ਰੀਅਲ ਮੈਡ੍ਰਿਡ 'ਚ ਸ਼ਾਮਲ ਨਹੀਂ ਹੋਇਆ ਰੋਡਰੀ, ਮੋਰਿਨਹੋ ਬੋਲੇ- 'ਸਾਨੂੰ ਦੁਚਿੱਤੀ ਵਾਲੇ ਖਿਡਾਰੀ ਦੀ ਲੋੜ ਨਹੀਂ'
ਰੀਅਲ ਮੈਡ੍ਰਿਡ ਦੇ ਮੈਨੇਜਰ ਜੋਸੇ ਮੋਰਿਨਹੋ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਰੀਅਲ ਮੈਡ੍ਰਿਡ ਸਪੇਨ ਦੇ ਕੈਪਟਨ ਰੋਡਰੀ ਦੇ ਬਿਨਾਂ ਵੀ ਠੀਕ ਹੈ। ਮੋਰਿਨਹੋ ਨੇ ਮੰਨਿਆ ਕਿ ਪਿਛਲੇ ਮੰਗਲਵਾਰ ਨੂੰ ਰੀਅਲ ਦੇ ਮੁਕਾਬਲੇਬਾਜ਼ ਬਾਰਸੀਲੋਨਾ ਨਾਲ ਜੁੜੇ ਰੋਡਰੀ ਨੂੰ ਰੀਅਲ ਮੈਡ੍ਰਿਡ ਵੱਲੋਂ ਚੰਗਾ ਆਫਰ ਦਿੱਤਾ ਗਿਆ ਸੀ
Publish Date: Thu, 20 Aug 2026 10:47 AM (IST)
Updated Date: Thu, 20 Aug 2026 10:54 AM (IST)
ਮੈਡ੍ਰਿਡ (ਏਪੀ) : ਰੀਅਲ ਮੈਡ੍ਰਿਡ ਦੇ ਮੈਨੇਜਰ ਜੋਸੇ ਮੋਰਿਨਹੋ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਰੀਅਲ ਮੈਡ੍ਰਿਡ ਸਪੇਨ ਦੇ ਕੈਪਟਨ ਰੋਡਰੀ ਦੇ ਬਿਨਾਂ ਵੀ ਠੀਕ ਹੈ। ਮੋਰਿਨਹੋ ਨੇ ਮੰਨਿਆ ਕਿ ਪਿਛਲੇ ਮੰਗਲਵਾਰ ਨੂੰ ਰੀਅਲ ਦੇ ਮੁਕਾਬਲੇਬਾਜ਼ ਬਾਰਸੀਲੋਨਾ ਨਾਲ ਜੁੜੇ ਰੋਡਰੀ ਨੂੰ ਰੀਅਲ ਮੈਡ੍ਰਿਡ ਵੱਲੋਂ ਚੰਗਾ ਆਫਰ ਦਿੱਤਾ ਗਿਆ ਸੀ। ਮੋਰਿਨਹੋ ਨੇ ਕਿਹਾ ਕਿ ਉਸਨੇ ਨਿੱਜੀ ਤੌਰ 'ਤੇ ਰੋਡਰੀ ਨਾਲ ਦੋ ਵਾਰ ਗੱਲ ਕੀਤੀ ਸੀ ਕਿਉਂਕਿ ਕਲੱਬ ਵਿਸ਼ਵ ਕੱਪ ਦੇ ਸਰਬੋਤਮ ਖਿਡਾਰੀ ਨੂੰ ਆਪਣੇ ਨਾਲ ਜੋੜਨਾ ਚਾਹੁੰਦਾ ਸੀ ਪਰ ਰੋਡਰੀ ਆਪਣੇ ਭਵਿੱਖ ਨੂੰ ਲੈ ਕੇ ਪੂਰੀ ਤਰ੍ਹਾਂ ਯਕੀਨੀ ਨਹੀਂ ਸੀ।
ਮੋਰਿਨਹੋ ਨੇ ਕਿਹਾ ਕਿ ਕਲੱਬ ਨੇ ਉਸ ਨਾਲ ਸੰਪਰਕ ਕੀਤਾ ਸੀ ਪਰ ਰੋਡਰੀ ਦੇ ਮਨ ਵਿਚ ਕੁਝ ਖ਼ਦਸ਼ਾ ਸੀ। ਉਸਦੇ ਖ਼ਦਸ਼ੇ ਨੇ ਮੇਰੇ ਮਨ ਵਿਚ ਵੀ ਖ਼ਦਸ਼ਾ ਪੈਦਾ ਕਰ ਦਿੱਤਾ। ਉਹ ਇਕ ਸ਼ਾਨਦਾਰ ਖਿਡਾਰੀ ਹੈ ਤੇ ਸਾਡੇ ਲਈ ਬਿਹਤਰੀਨ ਹੋ ਸਕਦਾ ਸੀ ਪਰ ਮੈਂ ਸੋਚਦਾ ਹਾਂ ਕਿ ਰੀਅਲ ਮੈਡ੍ਰਿਡ ਵਰਗੇ ਮਹਾਨ ਕਲੱਬ ਲਈ ਅਸੀਂ ਕਿਸੇ ਅਜਿਹੇ ਖਿਡਾਰੀ ਨੂੰ ਆਪਣੇ ਨਾਲ ਨਹੀਂ ਜੋੜ ਸਕਦੇ, ਜੋ ਕਲੱਬ ਨਾਲ ਜੁੜਨ ਤੋਂ ਪਹਿਲਾਂ ਦੋ ਵਾਰ ਸੋਚਦਾ ਹੈ। ਮੈਨੂੰ ਰੋਡਰੀ ਦੀ ਲੋੜ ਨਹੀਂ ਹੈ। ਸਾਡੇ ਕੋਲ ਚੰਗੇ ਖਿਡਾਰੀ ਹਨ। ਬਾਰਸੀਲੋਨਾ ਨੇ ਉਸ ਨੂੰ ਆਪਣੇ ਨਾਲ ਜੋੜ ਕੇ ਕੋਈ ਜਿੱਤ ਨਹੀਂ ਹਾਸਲ ਕੀਤੀ। ਜਿੱਤ ਮੈਦਾਨ 'ਤੇ ਹੁੰਦੀ ਹੈ, ਖਿਤਾਬਾਂ ਦੇ ਰੂਪ ਵਿਚ ਦਰਜ ਹੁੰਦੀ ਹੈ। ਲਗਾਤਾਰ ਦੋ ਸੀਜ਼ਨ ਕੋਈ ਵੱਡਾ ਖਿਤਾਬ ਨਾ ਜਿੱਤ ਸਕਣ ਵਾਲੇ ਰੀਅਲ ਮੈਡ੍ਰਿਡ ਨੇ ਇਸ ਵਾਰ ਟ੍ਰਾਂਸਫਰ ਵਿੰਡੋ ਵਿਚ ਮਾਰਕ ਕੁਕਰੇਲਾ, ਇਬ੍ਰਾਹਿਮਾ ਕੋਨਾਟੇ, ਡੇਂਜ਼ਲ ਡਮਫ੍ਰਾਈਸ, ਬਰਨਾਰਡੋ ਸਿਲਵਾ ਤੇ ਯਾਨ ਡਿਓਮਾਂਡੇ ਨੂੰ ਆਪਣੇ ਨਾਲ ਜੋੜਿਆ ਹੈ।
ਐਸਟਨ ਵਿਲਾ ਨਾਲ ਜੁੜਿਆ ਸੁਜ਼ੂਕੀ, ਮਾਰਟੀਨੇਜ਼ ਦੇ ਭਵਿੱਖ 'ਤੇ ਖ਼ਦਸ਼ਾ ਬਰਮਿੰਘਮ (ਏਪੀ) : ਇੰਗਲਿਸ਼ ਪ੍ਰੀਮੀਅਰ ਲੀਗ ਕਲੱਬ ਐਸਟਨ ਵਿਲਾ ਨੇ ਅਮਰੀਕਾ ਵਿਚ ਜਨਮੇ ਜਾਪਾਨੀ ਗੋਲਕੀਪਰ ਜਿਆਨ ਸੁਜ਼ੂਕੀ ਨੂੰ 35 ਮਿਲੀਅਨ ਯੂਰੋ (390 ਕਰੋੜ ਰੁਪਏ) ’ਚ ਆਪਣੇ ਨਾਲ ਜੋੜਿਆ ਹੈ। ਇਟਲੀ ਦੇ ਕਲੱਬ ਪਰਮਾ ਨੂੰ ਛੱਡ ਕੇ ਵਿਲਾ ਆ ਰਹੇ ਸੁਜ਼ੂਕੀ ਦੇ ਇਸ ਟ੍ਰਾਂਸਫਰ ਨਾਲ ਵਿਲਾ ਦੇ ਮੌਜੂਦਾ ਨੰਬਰ ਵਨ ਗੋਲਕੀਪਰ ਅਰਜਨਟੀਨਾ ਦੇ ਐਮਿਲਿਆਨੋ ਮਾਰਟੀਨੇਜ਼ ਦਾ ਭਵਿੱਖ ਸ਼ੱਕੀ ਹੋ ਗਿਆ ਹੈ। 23 ਸਾਲ ਦੇ ਸੁਜ਼ੂਕੀ ਫੀਫਾ ਵਿਸ਼ਵ ਕੱਪ 2026 ਵਿਚ ਜਾਪਾਨ ਲਈ ਹਰ ਮੈਚ ਖੇਡ ਚੁੱਕਾ ਹੈ ਤੇ ਬ੍ਰਾਜ਼ੀਲ ਖ਼ਿਲਾਫ਼ ਵਿਨੀਸੀਅਸ ਜੂਨੀਅਰ ਦੇ ਸ਼ਾਟ 'ਤੇ ਕੀਤਾ ਗਿਆ ਉਸਦਾ ਬਚਾਅ ਬਹੁਤ ਮਸ਼ਹੂਰ ਰਿਹਾ ਸੀ। ਦੂਜੇ ਪਾਸੇ, 33 ਸਾਲ ਦੇ ਮਾਰਟੀਨੇਜ਼ ਪਿਛਲੇ ਛੇ ਸਾਲਾਂ ਤੋਂ ਵਿਲਾ ਦਾ ਨੰਬਰ ਇਕ ਗੋਲਕੀਪਰ ਹੈ ਤੇ ਪਿਛਲੇ ਦੋ ਸੀਜ਼ਨਾਂ ਤੋਂ ਕਲੱਬ ਛੱਡਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਲ 2022 ਦੇ ਵਿਸ਼ਵ ਕੱਪ ਦੇ ਜੇਤੂ ਮਾਰਟੀਨੇਜ਼ ਨੇ ਇਸ ਦੌਰਾਨ ਕਈ ਕਲੱਬਾਂ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ, ਹਾਲ ਹੀ ਵਿਚ ਇਟਲੀ ਦੇ ਕਲੱਬ ਯੂਵੈਂਟਸ ਨੇ ਉਸ ਨੂੰ ਸਾਈਨ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨਾਕਾਮ ਰਹੇ।