- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀਸ਼ੰਕਰ ਨੇ ਕੁਆਲੀਫਿਕੇਸ਼ਨ ਰਾਊਂਡ ’ਚ 7.84 ਮੀਟਰ ਦੀ ਆਪਣੀ ਸਰਬੋਤਮ ਕੋਸ਼ਿਸ਼ ਨਾਲ ਦੂਜਾ ਸਥਾਨ ਹਾਸਲ ਕੀਤਾ, ਜਦਕਿ ਪੱਟੂਰਾਜ 7.62 ਮੀਟਰ ਨਾਲ ਸੱਤਵੇਂ ਸਥਾਨ ’ਤੇ ਰਿਹਾ।

ਨਾਗੋਯਾ (ਪੀਟੀਆਈ) : ਏਸ਼ਿਆਈ ਖੇਡਾਂ ’ਚ ਐਤਵਾਰ ਨੂੰ ਲੰਬੀ ਛਾਲ ’ਚ ਮੁਰਲੀ ਸ਼੍ਰੀਸ਼ੰਕਰ ਤੇ ਡੇਵਿਡ ਪੱਟੂਰਾਜ ਸੋਲੋਮਨ ਨੇ ਫਾਈਨਲ ’ਚ ਥਾਂ ਬਣਾ ਲਈ। ਉਥੇ ਹੀ, 400 ਮੀਟਰ ਅੜਿੱਕਾ ਦੌੜ ਦੇ ਐਥਲੀਟ ਸੰਤੋਸ਼ ਤਾਮਿਲਰਾਸਨ, ਵਿਥਿਆ ਰਾਮਰਾਜ ਤੇ ਅਨੂ ਰਾਘਵਨ ਆਪਣੇ-ਆਪਣੇ ਇਵੈਂਟ ਦੇ ਫਾਈਨਲ ’ਚ ਕੁਆਲੀਫਾਈ ਕਰ ਗਏ।
ਸ਼੍ਰੀਸ਼ੰਕਰ ਨੇ ਕੁਆਲੀਫਿਕੇਸ਼ਨ ਰਾਊਂਡ ’ਚ 7.84 ਮੀਟਰ ਦੀ ਆਪਣੀ ਸਰਬੋਤਮ ਕੋਸ਼ਿਸ਼ ਨਾਲ ਦੂਜਾ ਸਥਾਨ ਹਾਸਲ ਕੀਤਾ, ਜਦਕਿ ਪੱਟੂਰਾਜ 7.62 ਮੀਟਰ ਨਾਲ ਸੱਤਵੇਂ ਸਥਾਨ ’ਤੇ ਰਿਹਾ। ਮਰਦਾਂ ਦੀ 400 ਮੀਟਰ ਅੜਿੱਕਾ ਦੌੜ ’ਚ ਸੰਤੋਸ਼ ਨੇ ਸ਼ੁਰੂਆਤੀ ਹੀਟ ’ਚ 49.61 ਸਕਿੰਟਾਂ ਦਾ ਸਮਾਂ ਲੈ ਕੇ ਦੂਜਾ ਸਥਾਨ ਹਾਸਲ ਕੀਤਾ। ਹਾਲਾਂਕਿ, ਦੂਜੀ ਹੀਟ ’ਚ ਹਿੱਸਾ ਲੈ ਰਹੇ ਯਸ਼ਸ ਪਲਕਸ਼ ਪਹਿਲੀ ਰੁਕਾਵਟ ਪਾਰ ਕਰਨ ਤੋਂ ਪਹਿਲਾਂ ਹੀ ਰੁਕ ਗਿਆ ਤੇ ਰੇਸ ਪੂਰੀ ਨਹੀਂ ਕਰ ਸਕਿਆ, ਜਦਕਿ ਇਸ ਖੇਡ ’ਚ ਦੋਵੇਂ ਭਾਰਤੀ ਮਹਿਲਾ ਐਥਲੀਟ ਵਿਥਿਆ ਤੇ ਅਨੂ ਆਪਣੀ-ਆਪਣੀ ਹੀਟ ’ਚ ਦੂਜੇ ਸਥਾਨ ’ਤੇ ਰਹਿਣ ਤੋਂ ਬਾਅਦ ਫਾਈਨਲ ’ਚ ਪੁੱਜ ਗਏ। ਵਿਥਿਆ ਨੇ 55.73 ਸਕਿੰਟਾਂ ਤੇ ਅਨੂ ਨੇ 55.84 ਸਕਿੰਟਾਂ ਦਾ ਸਮਾਂ ਲਿਆ। ਐਥਲੈਟਿਕਸ ’ਚ ਐਤਵਾਰ ਨੂੰ ਹੋਰਨਾਂ ਇਵੈਂਟਾਂ ’ਚ ਮਰਦਾਂ ਦੇ ਡਿਕੈਥੇਲਾਨ ’ਚ ਦੋ ਇਵੈਂਟ ਬਾਕੀ ਰਹਿੰਦੇ ਹੋਏ ਤੇਜਸਵਿਨ ਸ਼ੰਕਰ 6571 ਅੰਕਾਂ ਨਾਲ ਤੀਜੇ ਸਥਾਨ ’ਤੇ ਸੀ। ਉਥੇ ਹੀ ਮਹਿਲਾਵਾਂ ਦੀ 20 ਕਿਮੀ ਰੇਸ ਵਾਕ ਫਾਈਨਲ ’ਚ ਮੰਜੂ ਰਾਣੀ 1:40:17 ਘੰਟਿਆਂ ਦੇ ਸਮੇਂ ਨਾਲ ਨਿਰਾਸ਼ਾਜਨਕ ਰੂਪ ਨਾਲ ਛੇਵੇਂ ਸਥਾਨ ’ਤੇ ਰਹੀ, ਜਦਕਿ ਉਸਦੀ ਸਾਥੀ ਖਿਡਾਰਨ ਪ੍ਰਿਅੰਕਾ ਨੂੰ ਅਯੋਗ ਕਰਾਰ ਦਿੱਤਾ ਗਿਆ।