- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਿਮਰਨ ਨੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੋਵੇ। ਇਸੇ ਸਾਲ ਅਪ੍ਰੈਲ ਮਹੀਨੇ ’ਚ ਚੀਨ ਵਿਖੇ ਹੋਈਆਂ ਏਸ਼ੀਅਨ ਬੀਚ ਗੇਮਜ਼ ’ਚ ਵੀ ਸਿਮਰਨ ਨੇ ਭਾਰਤੀ ਟੀਮ ਵੱਲੋਂ ਖੇਡਦਿਆਂ ਸੋਨ ਤਮਗ਼ਾ ਜਿੱਤ ਕੇ ਦੇਸ਼ ਦੀ ਝੋਲੀ ਪਾਇਆ ਸੀ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਅਹਿਮਦਾਬਾਦ ’ਚ ਆਯੋਜਿਤ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ 2026 ’ਚ ਪੰਜਾਬ ਦੀ ਹੋਣਹਾਰ ਖਿਡਾਰਨ ਸਿਮਰਨ ਕੰਬੋਜ ਨੇ ਭਾਰਤ ਦੀ ਝੋਲੀ ਸੋਨ ਤਮਗ਼ਾ ਪਾਇਆ ਹੈ। ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਪੰਜਾਵਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਹੋਣਹਾਰ ਕਬੱਡੀ ਖਿਡਾਰਣ ਸਿਮਰਨ ਕੰਬੋਜ ਨੇ ਅੰਤਰਰਾਸ਼ਟਰੀ ਖੇਡ ਮੰਚ ’ਤੇ ਭਾਰਤ ਦਾ ਝੰਡਾ ਬੁਲੰਦ ਕਰਦਿਆਂ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ’ਚ ਅੱਜ ਖੇਡੇ ਗਏ ਹਾਈ-ਵੋਲਟੇਜ ਫਾਈਨਲ ਮੁਕਾਬਲੇ ਵਿਚ ਯੂਗਾਂਡਾ ਨੂੰ ਮਾਤ ਦਿੱਤੀ। ਭਾਰਤੀ ਟੀਮ ਨੇ ਸ਼ੁਰੂਆਤ ਤੋਂ ਹੀ ਸ਼ਾਨਦਾਰ ਦਬਦਬਾ ਬਣਾਈ ਰੱਖਿਆ ਤੇ ਯੂਗਾਂਡਾ ਨੂੰ 35-15 ਦੇ ਵੱਡੇ ਫ਼ਾਸਲੇ ਨਾਲ ਸ਼ਿਕਸਤ ਦੇ ਕੇ ਸੋਨ ਤਮਗ਼ਾ ਆਪਣੇ ਨਾਂ ਕੀਤਾ। ਜ਼ਿਕਰਯੋਗ ਹੈ ਕਿ ਇਸ ਵੱਕਾਰੀ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਲਈ ਚੁਣੀ ਗਈ ਭਾਰਤੀ ਮਹਿਲਾ ਕਬੱਡੀ ਟੀਮ ’ਚ ਸਿਮਰਨ ਕੰਬੋਜ ਪੰਜਾਬ ਦੀ ਇਕਲੌਤੀ ਖਿਡਾਰਨ ਸੀ। ਉਸ ਨੇ ਆਪਣੀ ਬਹਿਤਰੀਨ ਰੇਡਿੰਗ ਤੇ ਸ਼ਾਨਦਾਰ ਖੇਡ ਨਾਲ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਦੀਆਂ ਧੀਆਂ ਖੇਡਾਂ ਦੇ ਖੇਤਰ ’ਚ ਕਿਸੇ ਨਾਲੋਂ ਘੱਟ ਨਹੀਂ ਹਨ।