ਹਾਕੀ 'ਚ ਸੋਨੇ 'ਤੇ ਸੁਹਾਗਾ : ਭਾਰਤੀ ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਗੋਲਡ ਮੈਡਲ, ਓਲੰਪਿਕ ਲਈ ਕੀਤਾ ਕੁਆਲੀਫਾਈ
ਕਪਤਾਨ ਹਰਮਨਪ੍ਰੀਤ (11ਵੇਂ ਤੇ 57ਵੇਂ ਮਿੰਟ), ਜੁਗਰਾਜ ਸਿੰਘ (23ਵੇਂ), ਹਾਰਦਿਕ ਸਿੰਘ (42ਵੇਂ) ਤੇ ਸ਼ਿਲਾਨੰਦ ਲਾਕੜਾ (54ਵੇਂ) ਨੇ ਭਾਰਤ ਲਈ ਗੋਲ ਕੀਤੇ। ਮਲੇਸ਼ੀਆ ਲਈ ਇਕਲੌਤਾ ਗੋਲ 14ਵੇਂ ਮਿੰਟ ’ਚ ਸ਼ੇਲੋ ਸਿਲਵਰੀਅਸ ਨੇ ਕੀਤਾ। ਹਰਮਨਪ੍ਰੀਤ ਨੇ ਟੂਰਨਾਮੈਂਟ ’ਚ ਸਭ ਤੋਂ ਵੱਧ 12 ਗੋਲ ਕੀਤੇ
Publish Date: Sun, 04 Oct 2026 11:15 AM (IST)
Updated Date: Sun, 04 Oct 2026 11:19 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਮਹਿਲਾ ਹਾਕੀ ਟੀਮ ਦੀ ਇਤਿਹਾਸਕ ਗੋਲਡਨ ਜਿੱਤ ਦੇ ਜਸ਼ਨ ਦੀ ਚਮਕ ਵੀ ਫਿੱਕੀ ਨਹੀਂ ਹੋਈ ਸੀ ਕਿ ਅਗਲੇ ਹੀ ਸ਼ਨਿੱਚਰਵਾਰ ਨੂੰ ਪੁਰਸ਼ ਟੀਮ ਨੇ ਫਾਈਨਲ ’ਚ ਗੋਲਡ ਮੈਡਲ ਜਿੱਤ ਕੇ ਭਾਰਤ ਦੀ ਖੁਸ਼ੀ ਨੂੰ ਦੁੱਗਣਾ ਕਰ ਦਿੱਤਾ। ਹਾਕੀ ਪ੍ਰੇਮੀਆਂ ਲਈ ਇਹ ਜਿੱਤ ਸੋਨੇ 'ਤੇ ਸੁਹਾਗਾ ਵਰਗੀ ਰਹੀ। ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲ ਦੀ ਮਦਦ ਨਾਲ ਭਾਰਤ ਨੇ ਸ਼ਨਿੱਵਾਰ ਨੂੰ ਮਲੇਸ਼ੀਆ ਨੂੰ ਇਕਤਰਫਾ ਫਾਈਨਲ ’ਚ 5-1 ਨਾਲ ਹਰਾਉਂਦਿਆਂ ਏਸ਼ਿਆਈ ਖੇਡਾਂ ਦਾ ਪੁਰਸ਼ ਹਾਕੀ ਮੁਕਾਬਲੇ ਦਾ ਸੋਨਾ ਬਰਕਰਾਰ ਰੱਖਿਆ। ਇਸ ਜਿੱਤ ਨਾਲ 2028 ਓਲੰਪਿਕ ਲਈ ਵੀ ਕੁਆਲੀਫਾਈ ਕਰ ਲਿਆ। ਸ਼ੁੱਕਰਵਾਰ ਨੂੰ ਮਹਿਲਾ ਟੀਮ ਨੇ ਸਾਬਕਾ ਚੈਂਪੀਅਨ ਤੇ ਓਲੰਪਿਕ ਸਿਲਵਰ ਮੈਡਲ ਜੇਤੂ ਚੀਨ ਨੂੰ 1-0 ਨਾਲ ਹਰਾਉਂਦਿਆਂ 44 ਸਾਲ ਬਾਅਦ ਏਸ਼ਿਆਈ ਖੇਡਾਂ ’ਚ ਸੋਨਾ ਜਿੱਤਿਆ ਅਤੇ ਓਲੰਪਿਕ ਦਾ ਟਿਕਟ ਕਟਵਾਇਆ ਸੀ। ਇਸ ਜਿੱਤ ਨਾਲ ਲਗਾਤਾਰ ਦੋ ਏਸ਼ਿਆਈ ਖੇਡਾਂ ’ਚ ਗੋਲਡ ਜਿੱਤਣ ਵਾਲਾ ਪਾਕਿਸਤਾਨ ਦੇ ਬਾਅਦ ਭਾਰਤ ਦੂਜਾ ਦੇਸ਼ ਬਣ ਗਿਆ।
ਇਹ ਪਹਿਲੀ ਵਾਰੀ ਹੈ ਕਿ ਇਕ ਹੀ ਏਸ਼ਿਆਈ ਖੇਡਾਂ ’ਚ ਭਾਰਤ ਦੀ ਮਹਿਲਾ ਤੇ ਪੁਰਸ਼ ਦੋਹਾਂ ਟੀਮਾਂ ਨੇ ਗੋਲਡ ਜਿੱਤਿਆ ਹੈ। ਪਿਛਲੇ ਮਹੀਨੇ ਨੀਦਰਲੈਂਡਸ ਤੇ ਬੇਲਜੀਅਮ ਵਿਚ ਵਿਸ਼ਵ ਕੱਪ ’ਚ ਨਿਰਾਸ਼ਾਜਨਕ ਅੱਠਵੇਂ ਸਥਾਨ 'ਤੇ ਰਹਿਣ ਮਗਰੋਂ ਹਰਮਨਪ੍ਰੀਤ ਸਿੰਘ ਦੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ। ਕਪਤਾਨ ਹਰਮਨਪ੍ਰੀਤ (11ਵੇਂ ਤੇ 57ਵੇਂ ਮਿੰਟ), ਜੁਗਰਾਜ ਸਿੰਘ (23ਵੇਂ), ਹਾਰਦਿਕ ਸਿੰਘ (42ਵੇਂ) ਤੇ ਸ਼ਿਲਾਨੰਦ ਲਾਕੜਾ (54ਵੇਂ) ਨੇ ਭਾਰਤ ਲਈ ਗੋਲ ਕੀਤੇ। ਮਲੇਸ਼ੀਆ ਲਈ ਇਕਲੌਤਾ ਗੋਲ 14ਵੇਂ ਮਿੰਟ ’ਚ ਸ਼ੇਲੋ ਸਿਲਵਰੀਅਸ ਨੇ ਕੀਤਾ। ਹਰਮਨਪ੍ਰੀਤ ਨੇ ਟੂਰਨਾਮੈਂਟ ’ਚ ਸਭ ਤੋਂ ਵੱਧ 12 ਗੋਲ ਕੀਤੇ। ਇਸ ਨਾਲ ਉਹ ਲਗਾਤਾਰ ਦੋ ਏਸ਼ਿਆਈ ਖੇਡਾਂ ’ਚ ਸੋਨਾ ਜਿੱਤਣ ਵਾਲੇ ਪਹਿਲੇ ਭਾਰਤੀ ਕਪਤਾਨ ਬਣ ਗਏ। ਭਾਰਤ ਦੇ ਸਭ ਤੋਂ ਅਨੁਭਵੀ ਖਿਡਾਰੀ ਮਨਪ੍ਰੀਤ ਸਿੰਘ ਤਿੰਨ ਏਸ਼ਿਆਈ ਖੇਡਾਂ ’ਚ ਖਿਤਾਬ ਜਿੱਤਣ ਵਾਲੇ ਇਕਲੌਤੇ ਭਾਰਤੀ ਖਿਡਾਰੀ ਬਣ ਗਏ। ਉਹ 2014 ਤੇ 2022 ਖੇਡਾਂ ’ਚ ਗੋਲਡ ਮੈਡਲ ਜੇਤੂ ਟੀਮ ਦਾ ਵੀ ਹਿੱਸਾ ਰਹੇ। ਭਾਰਤ ਨੂੰ ਮੈਚ ’ਚ 14, ਜਦਕਿ ਮਲੇਸ਼ੀਆ ਨੂੰ ਦੋ ਵਾਰੀ ਪੈਨਲਟੀ ਕਾਰਨ ਮਿਲੇ।
ਭਾਰਤ ਨੇ ਕਦੋਂ-ਕਦੋਂ ਜਿੱਤਿਆਂ ਗੋਲਡ ਸਾਲ, ਬਨਾਮ - 1966, ਪਾਕਿਸਤਾਨ
- 1998, ਦੱਖਣ ਕੋਰੀਆ
2014, ਪਾਕਿਸਤਾਨ 2022, ਜਾਪਾਨ 2026, ਮਲੇਸ਼ੀਆ ਨੰਬਰ ਗੇਮ 14ਵੀਂ ਵਾਰੀ ਭਾਰਤੀ ਪੁਰਸ਼ ਹਾਕੀ ਟੀਮ ਏਸ਼ਿਆਈ ਖੇਡਾਂ ਦੇ ਫਾਈਨਲ ’ਚ ਪੁੱਜੀ, ਜਿਸ ’ਚ ਪੰਜ ਵਾਰੀ ਜੇਤੂ ਤੇ ਨੌ ਵਾਰੀ ਉਪ ਜੇਤੂ ਰਹੀ ਹੈ।