
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਲੜਕਿਆਂ ਦੇ ਕੁਆਰਟਰ ਫਾਈਨਲ ਵਿਚ ਸਭ ਤੋਂ ਰੋਮਾਂਚਕ ਮੁਕਾਬਲਾ ਦਿੱਲੀ ਦੇ ਅਰੁਨਿਮ ਅਗਰਵਾਲ ਤੇ ਪੱਛਮੀ ਬੰਗਾਲ ਦੇ ਦੇਬਾਂਸ਼ੂ ਚਕਰਵਰਤੀ ਦੇ ਵਿਚਕਾਰ ਦੇਖਣ ਨੂੰ ਮਿਲਿਆ। ਅਰੁਨਿਮ ਨੇ ਪੰਜ ਗੇਮਾਂ ਤੱਕ ਚੱਲੇ ਇਸ ਮੈਚ ਵਿਚ 5-11, 13-11, 11-3, 9-11, 11-9 ਨਾਲ ਜਿੱਤ ਹਾਸਲ ਕੀਤੀ।

ਕਾਨਪੁਰ (ਪੀਟੀਆਈ): ਪੱਛਮੀ ਬੰਗਾਲ ਦੇ ਆਰਿਵ ਦੱਤਾ ਤੇ ਰਾਜਦੀਪ ਬਿਸਵਾਸ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਮੰਗਲਵਾਰ ਨੂੰ ਯੂਟੀਟੀ ਰਾਸ਼ਟਰੀ ਰੈਂਕਿੰਗ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਲੜਕਿਆਂ ਦੇ ਅੰਡਰ-13 ਵਰਗ ਦੇ ਸੈਮੀਫਾਈਨਲ ਵਿਚ ਦਾਖਲਾ ਕੀਤਾ। ਆਰਿਵ ਨੇ ਤਾਮਿਲਨਾਡੂ ਦੇ ਐੱਚ ਤਨਿਸ਼ ਨੂੰ 11-6, 15-13, 11-7 ਨਾਲ, ਜਦੋਂ ਕਿ ਰਾਜਦੀਪ ਨੇ ਮਹਾਰਾਸ਼ਟਰ ਦੇ ਅਧਿਰਾਜ ਚੌਹਾਨ ਨੂੰ 11-4, 11-6, 13-11 ਨਾਲ ਮਾਤ ਦਿੱਤੀ।
ਲੜਕਿਆਂ ਦੇ ਕੁਆਰਟਰ ਫਾਈਨਲ ਵਿਚ ਸਭ ਤੋਂ ਰੋਮਾਂਚਕ ਮੁਕਾਬਲਾ ਦਿੱਲੀ ਦੇ ਅਰੁਨਿਮ ਅਗਰਵਾਲ ਤੇ ਪੱਛਮੀ ਬੰਗਾਲ ਦੇ ਦੇਬਾਂਸ਼ੂ ਚਕਰਵਰਤੀ ਦੇ ਵਿਚਕਾਰ ਦੇਖਣ ਨੂੰ ਮਿਲਿਆ। ਅਰੁਨਿਮ ਨੇ ਪੰਜ ਗੇਮਾਂ ਤੱਕ ਚੱਲੇ ਇਸ ਮੈਚ ਵਿਚ 5-11, 13-11, 11-3, 9-11, 11-9 ਨਾਲ ਜਿੱਤ ਹਾਸਲ ਕੀਤੀ। ਕੁਆਰਟਰ ਫਾਈਨਲ ਦੇ ਇਕ ਹੋਰ ਮੈਚ ’ਚ ਪੱਛਮੀ ਬੰਗਾਲ ਦੇ ਜੇਮ ਮਹਲਾਨਾਬਿਸ਼ ਨੇ ਪੀਐੱਸਪੀਬੀਏ ਦੇ ਰੇਯਾਨ ਬੋਰਠਾਕੁਰ ਨੂੰ 11-7, 11-6, 10-12, 11-8 ਨਾਲ ਹਰਾਇਆ।