾ ਸਾਹਮਣਾ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨਾਲ ਹੋਵੇਗਾ।
2003 ’ਚ ਫਲਸ਼ਿੰਗ ਮੀਡੋਜ਼ ’ਚ ਐਂਡੀ ਰੌਡਿਕ ਦੇ ਚੈਂਪੀਅਨ ਬਣਨ ਤੋਂ ਬਾਅਦ ਕਿਸੇ ਵੀ ਅਮਰੀਕੀ ਖਿਡਾਰੀ ਨੇ ਇਹ ਖਿਤਾਬ ਨਹੀਂ ਜਿੱਤਿਆ ਹੈ। ਸ਼ੇਲਟਨ ਕੋਲ ਮੌਕਾ ਹੋਵੇਗਾ ਕਿ ਉਹ ਇਸ ਇਤਿਹਾਸ ਨੂੰ ਬਦਲ ਦੇਣ। ਆਪਣਾ ਤੀਸਰਾ ਯੂਐੱਸ ਓਪਨ ਸੈਮੀਫਾਈਨਲ ਹਾਰੇ ਟਿਆਫੋ ਖਿਲਾਫ ਜਿੱਤ ਤੋਂ ਬਾਅਦ ਸ਼ੇਲਟਨ ਨੇ ਕਿਹਾ ‘‘ਮੈਂ ਇੱਥੇ ਖਿਤਾਬ ਜਿੱਤਣ ਲਈ ਪੁਰਜ਼ੋਰ ਕੋਸ਼ਿਸ਼ ਕਰਾਂਗਾ। ਮੈਂ ਕੋਰਟ ’ਤੇ ਆਪਣਾ ਸਭ ਕੁਝ ਦਾਅ ’ਤੇ ਲਾ ਦੇਵਾਂਗਾ। ਉਮੀਦ ਹੈ ਕਿ ਤੁਸੀਂ ਸਾਰੇ ਲੋਕ ਆ ਕੇ ਮੇਰਾ ਸਮਰਥਨ ਕਰੋਗੇ। ਸਾਨੂੰ ਇਹ ਸੰਯੁਕਤ ਰਾਜ ਅਮਰੀਕਾ ਲਈ ਲਈ ਕਰਨਾ ਹੋਵੇਗਾ।’’
ਪਹਿਲੇ ਸੈਮੀਫਾਈਨਲ ’ਚ ਕੈਰੇਨ ਖਾਚਾਨੋਵ ਨੂੰ 6-3, 7-6 (7), 7-6 (6) ਨਾਲ ਹਰਾਉਣ ਵਾਲਾ ਜ਼ਵੇਰੇਵ ਵੀ ਇਸ ਮੈਚ ਲਈ ਤਿਆਰ ਹੈ। ਉਸ ਨੇ ਕਿਹਾ ਕਿ ਉਹ ਉਮੀਦ ਕਰੇਗਾ ਕਿ ਮੈਂ ਐਤਵਾਰ ਨੂੰ ਇਸ ਅਮਰੀਕੀ ਸੁਪਨੇ ਨੂੰ ਪੂਰਾ ਨਾ ਹੋਣ ਦੇਵਾਂ। ਲੰਬੇ ਸਮੇਂ ਤੋਂ ਇਕ ਵੀ ਗ੍ਰੈਂਡ ਸਲੈਮ ਨਾ ਜਿੱਤਣ ਵਾਲੇ ਖਿਡਾਰੀਆਂ ’ਚ ਸਰਬੋਤਮ ਮੰਨੇ ਜਾਂਦੇ ਜ਼ਵੇਰੇਵ ਸਾਲ 2020 ’ਚ ਯੂਐੱਸ ਓਪਨ ਜਿੱਤ ਸਕਦੇ ਸਨ ਪਰ ਡੋਮਿਨਿਕ ਥਿਏਮ ਖਿਲਾਫ ਪਹਿਲੇ 2 ਸੈੱਟ ਜਿੱਤਣ ਤੋਂ ਬਾਅਦ ਟਾਈਬ੍ਰੇਕਰ ’ਚ ਪੰਜਵਾਂ ਸੈੱਟ ਗੁਆ ਕੇ ਉਸ ਨੇ ਖਿਤਾਬ ਵੀ ਗੁਆ ਦਿੱਤਾ। ਥਿਅਮ 1949 ਤੋਂ ਬਾਅਦ ਪਹਿਲੇ ਦੋ ਸੈੱਟ ਗੁਆਉਣ ਤੋਂ ਬਾਅਦ ਯੂਐੱਸ ਓਪਨ ਜਿੱਤਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਸੀ।
2026 ਦੇ ਸੈਮੀਫਾਈਨਲ ’ਚ ਉਸ ਖਿਲਾਫ ਖੇਡਦੇ ਹੋਏ ਖਾਚਾਨੋਵ ਇੱਕ ਅਚਾਨਕ ਸਫ਼ਰ ਤੋਂ ਬਾਅਦ ਆਪਣੇ ਪਹਿਲੇ ਗ੍ਰੈਂਡ ਸਲੈਮ ਫਾਈਨਲ ’ਚ ਪਹੁੰਚਣ ਦੇ ਬਹੁਤ ਨੇੜੇ ਸੀ ਪਰ ਜ਼ਵੇਰੇਵ ਨੇ ਉਸ ਦਾ ਸੁਪਨਾ ਚਕਨਾਚੂਰ ਹੋ ਕਰ ਦਿੱਤਾ, ਜੇਕਰ 50ਵਾਂ ਦਰਜਾ ਪ੍ਰਾਪਤ ਖਾਚਾਨੋਵ ਫਾਈਨਲ ’ਚ ਪਹੁੰਚ ਜਾਂਦਾ ਤਾਂ ਉਹ 1973 ਤੋਂ ਬਾਅਦ ਅਜਿਹਾ ਕਰਨ ਵਾਲਾ ਸਭ ਤੋਂ ਘੱਟ ਰੈਂਕ ਵਾਲਾ ਖਿਡਾਰੀ ਹੁੰਦਾ। ਐਸੋਸੀਏਸ਼ਨ ਆਫ ਟੈਨਿਸ ਪ੍ਰੋਫੈਸ਼ਨਲਜ਼ (ਏਟੀਪੀ) ਦੀ ਰੈਂਕਿੰਗ ਸਾਲ 1973 ’ਚ ਹੀ ਸ਼ੁਰੂ ਕੀਤੀ ਗਈ ਸੀ।
ਯੂਐੱਸ ਓਪਨ ਪੁਰਸ਼ਾਂ ਦਾ ਫਾਈਨਲ