ਭਾਰਤੀ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ : ਬੰਗਲਾਦੇਸ਼ ਨੂੰ ਕਰਾਰੀ ਹਾਰ ਦੇ ਕੇ ਸੈਮੀਫਾਈਨਲ 'ਚ ਪੁੱਜਾ ਭਾਰਤ, ਹੁਣ ਪਾਕਿਸਤਾਨ ਨਾਲ ਹੋਵੇਗਾ ਮੁਕਾਬਲਾ
ਕਪਤਾਨ ਹਰਮਨਪ੍ਰੀਤ ਸਿੰਘ ਦੀ ਹੈਟ੍ਰਿਕ ਨਾਲ ਭਾਰਤੀ ਮਰਦ ਹਾਕੀ ਟੀਮ ਨੇ ਸੋਮਵਾਰ ਨੂੰ ਭਾਰੀ ਮੀਂਹ ਵਿਚਲੇ ਪੂਲ ਏ ਦੇ ਆਖਰੀ ਮੈਚ ’ਚ ਬੰਗਲਾਦੇਸ਼ ਨੂੰ 10-10 ਨਾਲ ਹਰਾ ਕੇ ਲਗਾਤਾਰ ਪੰਜਵੀਂ ਜਿੱਤ ਦਰਜ ਕੀਤੀ ਤੇ ਹੁਣ ਸੈਮੀਫਾਈਨਲ ’ਚ ਇਕ ਅਕਤੂਬਰ ਨੂੰ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ
Publish Date: Tue, 29 Sep 2026 11:43 AM (IST)
Updated Date: Tue, 29 Sep 2026 11:47 AM (IST)
ਕਾਕਾਮਿਗਾਹਾਰਾ (ਪੀਟੀਆਈ) : ਕਪਤਾਨ ਹਰਮਨਪ੍ਰੀਤ ਸਿੰਘ ਦੀ ਹੈਟ੍ਰਿਕ ਨਾਲ ਭਾਰਤੀ ਮਰਦ ਹਾਕੀ ਟੀਮ ਨੇ ਸੋਮਵਾਰ ਨੂੰ ਭਾਰੀ ਮੀਂਹ ਵਿਚਲੇ ਪੂਲ ਏ ਦੇ ਆਖਰੀ ਮੈਚ ’ਚ ਬੰਗਲਾਦੇਸ਼ ਨੂੰ 10-10 ਨਾਲ ਹਰਾ ਕੇ ਲਗਾਤਾਰ ਪੰਜਵੀਂ ਜਿੱਤ ਦਰਜ ਕੀਤੀ ਤੇ ਹੁਣ ਸੈਮੀਫਾਈਨਲ ’ਚ ਇਕ ਅਕਤੂਬਰ ਨੂੰ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ। ਦੂਜੇ ਸੈਮੀਫਾਈਨਲ ’ਚ ਮਲੇਸ਼ੀਆ ਦੀ ਟੱਕਰ ਦੱਖਣੀ ਕੋਰੀਆ ਨਾਲ ਹੋਵੇਗੀ।
ਭਾਰਤ ਲਈ ਕਪਤਾਨ ਹਰਮਨਪ੍ਰੀਤ (27ਵੇਂ, 40ਵੇਂ ਤੇ 45ਵੇਂ ਮਿੰਟ) ਨੇ ਤਿੰਨ, ਜਦਕਿ ਸ਼ਿਲਾਨੰਦ ਲਾਕੜਾ (44ਵੇਂ ਤੇ 45ਵੇਂ) ਨੇ ਦੋ ਗੋਲ ਕੀਤੇ। ਅਭਿਸ਼ੇਕ (ਤੀਜੇ ਮਿੰਟ), ਜੁਗਰਾਜ ਸਿੰਘ (22ਵੇਂ), ਸੁਖਜੀਤ ਸਿੰਘ (32ਵੇਂ), ਸੰਜੇ (59ਵੇਂ) ਤੇ ਮਨਦੀਪ ਸਿੰਘ (60ਵੇਂ) ਨੇ ਇਕ-ਇਕ ਗੋਲ ਕੀਤਾ। ਸਾਬਕਾ ਚੈਂਪੀਅਨ ਭਾਰਤ ਨੇ ਇਸ ਤੋਂ ਪਹਿਲਾਂ ਇੰਡੋਨੇਸ਼ੀਆ ਨੂੰ 13-1, ਦੱਖਣੀ ਕੋਰੀਆ ਨੂੰ 8-2, ਸਿੰਗਾਪੁਰ ਨੂੰ 7-0 ਤੇ ਜਾਪਾਨ ਨੂੰ 2-0 ਨਾਲ ਹਰਾਇਆ ਸੀ। ਮੀਂਹ ਕਾਰਨ ਪਿੱਚ ਗਿੱਲੀ ਹੋ ਗਈ ਤੇ ਖਿਡਾਰੀ ਪੂਰੀ ਤਰ੍ਹਾਂ ਭਿੱਜ ਗਏ ਸਨ, ਜਿਸ ਕਾਰਨ ਮੂਵਮੈਂਟ ’ਚ ਦਿੱਕਤ ਹੋ ਰਹੀ ਸੀ।
ਇਸੇ ਕਾਰਨ ਪਾਕਿਸਤਾਨ ਤੇ ਓਮਾਨ ਵਿਚਾਲੇ ਮੈਚ 15 ਮਿੰਟਾਂ ਲਈ ਰੋਕੇ ਜਾਣ ਕਾਰਨ ਭਾਰਤ ਤੇ ਬੰਗਲਾਦੇਸ਼ ਦਾ ਮੈਚ ਅੱਧੇ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਇਆ। ਭਾਰਤ ਲਈ ਤੀਜੇ ਹੀ ਮਿੰਟ ’ਚ ਅਭਿਸ਼ੇਕ ਨੇ ਫੀਲਡ ਗੋਲ ਕੀਤਾ। ਸੰਜੇ ਨੇ ਬੰਗਲਾਦੇਸ਼ ਸਰਕਲ ’ਚ ਅਭਿਸ਼ੇਕ ਨੂੰ ਪਾਸ ਦਿੱਤਾ, ਜਿਸਨੇ ਆਪਣੇ ਖੱਬੇ ਪਾਸਿਓਂ ਰਿਵਰਸ ਹਿੱਟ ’ਤੇ ਇਹ ਗੋਲ ਕੀਤਾ। ਬੰਗਲਾਦੇਸ਼ ਨੂੰ 12ਵੇਂ ਮਿੰਟ ’ਚ ਪੈਨਲਟੀ ਕਾਰਨਰ ਮਿਲਿਆ, ਜਿਸ ’ਤੇ ਅਮੀਰੂਲ ਇਸਲਾਮ ਦੀ ਡਰੈਗ ਫਲਿੱਕ ਨੂੰ ਗੋਲਕੀਪਰ ਸੂਰਜ ਕਰਕੇਰਾ ਨੇ ਰੋਕ ਦਿੱਤਾ।