- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਫਰੀਕੀ ਸੱਭਿਆਚਾਰ ਦੇ ਰੰਗਾਂ ਵਿੱਚ ਰੰਗੀਆਂ ਯੂਥ ਓਲੰਪਿਕ ਖੇਡਾਂ ਦਾ ਉਦਘਾਟਨ ਸ਼ਨੀਵਾਰ ਰਾਤ ਨੂੰ ਸੇਨੇਗਲ ਦੀ ਰਾਜਧਾਨੀ ਡਕਾਰ ਵਿੱਚ ਕੀਤਾ ਗਿਆ। ਇਹ ਪਹਿਲੀ ਵਾਰ ਹੈ ਜਦੋਂ ਅਫਰੀਕੀ ਮਹਾਂਦੀਪ ’ਤੇ ਕਿਸੇ ਓਲੰਪਿਕ ਖੇਡ ਸਮਾਗਮ ਦੀ ਮੇਜ਼ਬਾਨੀ ਕੀਤੀ ਗਈ ਹੈ।

ਡਕਾਰ, ਏਪੀ : ਅਫਰੀਕੀ ਸੱਭਿਆਚਾਰ ਦੇ ਰੰਗਾਂ ਵਿੱਚ ਰੰਗੀਆਂ ਯੂਥ ਓਲੰਪਿਕ ਖੇਡਾਂ ਦਾ ਉਦਘਾਟਨ ਸ਼ਨੀਵਾਰ ਰਾਤ ਨੂੰ ਸੇਨੇਗਲ ਦੀ ਰਾਜਧਾਨੀ ਡਕਾਰ ਵਿੱਚ ਕੀਤਾ ਗਿਆ। ਇਹ ਪਹਿਲੀ ਵਾਰ ਹੈ ਜਦੋਂ ਅਫਰੀਕੀ ਮਹਾਂਦੀਪ ’ਤੇ ਕਿਸੇ ਓਲੰਪਿਕ ਖੇਡ ਸਮਾਗਮ ਦੀ ਮੇਜ਼ਬਾਨੀ ਕੀਤੀ ਗਈ ਹੈ। ਡਕਾਰ ਦੇ ਨੇੜੇ ਸਥਿਤ ਡਿਆਮਨੀਆਡੀਓ ਓਲੰਪਿਕ ਸਟੇਡੀਅਮ ਵਿੱਚ ਹੋਏ ਉਦਘਾਟਨੀ ਸਮਾਰੋਹ ’ਚ ਹਜ਼ਾਰਾਂ ਦਰਸ਼ਕ ਸ਼ਾਮਲ ਹੋਏ। ਸੈਂਕੜੇ ਢੋਲ ਵਜਾਉਣ ਵਾਲਿਆਂ ਤੇ ਨ੍ਰਿਤਕਾਂ ਨੇ ਸੇਨੇਗਲੀ ਅਤੇ ਅਫਰੀਕੀ ਸੱਭਿਆਚਾਰ ਦੀ ਜੀਵੰਤ ਝਲਕ ਪੇਸ਼ ਕੀਤੀ, ਜਿਸ ਦਾ ਮੁੱਖ ਆਧਾਰ ਖੇਡਾਂ ਦਾ ਨਾਅਰਾ ਸੀ: ‘ਅਫਰੀਕਾ ਸਵਾਗਤ ਕਰਦਾ ਹੈ, ਡਕਾਰ ਜਸ਼ਨ ਮਨਾਉਂਦਾ ਹੈ। ਇਹ ਖੇਡਾਂ 13 ਨਵੰਬਰ ਤੱਕ ਚੱਲਣਗੀਆਂ, ਜਿਸ ’ਚ 14 ਤੋਂ 17 ਸਾਲ ਦੀ ਉਮਰ ਦੇ ਲਗਪਗ 2,700 ਖਿਡਾਰੀ ਹਿੱਸਾ ਲੈ ਰਹੇ ਹਨ। 2022 ’ਚ ਯੂਕਰੇਨ ’ਤੇ ਹਮਲੇ ਤੋਂ ਬਾਅਦ ਇਹ ਪਹਿਲਾ ਵੱਡਾ ਅੰਤਰਰਾਸ਼ਟਰੀ ਮੁਕਾਬਲਾ ਹੈ ਜਿਸ ’ਚ ਰੂਸੀ ਖਿਡਾਰੀ ਆਪਣੇ ਦੇਸ਼ ਦੇ ਝੰਡੇ ਹੇਠ ਹਿੱਸਾ ਲੈ ਰਹੇ ਹਨ। ਕੁੱਲ 13 ਰੂਸੀ ਖਿਡਾਰੀ ਇਸ ’ਚ ਸ਼ਾਮਲ ਹਨ।
ਇਸ ਤੋਂ ਇਲਾਵਾ ਸ਼ਰਨਾਰਥੀਆਂ ਦੀ ਇੱਕ ਟੀਮ ਜੋ ਇਨ੍ਹਾਂ ਖੇਡਾਂ ’ਚ ਆਪਣੀ ਕਿਸਮ ਦੀ ਪਹਿਲੀ ਟੀਮ ਹੈ, ’ਚ ਕੀਨੀਆ ਤੇ ਯੂਗਾਂਡਾ ’ਚ ਰਹਿਣ ਵਾਲੇ ਛੇ ਖਿਡਾਰੀ ਸ਼ਾਮਲ ਹਨ। ਕੁੱਲ ਮਿਲਾ ਕੇ, ਖਿਡਾਰੀ 25 ਖੇਡਾਂ ’ਚ 153 ਤਮਗ਼ਿਆਂ ਲਈ ਮੁਕਾਬਲਾ ਕਰਨਗੇ। ਅਸਲ ’ਚ ਡਕਾਰ ਨੇ 2022 ਵਿੱਚ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰਨੀ ਸੀ ਪਰ ਕੋਵਿਡ-19 ਮਹਾਂਮਾਰੀ ਕਾਰਨ ਇਸ ਸਮਾਗਮ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।