- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਦੀ 15 ਸਾਲਾ ਬੈਡਮਿੰਟਨ ਖਿਡਾਰਨ ਤਨਵੀ ਪੱਤਰੀ ਨੇ ਵੀਰਵਾਰ ਨੂੰ ਇਤਿਹਾਸ ਰਚ ਦਿੱਤਾ। ਉਹ ਯੂਥ ਓਲੰਪਿਕ ਵਿੱਚ ਮਹਿਲਾ ਸਿੰਗਲਜ਼ ਬੈਡਮਿੰਟਨ ਦਾ ਚਾਂਦੀ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ ਸੇਨੇਗਲ ਦੇ ਡਕਾਰ ਵਿੱਚ ਖੇਡੇ ਗਏ ਖ਼ਿਤਾਬੀ ਮੁਕਾਬਲੇ ਵਿੱਚ ਉਨ੍ਹਾਂ ਨੂੰ ਮੌਜੂਦਾ ਵਿਸ਼ਵ ਜੂਨੀਅਰ ਚੈਂਪੀਅਨ ਚੀਨ ਦੀ ਝਾਂਗ ਯੀ ਸ਼ਿਨ ਹੱਥੋਂ ਰੋਮਾਂਚਕ ਮੁਕਾਬਲੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ। ਭਾਰਤ ਦੀ 15 ਸਾਲਾ ਬੈਡਮਿੰਟਨ ਖਿਡਾਰਨ ਤਨਵੀ ਪੱਤਰੀ ਨੇ ਵੀਰਵਾਰ ਨੂੰ ਇਤਿਹਾਸ ਰਚ ਦਿੱਤਾ। ਉਹ ਯੂਥ ਓਲੰਪਿਕ ਵਿੱਚ ਮਹਿਲਾ ਸਿੰਗਲਜ਼ ਬੈਡਮਿੰਟਨ ਦਾ ਚਾਂਦੀ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ ਸੇਨੇਗਲ ਦੇ ਡਕਾਰ ਵਿੱਚ ਖੇਡੇ ਗਏ ਖ਼ਿਤਾਬੀ ਮੁਕਾਬਲੇ ਵਿੱਚ ਉਨ੍ਹਾਂ ਨੂੰ ਮੌਜੂਦਾ ਵਿਸ਼ਵ ਜੂਨੀਅਰ ਚੈਂਪੀਅਨ ਚੀਨ ਦੀ ਝਾਂਗ ਯੀ ਸ਼ਿਨ ਹੱਥੋਂ ਰੋਮਾਂਚਕ ਮੁਕਾਬਲੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਤਨਵੀ ਨੇ ਛੇ ਮੈਚ ਪੁਆਇੰਟ ਬਚਾਏ ਅਤੇ ਖ਼ੁਦ ਸੋਨ ਤਮਗਾ ਜਿੱਤਣ ਦੇ ਤਿੰਨ ਮੌਕੇ ਵੀ ਗੁਆ ਦਿੱਤੇ। ਇਸ ਦੇ ਬਾਵਜੂਦ ਉਹ ਇੱਕ ਘੰਟਾ 22 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 15-21, 21-13, 26-24 ਨਾਲ ਹਾਰ ਗਈ। ਇਹ ਮੁਕਾਬਲਾ ਇੰਨਾ ਰੋਮਾਂਚਕ ਰਿਹਾ ਕਿ ਆਖ਼ਰੀ ਸਮੇਂ ਤੱਕ ਦਰਸ਼ਕਾਂ ਦੇ ਸਾਹ ਰੁਕੇ ਰਹੇ।
ਤਨਵੀ ਤੋਂ ਪਹਿਲਾਂ ਐੱਚ.ਐੱਸ. ਪ੍ਰਣਯ (2010) ਅਤੇ ਲਕਸ਼ਯ ਸੇਨ (2018) ਯੂਥ ਓਲੰਪਿਕ ਵਿੱਚ ਵਿਅਕਤੀਗਤ ਚਾਂਦੀ ਦੇ ਤਮਗੇ ਜਿੱਤ ਚੁੱਕੇ ਹਨ। ਲਕਸ਼ਯ ਸੇਨ ਨੇ ਅੱਠ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਵਾਲੀ ਟੀਮ ਅਲਫ਼ਾ ਨਾਲ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਮਗਾ ਵੀ ਜਿੱਤਿਆ ਸੀ।