- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਦੇ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈਟੀ ਦੀ ਪੁਰਸ਼ ਡਬਲਜ਼ ਜੋੜੀ ਨੇ ਸ਼ਨੀਵਾਰ ਨੂੰ ਸ਼ਾਨਦਾਰ ਰਣਨੀਤਕ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਮਲੇਸ਼ੀਆ ਦੇ ਨੂਰ ਮੁਹੰਮਦ ਅਜ਼ਰੀਨ ਅਯੂਬ ਤੇ ਤਾਨ ਵੇਈ ਕਿਓਂਗ ਨੂੰ ਤਿੰਨ ਗੇਮਾਂ ’ਚ ਹਰਾ ਕੇ ਤੀਜੀ ਵਾਰ ਚੀਨ ਮਾਸਟਰਜ਼ ਦੇ ਫਾਈਨਲ ’ਚ ਪ੍ਰਵੇਸ਼ ਕੀਤਾ।

ਸ਼ੇਨਜ਼ੇਨ, ਪੀਟੀਆਈ : ਭਾਰਤ ਦੇ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈਟੀ ਦੀ ਪੁਰਸ਼ ਡਬਲਜ਼ ਜੋੜੀ ਨੇ ਸ਼ਨੀਵਾਰ ਨੂੰ ਸ਼ਾਨਦਾਰ ਰਣਨੀਤਕ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਮਲੇਸ਼ੀਆ ਦੇ ਨੂਰ ਮੁਹੰਮਦ ਅਜ਼ਰੀਨ ਅਯੂਬ ਤੇ ਤਾਨ ਵੇਈ ਕਿਓਂਗ ਨੂੰ ਤਿੰਨ ਗੇਮਾਂ ’ਚ ਹਰਾ ਕੇ ਤੀਜੀ ਵਾਰ ਚੀਨ ਮਾਸਟਰਜ਼ ਦੇ ਫਾਈਨਲ ’ਚ ਪ੍ਰਵੇਸ਼ ਕੀਤਾ। ਇਸ ਨਾਲ ਭਾਰਤੀ ਜੋੜੀ ਹੁਣ ਇਸ ਸੈਸ਼ਨ ਦੇ ਆਪਣੇ ਦੂਜੇ ਖ਼ਿਤਾਬ ਤੋਂ ਸਿਰਫ਼ ਇੱਕ ਜਿੱਤ ਦੂਰ ਹੈ।
ਸਾਤਵਿਕ-ਚਿਰਾਗ ਦੀ ਦੁਨੀਆ ਦੀ ਪੰਜਵੇਂ ਨੰਬਰ ਦੀ ਜੋੜੀ ਨੇ ਦੂਜੀ ਗੇਮ ’ਚ ਹਾਰਨ ਤੋਂ ਬਾਅਦ ਜ਼ਬਰਦਸਤ ਵਾਪਸੀ ਕੀਤੀ ਤੇ 29ਵਾਂ ਦਰਜਾ ਪ੍ਰਾਪਤ ਮਲੇਸ਼ੀਆ ਦੀ ਜੋੜੀ ਨੂੰ ਇੱਕ ਘੰਟੇ 5 ਮਿੰਟ ’ਚ 21-15, 18-21, 21-11 ਨਾਲ ਹਰਾਇਆ। ਭਾਰਤੀ ਜੋੜੀ 2023 ਤੇ 2025 ਦੇ ਸੰਸਕਰਣਾਂ ’ਚ ਉਪ ਜੇਤੂ ਰਹੀ ਸੀ। ਮੈਚ ਤੋਂ ਪਹਿਲਾਂ ਸਾਤਵਿਕ ਤੇ ਚਿਰਾਗ ਦਾ ਨੂਰ ਤੇ ਤਾਨ ਖ਼ਿਲਾਫ਼ ਜਿੱਤ ਦਾ ਰਿਕਾਰਡ 2-0 ਸੀ। ਭਾਰਤੀ ਜੋੜੀ ਨੇ 2024 ਥਾਈਲੈਂਡ ਓਪਨ ਤੇ 2025 ਮਲੇਸ਼ੀਅਨ ਓਪਨ ’ਚ ਮਲੇਸ਼ੀਆ ਦੇ ਖਿਡਾਰੀਆਂ ਨੂੰ ਹਰਾਇਆ ਸੀ। 37 ਸਾਲਾ ਟੈਨ ਇੱਕ ਤਜਰਬੇਕਾਰ ਡਬਲਜ਼ ਖਿਡਾਰੀ ਹੈ। ਉਸ ਨੇ ਗੋ ਵੀ ਸ਼ੇਮ ਨਾਲ ਰੀਓ ਉਲੰਪਿਕ ’ਚ ਚਾਂਦੀ ਦਾ ਤਮਗਾ ਜਿੱਤਿਆ ਸੀ।