- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਪੀ.ਵੀ. ਸਿੰਧੂ ਨੇ ਐਤਵਾਰ ਨੂੰ ‘ਹਾਈਲੋ ਓਪਨ ਸੁਪਰ 500’ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕਰ ਲਿਆ। ਉਨ੍ਹਾਂ ਨੇ ਫਾਈਨਲ ’ਚ ਡੈਨਮਾਰਕ ਦੀ ਖਿਡਾਰਨ ਅਤੇ ਵਿਸ਼ਵ ਦਰਜਾਬੰਦੀ ’ਚ 25ਵੇਂ ਨੰਬਰ ’ਤੇ ਮੌਜੂਦ ਲਾਈਨ ਹੋਜਮਾਰਕ ਕੇਅਰਸਫੈਲਡਟ ਨੂੰ ਲਗਾਤਾਰ ਗੇਮਾਂ ’ਚ ਹਰਾਇਆ।

ਸਾਰਬਰੁਕਨ (ਜਰਮਨੀ), ਪੀਟੀਆਈ : ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਪੀ.ਵੀ. ਸਿੰਧੂ ਨੇ ਐਤਵਾਰ ਨੂੰ ‘ਹਾਈਲੋ ਓਪਨ ਸੁਪਰ 500’ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕਰ ਲਿਆ। ਉਨ੍ਹਾਂ ਨੇ ਫਾਈਨਲ ’ਚ ਡੈਨਮਾਰਕ ਦੀ ਖਿਡਾਰਨ ਅਤੇ ਵਿਸ਼ਵ ਦਰਜਾਬੰਦੀ ’ਚ 25ਵੇਂ ਨੰਬਰ ’ਤੇ ਮੌਜੂਦ ਲਾਈਨ ਹੋਜਮਾਰਕ ਕੇਅਰਸਫੈਲਡਟ ਨੂੰ ਲਗਾਤਾਰ ਗੇਮਾਂ ’ਚ ਹਰਾਇਆ। ਇਹ ਇਸ ਸੀਜ਼ਨ ’ਚ ਉਨ੍ਹਾਂ ਦਾ ਦੂਜਾ ਖਿਤਾਬ ਹੈ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਅੱਠਵਾਂ ਦਰਜਾ ਪ੍ਰਾਪਤ ਕੇਅਰਸਫੈਲਡਟ ਨੂੰ 21-12, 21-14 ਨਾਲ ਹਰਾਇਆ। ਇਹ ਮੁਕਾਬਲਾ 39 ਮਿੰਟ ਤੱਕ ਚੱਲਿਆ। 5,00,000 ਅਮਰੀਕੀ ਡਾਲਰ (ਲਗਪਗ 4.4 ਕਰੋੜ ਰੁਪਏ) ਦੀ ਇਨਾਮੀ ਰਾਸ਼ੀ ਵਾਲੇ ਇਸ ਟੂਰਨਾਮੈਂਟ ’ਚ ਸਿੰਧੂ ਨੇ ਆਪਣੇ ਸ਼ਾਟਸ ’ਤੇ ਬਿਹਤਰੀਨ ਕਾਬੂ ਤੇ ਸਟੀਕਤਾ ਦਿਖਾਈ। ਇਸ ਤੋਂ ਪਹਿਲਾਂ ਜੁਲਾਈ ਵਿੱਚ ਉਨ੍ਹਾਂ ਨੇ ‘ਜਾਪਾਨ ਓਪਨ’ ਦਾ ਖਿਤਾਬ ਜਿੱਤਿਆ ਸੀ, ਜਦਕਿ ਪਿਛਲੇ ਹਫ਼ਤੇ ਉਹ ‘ਫ੍ਰੈਂਚ ਓਪਨ’ ’ਚ ਉਪ-ਜੇਤੂ (ਰਨਰ-ਅੱਪ) ਰਹੀਆਂ ਸਨ।