
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਟ੍ਰਿਨਿਟੀ ਗੋਲਫ ਚੈਂਪੀਅਨਸ ਲੀਗ (ਟੀਜੀਸੀਐੱਲ) ਦੇ ਚੌਥੇ ਸੈਸ਼ਨ ’ਚ ਵੇਵ ਰਾਈਡਰਜ਼ ਦੀ ਟੀਮ ਨਵੇਂ ਜੋਸ਼ ਤੇ ਮਜ਼ਬੂਤ ਤਿਆਰੀ ਨਾਲ ਮੈਦਾਨ ਵਿਚ ਉਤਰਣ ਲਈ ਤਿਆਰ ਹੈ। ਐਤਵਾਰ ਨੂੰ ਟੀਜੀਸੀਐੱਲ 2026 ਲਈ 20 ਮੈਂਬਰਾਂ ਦੀ ਟੀਮ ਦਾ ਐਲਾਨ ਕੀਤਾ ਗਿਆ।

ਜਾਸ, ਗ੍ਰੇਟਰ ਨੋਇਡਾ : ਟ੍ਰਿਨਿਟੀ ਗੋਲਫ ਚੈਂਪੀਅਨਸ ਲੀਗ (ਟੀਜੀਸੀਐੱਲ) ਦੇ ਚੌਥੇ ਸੈਸ਼ਨ ’ਚ ਵੇਵ ਰਾਈਡਰਜ਼ ਦੀ ਟੀਮ ਨਵੇਂ ਜੋਸ਼ ਤੇ ਮਜ਼ਬੂਤ ਤਿਆਰੀ ਨਾਲ ਮੈਦਾਨ ਵਿਚ ਉਤਰਣ ਲਈ ਤਿਆਰ ਹੈ। ਐਤਵਾਰ ਨੂੰ ਟੀਜੀਸੀਐੱਲ 2026 ਲਈ 20 ਮੈਂਬਰਾਂ ਦੀ ਟੀਮ ਦਾ ਐਲਾਨ ਕੀਤਾ ਗਿਆ। ਇਸ ਟੀਮ ਵਿਚ ਤਜਰਬੇਕਾਰ ਪੇਸ਼ੇਵਰ ਗੋਲਫਰਾਂ ਦੇ ਨਾਲ-ਨਾਲ ਉਭਰਦੇ ਹੁਨਰਾਂ ਤੇ ਗੋਲਫ ਦੇ ਸ਼ੌਕੀਨ ਖਿਡਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਮਸ਼ਹੂਰ ਸ਼ਖਸੀਅਤ ਜ਼ਫਰ ਇਕਬਾਲ ਟੀਮ ਦੇ ਸੈਲੀਬ੍ਰਿਟੀ ਗੋਲਫਰ ਹੋਣਗੇ। ਇਹ ਮੁਕਾਬਲਾ 31 ਅਗਸਤ ਤੋਂ 5 ਸਤੰਬਰ ਤੱਕ ਗ੍ਰੇਟਰ ਨੋਇਡਾ ਦੇ ਜੇਪੀ ਗ੍ਰੀਨਸ ਗੋਲਫ ਕੋਰਸ 'ਤੇ ਕਰਵਾਇਆ ਜਾਵੇਗਾ। ਟੀਜੀਸੀਐੱਲ ਦੇ ਆਯੋਜਕ ਤੇ ਮਸ਼ਹੂਰ ਕ੍ਰਿਕਟਰ ਕਪਿਲ ਦੇਵ ਨੇ ਕਿਹਾ ਕਿ ਇਹ ਲੀਗ ਆਪਣੇ ਚੌਥੇ ਸੈਸ਼ਨ ਵਿਚ ਪਹੁੰਚ ਚੁੱਕੀ ਹੈ। ਇਹ ਮੁਕਾਬਲਾ ਪੇਸ਼ੇਵਰ, ਐਮੇਚਿਓਰ ਤੇ ਸੈਲੀਬ੍ਰਿਟੀ ਖਿਡਾਰੀਆਂ ਨੂੰ ਇਕ ਸਥਾਨ 'ਤੇ ਇਕੱਠਾ ਕਰਨ ਦਾ ਮੌਕਾ ਦਿੰਦਾ ਹੈ।
ਇਸ ਨਾਲ ਨਾ ਸਿਰਫ ਗੋਲਫ ਨੂੰ ਉਤਸ਼ਾਹ ਮਿਲਦਾ ਹੈ, ਸਗੋਂ ਨਵੇਂ ਹੁਨਰ ਨੂੰ ਆਪਣੀ ਸਮਰੱਥਾ ਦਿਖਾਉਣ ਦਾ ਵੀ ਮੌਕਾ ਮਿਲਦਾ ਹੈ। ਵੇਵ ਰਾਈਡਰਜ਼ ਦੀ ਟੀਮ ਪਿਛਲੇ ਸੈਸ਼ਨ ਦੇ ਤਜਰਬੇ ਨੂੰ ਇਸ ਵਾਰ ਆਪਣੀ ਤਾਕਤ ਬਣਾਏਗੀ। ਟੀਮ ਮੈਨੇਜਮੈਂਟ ਨੇ ਤਜਰਬੇਕਾਰ ਖਿਡਾਰੀਆਂ ਦੇ ਨਾਲ-ਨਾਲ ਨੌਜਵਾਨ ਹੁਨਰ ਦਾ ਅਜਿਹਾ ਸੁਮੇਲ ਤਿਆਰ ਕੀਤਾ ਹੈ, ਜਿਸ ਨਾਲ ਮੁਕਾਬਲੇ ਦੌਰਾਨ ਤਜਰਬੇ ਤੇ ਉਰਜਾ ਦਾ ਬਿਹਤਰ ਤਾਲਮੇਲ ਦੇਖਣ ਨੂੰ ਮਿਲੇਗਾ। ਟੀਮ ਦੀ ਕਮਾਨ ਤਜਰਬੇਕਾਰ ਗੋਲਫਰ ਸਿਮਰਜੀਤ ਸਿੰਘ ਨੂੰ ਸੌਂਪੀ ਗਈ ਹੈ, ਜਦਕਿ ਆਸ਼ੀਸ਼ ਕਪੂਰ ਉਪਕਪਤਾਨ ਦੀ ਭੂਮਿਕਾ ਨਿਭਾਉਣਗੇ।