
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਸ ਤਰ੍ਹਾਂ ਪ੍ਰਗਨਾਨੰਦ, ਕਰੂਆਨਾ ਤੇ ਇਕ ਹੋਰ ਅਮਰੀਕੀ ਵੇਸਲੇ ਸੋ ਨੇ ਅਗਲੇ ਸਾਲ ਦੇ ਗ੍ਰੈਂਡ ਸ਼ਤਰੰਜ ਟੂਰ ’ਚ ਆਪਣੀ ਜਗ੍ਹਾ ਪੱਕੀ ਕਰ ਲਈ। ਵੇਸਲੇ ਨੇ ਜਰਮਨੀ ਦੇ ਵਿਨਸੇਂਟ ਕੀਮਰ ਨੂੰ 18-12 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।

ਸੇਂਟ ਲੁਈਸ, ਅਮਰੀਕਾ, ਪੀਟੀਆਈ : ਗ੍ਰੈਂਡਮਾਸਟਰ ਆਰ ਪ੍ਰਗਨੰਦ ਗ੍ਰੈਂਡ ਸ਼ਤਰੰਜ ਟੂਰ (ਜੀਸੀਟੀ) ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ। ਉਸ ਨੇ ਇੱਥੇ ਗ੍ਰੈਂਡ ਫਾਈਨਲ ’ਚ ਅਮਰੀਕਾ ਦੇ ਫੈਬੀਆਨੋ ਕਰੂਆਨਾ ਨੂੰ ਹਰਾਇਆ। ਪ੍ਰਗਨਾਨੰਦ ਨੇ ਵੀਰਵਾਰ ਨੂੰ ਦਿਨ ਦੀ ਸ਼ੁਰੂਆਤ ’ਚ ਕਰੂਆਨਾ ਤੋਂ 6 ਅੰਕ ਪਿੱਛੇ ਰਹਿਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਭਾਰਤੀ ਖਿਡਾਰੀ ਨੇ ਅੰਤ ’ਚ ਕਰੂਆਨਾ ਨੂੰ 15-13 ਨਾਲ ਹਰਾ ਕੇ ਆਪਣਾ ਪਹਿਲਾ ਜੀਸੀਟੀ ਖਿਤਾਬ ਜਿੱਤਿਆ ਤੇ ਇਨਾਮੀ ਰਾਸ਼ੀ ਵਜੋਂ $200,000 (ਲਗਪਗ 1 ਕਰੋੜ 91 ਲੱਖ ਰੁਪਏ) ਆਪਣੇ ਘਰ ਲੈ ਗਏ। ਇਸ ਤਰ੍ਹਾਂ ਪ੍ਰਗਨਾਨੰਦ, ਕਰੂਆਨਾ ਤੇ ਇਕ ਹੋਰ ਅਮਰੀਕੀ ਵੇਸਲੇ ਸੋ ਨੇ ਅਗਲੇ ਸਾਲ ਦੇ ਗ੍ਰੈਂਡ ਸ਼ਤਰੰਜ ਟੂਰ ’ਚ ਆਪਣੀ ਜਗ੍ਹਾ ਪੱਕੀ ਕਰ ਲਈ। ਵੇਸਲੇ ਨੇ ਜਰਮਨੀ ਦੇ ਵਿਨਸੇਂਟ ਕੀਮਰ ਨੂੰ 18-12 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਪ੍ਰਗਨਾਨੰਦ ਨੇ ਜਿੱਤ ਤੋਂ ਬਾਅਦ ਕਿਹਾ ਕਿ ਈਮਾਨਦਾਰੀ ਨਾਲ ਕਹਾਂ ਤਾਂ ਮੈਂ ਨਹੀਂ ਸੋਚਿਆ ਕਿ ਅੱਜ ਮੇਰੇ ਕੋਲ ਜਿੱਤਣ ਦੀ ਜ਼ਿਆਦਾ ਸੰਭਾਵਨਾ ਹੈ। ਇਹ ਹਰ ਰੋਜ਼ ਨਹੀਂ ਹੁੰਦਾ। ਤੁਸੀਂ ਫੈਬੀ (ਕਰੂਆਨਾ) ਤੋਂ ਇੱਕ ਗੇਮ ਜਿੱਤ ਸਕਦੇ ਹੋ ਪਰ ਤੇਜ਼ ਰਾਊਂਡ ’ਚ 2 ਗੇਮਾਂ ਜਿੱਤਣਾ ਮਹੱਤਵਪੂਰਨ ਸੀ।
ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਦੇ ਅਧੀਨ ਸਿਖਲਾਈ ਲੈਣ ਵਾਲਾ 21 ਸਾਲਾ ਚੇਨਈ ਦਾ ਖਿਡਾਰੀ ਦਿਨ ਦੀ ਸ਼ੁਰੂਆਤ ’ਚ 6 ਅੰਕਾਂ ਨਾਲ ਪਿੱਛੇ ਸੀ ਪਰ ਉਸ ਨੇ 2 ਅੰਕਾਂ ਦੀ ਬੜ੍ਹਤ ਲਈ ਦੋਵੇਂ ਤੇਜ਼ ਗੇਮਾਂ (ਪ੍ਰਤੀ ਗੇਮ ਜੇਤੂ ਲਈ ਚਾਰ ਅੰਕ) ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ। ਇਸ ਤੋਂ ਬਾਅਦ ਖੇਡੇ ਗਏ ਚਾਰ ਬਲਿਟਜ਼ ਮੈਚ ਬਰਾਬਰ ਰਹੇ, ਜਿਸ ’ਚ ਪ੍ਰਗਨਾਨੰਦ ਤੇ ਕਾਰੂਆਨਾ ਨੇ ਇੱਕ-ਇੱਕ ਮੈਚ ਜਿੱਤਿਆ, ਜਦਕਿ ਬਾਕੀ 2 ਮੈਚ ਡਰਾਅ ਰਹੇ। ਇਸ ਤਰ੍ਹਾਂ ਤੇਜ਼ ਰਾਊਂਡ ਦੇ ਅੰਤ ’ਚ 2 ਅੰਕਾਂ ਦੀ ਬੜ੍ਹਤ ਭਾਰਤੀ ਗ੍ਰੈਂਡਮਾਸਟਰ ਲਈ ਫੈਸਲਾਕੁੰਨ ਸਾਬਤ ਹੋਈ। ਬਲਿਟਜ਼ ਸੈਕਸ਼ਨ ਦੀ ਪਹਿਲੀ ਗੇਮ ਡਰਾਅ ਰਹੀ, ਜਿਸ ਤੋਂ ਬਾਅਦ ਕਰੂਆਨਾ ਨੇ ਦੂਜੀ ਗੇਮ ਜਿੱਤ ਕੇ ਸਕੋਰ 12-12 ਨਾਲ ਬਰਾਬਰ ਕਰ ਲਿਆ। ਹਾਲਾਂਕਿ, ਪ੍ਰਗਨਾਨੰਦ ਨੇ ਤੀਜੀ ਗੇਮ ਜਿੱਤ ਕੇ ਦੋ ਅੰਕਾਂ ਦੀ ਬੜ੍ਹਤ ਹਾਸਲ ਕਰ ਲਈ। ਇਸ ਤੋਂ ਬਾਅਦ ਭਾਰਤੀ ਖਿਡਾਰੀ ਨੇ ਅਗਲੀ ਗੇਮ ਡਰਾਅ ਕਰ ਕੇ ਖਿਤਾਬ ਜਿੱਤ ਲਿਆ। ਪ੍ਰਗਨਾਨੰਦ ਇਸ ਸਾਲ ਦੇ ਸ਼ੁਰੂ ’ਚ ਨਾਰਵੇਈ ਸ਼ਤਰੰਜ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ। ਇਸ ਦੌਰਾਨ ਉਸ ਨੇ ਦੁਨੀਆ ਦੇ ਨੰਬਰ ਇਕ ਖਿਡਾਰੀ ਤੇ ਟੂਰਨਾਮੈਂਟ ਦੇ ਚਹੇਤੇ ਮੈਗਨਸ ਕਾਰਲਸਨ ਨੂੰ 2 ਵਾਰ ਹਰਾਇਆ ਸੀ।