- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਹਾਲੀ ਦੇ ਬਲਵੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਵਿੱਚ ਹੋਣ ਵਾਲੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲਿਆਂ ਲਈ ਸਮਾਂ ਸਾਰਣੀ ਜਾਰੀ ਕੀਤੀ ਗਈ ਹੈ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦੇ ਬਲਵੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਵਿੱਚ ਹੋਣ ਵਾਲੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲਿਆਂ ਲਈ ਸਮਾਂ ਸਾਰਣੀ ਜਾਰੀ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਮੁਫ਼ਤ ਦਾਖ਼ਲੇ, ਉੱਚ ਪੱਧਰੀ ਹਾਕੀ ਮੁਕਾਬਲਿਆਂ, ਸੱਭਿਆਚਾਰਕ ਪੇਸ਼ਕਾਰੀਆਂ, ਪੰਜਾਬੀ ਵਿਰਾਸਤ ਨਾਲ ਜੁੜੀਆਂ ਵਿਸ਼ੇਸ਼ ਖਿੱਚਾਂ ਅਤੇ ਵੱਖ-ਵੱਖ ਪਕਵਾਨਾਂ ਦੇ ਪ੍ਰਬੰਧਾਂ ਨਾਲ ਮੁਹਾਲੀ 4 ਅਤੇ 5 ਨਵੰਬਰ ਨੂੰ ਹਾਕੀ ਤੇ ਖੇਡ ਪ੍ਰੇਮੀਆਂ ਲਈ ਯਾਦਗਾਰੀ ਅਨੁਭਵ ਪ੍ਰਦਾਨ ਕਰਨ ਲਈ ਤਿਆਰ ਹੈ। ਉਨ੍ਹਾਂ ਸਮੂਹ ਖੇਡ ਪ੍ਰੇਮੀਆਂ ਨੂੰ ਇਸ ਸ਼ਾਨਦਾਰ ਅੰਤਰਰਾਸ਼ਟਰੀ ਖੇਡ ਸਮਾਗਮ ਦਾ ਹਿੱਸਾ ਮੈਦਾਨ ਵਿੱਚ ਹੋਣ ਵਾਲੇ ਰੋਮਾਂਚਕ ਹਾਕੀ ਮੁਕਾਬਲਿਆਂ ਤੋਂ ਇਲਾਵਾ ਦਰਸ਼ਕਾਂ ਲਈ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਪ੍ਰਸਿੱਧ ਗਾਇਕਾਂ ਦੀਆਂ ਪੇਸ਼ਕਾਰੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ 'ਸਾਡਾ ਪਿੰਡ' ਅਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਵਾਲੀ ਫੂਡ ਕੋਰਟ ਵੀ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ।
ਉਹਨਾਂ ਕਿਹਾ ਕਿ ਇਨ੍ਹਾਂ ਪ੍ਰਬੰਧਾਂ ਦਾ ਮਕਸਦ ਇਸ ਦੋ ਰੋਜ਼ਾ ਖੇਡ ਸਮਾਗਮ ਨੂੰ ਸਿਰਫ਼ ਅੰਤਰਰਾਸ਼ਟਰੀ ਹਾਕੀ ਮੁਕਾਬਲਿਆਂ ਤੱਕ ਸੀਮਤ ਨਾ ਰੱਖਦਿਆਂ ਪੰਜਾਬ ਦੇ ਸੱਭਿਆਚਾਰ, ਮਹਿਮਾਨ ਨਿਵਾਜ਼ੀ ਅਤੇ ਖੇਡ ਭਾਵਨਾ ਦੇ ਜਸ਼ਨ ਵਜੋਂ ਮਨਾਉਣਾ ਹੈ।
ਮੁਹਾਲੀ ਵਿਖੇ ਮੈਚਾਂ ਦਾ ਸਮਾਂ-ਸਾਰਣੀ
4 ਨਵੰਬਰ, ਸੈਮੀਫਾਈਨਲ ਅਤੇ ਵਰਗੀਕਰਨ ਮੁਕਾਬਲੇ- ਦੁਪਹਿਰ 2:00 ਵਜੇ – ਪੂਲ ਵਿੱਚ ਪੰਜਵੇਂ ਸਥਾਨ ਦੀ ਟੀਮ ਬਨਾਮ ਛੇਵੇਂ ਸਥਾਨ ਦੀ ਟੀਮ (ਮੈਚ ਨੰਬਰ 16)- ਸ਼ਾਮ 4:30 ਵਜੇ – ਪਹਿਲਾ ਸੈਮੀਫਾਈਨਲ: ਪੂਲ ਵਿੱਚ ਪਹਿਲੇ ਸਥਾਨ ਦੀ ਟੀਮ ਬਨਾਮ ਚੌਥੇ ਸਥਾਨ ਦੀ ਟੀਮ (ਮੈਚ ਨੰਬਰ 17)-ਸ਼ਾਮ 7:00 ਵਜੇ – ਦੂਜਾ ਸੈਮੀਫਾਈਨਲ: ਪੂਲ ਵਿੱਚ ਦੂਜੇ ਸਥਾਨ ਦੀ ਟੀਮ ਬਨਾਮ ਤੀਜੇ ਸਥਾਨ ਦੀ ਟੀਮ (ਮੈਚ ਨੰਬਰ 18)
5 ਨਵੰਬਰ, ਸ਼ਾਮ 4:30 ਵਜੇ – ਕਾਂਸੀ ਤਮਗੇ ਲਈ ਮੁਕਾਬਲਾ: ਮੈਚ ਨੰਬਰ 17 ਅਤੇ 18 ਵਿੱਚ ਹਾਰਨ ਵਾਲੀਆਂ ਟੀਮਾਂ ਵਿਚਕਾਰ- ਸ਼ਾਮ 7:00 ਵਜੇ – ਸੋਨ ਤਮਗੇ ਲਈ ਫਾਈਨਲ: ਮੈਚ ਨੰਬਰ 17 ਅਤੇ 18 ਵਿੱਚ ਜਿੱਤਣ ਵਾਲੀਆਂ ਟੀਮਾਂ ਵਿਚਕਾਰ ਹੋਵੇਗਾ