- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਕਰ ਤੁਸੀਂ ਗਲਤ ਫੈਸਲਿਆਂ ਨਾਲ ਕਿਸੇ ਛੋਟੇ ਤੇ ਅਸਧਾਰਨ ਮੈਦਾਨ ’ਤੇ ਉਤਰਦੇ ਹੋ, ਤਾਂ ਕਰਾਰੀ ਹਾਰ ਨਿਸ਼ਚਿਤ ਹੈ। ਆਮ ਤੌਰ ’ਤੇ ਸਰਦੀਆਂ ’ਚ ਰਗਬੀ ਲਈ ਵਰਤੇ ਜਾਣ ਵਾਲੇ ਆਕਲੈਂਡ ਦੇ ਈਡਨ ਪਾਰਕ ’ਚ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਇਸ ਗਰਮੀਆਂ ’ਚ ਰਗਬੀ ਵਰਗਾ ਹਮਲਾਵਰ ਰਵੱਈਆ ਦਿਖਾਇਆ

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਜੇਕਰ ਤੁਸੀਂ ਗਲਤ ਫੈਸਲਿਆਂ ਨਾਲ ਕਿਸੇ ਛੋਟੇ ਤੇ ਅਸਧਾਰਨ ਮੈਦਾਨ ’ਤੇ ਉਤਰਦੇ ਹੋ, ਤਾਂ ਕਰਾਰੀ ਹਾਰ ਨਿਸ਼ਚਿਤ ਹੈ। ਆਮ ਤੌਰ ’ਤੇ ਸਰਦੀਆਂ ’ਚ ਰਗਬੀ ਲਈ ਵਰਤੇ ਜਾਣ ਵਾਲੇ ਆਕਲੈਂਡ ਦੇ ਈਡਨ ਪਾਰਕ ’ਚ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਇਸ ਗਰਮੀਆਂ ’ਚ ਰਗਬੀ ਵਰਗਾ ਹਮਲਾਵਰ ਰਵੱਈਆ ਦਿਖਾਇਆ ਤੇ ਸ਼੍ਰੇਅਸ ਦੀ ਟੀਮ ਨੂੰ ਪੂਰੀ ਤਰ੍ਹਾਂ ਢਹਿ-ਢੇਰੀ ਕਰ ਦਿੱਤਾ। ਮੈਦਾਨ ਦੀਆਂ ਸੀਮਾਵਾਂ ਪਾਸਿਆਂ ਤੋਂ ਸਿਰਫ਼ 65 ਮੀਟਰ ਤੇ ਸਾਹਮਣੇ ਤੋਂ 47-55 ਮੀਟਰ ਹੋਣ ਕਾਰਨ, ਮੇਜ਼ਬਾਨ ਟੀਮ ਨੇ ਇੱਕ ਚਲਾਕ ਰਣਨੀਤੀ ਅਪਣਾਈ। ਦੂਜੇ ਪਾਸੇ, ਭਾਰਤੀ ਟੀਮ ਜੋ ਲੜੀ ਦੇ ਪਹਿਲੇ ਤਿੰਨ ਮੈਚ ਜਿੱਤਣ ਤੋਂ ਬਾਅਦ ਪੂਰੇ ਜੋਸ਼ ’ਚ ਸੀ, ਨਾ ਸਿਰਫ਼ ਲੜਖੜਾਈ, ਸਗੋਂ ਬੁਰੀ ਤਰ੍ਹਾਂ ਹੇਠਾਂ ਆ ਡਿੱਗੀ। ਟੀ-20 ਕ੍ਰਿਕਟ ਵਿੱਚ ਆਪਣੀ ਦੂਜੀ ਸਭ ਤੋਂ ਵੱਡੀ ਹਾਰ (87 ਦੌੜਾਂ ਨਾਲ) ਝੱਲਣ ਤੋਂ ਬਾਅਦ, ਭਾਰਤ ਨੂੰ ਇਸੇ ਮੈਦਾਨ ’ਤੇ ਇੱਕ ਵਨ-ਡੇ ਮੈਚ ਵੀ ਖੇਡਣਾ ਹੈ। ਉਨ੍ਹਾਂ ਨੂੰ ਇੱਥੇ ਮਿਲੇ ਹਰ ਸਬਕ ’ਤੇ ਗੌਰ ਕਰਨਾ ਚਾਹੀਦਾ ਹੈ ਤੇ ਭਵਿੱਖ ’ਚ ਅਜਿਹੀ ਸ਼ਰਮਿੰਦਗੀ ਤੋਂ ਬਚਣ ਲਈ ਇਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ।
ਵੈਲਿੰਗਟਨ ’ਚ 199 ਦੌੜਾਂ ਦੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕਰਦੇ ਹੋਏ (ਸਿਰਫ਼ 13.2 ਓਵਰਾਂ ’ਚ), ਭਾਰਤੀ ਟੀਮ ਸ਼ਾਇਦ ਬਹੁਤ ਜ਼ਿਆਦਾ ਆਤਮ-ਵਿਸ਼ਵਾਸ ’ਚ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ, ਜੋ ਹਮਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਸਨ, ਭਾਰਤੀ ਗੇਂਦਬਾਜ਼ੀ ਹਮਲੇ ਦੀਆਂ ਧੱਜੀਆਂ ਉਡਾ ਦਿੱਤੀਆਂ ਅਤੇ ਕੁੱਲ 259 ਦੌੜਾਂ ਬਣਾ ਲਈਆਂ। ਇੱਕ ਸਮੇਂ, ਜਦੋਂ ਫਿਲਿਪਸ (107) ਅਤੇ ਬ੍ਰੇਸਵੈਲ (65) ਕ੍ਰੀਜ਼ ’ਤੇ ਸਨ, ਤਾਂ ਅਜਿਹਾ ਲੱਗ ਰਿਹਾ ਸੀ ਕਿ ਮੇਜ਼ਬਾਨ ਟੀਮ 275 ਦੌੜਾਂ ਦੇ ਅੰਕੜੇ ਨੂੰ ਵੀ ਪਾਰ ਕਰ ਸਕਦੀ ਹੈ। ਜਿਨ੍ਹਾਂ ਲੋਕਾਂ ਨੇ ਪਿਛਲੇ ਮੈਚ ’ਚ ਅਭਿਸ਼ੇਕ ਸ਼ਰਮਾ ਤੇ ਵੈਭਵ ਸੂਰਿਆਵੰਸ਼ੀ ਦੀ ਬੱਲੇਬਾਜ਼ੀ ਦੇਖੀ ਸੀ, ਉਨ੍ਹਾਂ ਨੂੰ ਸ਼ਾਇਦ ਉਮੀਦ ਹੋਵੇਗੀ ਕਿ ਭਾਰਤ ਅਜਿਹੇ ਛੋਟੇ ਮੈਦਾਨ 'ਤੇ 19 ਓਵਰਾਂ ਦੇ ਅੰਦਰ ਟੀਚਾ ਹਾਸਲ ਕਰ ਲਵੇਗਾ। ਹਾਲਾਂਕਿ, ਸੂਰਿਆਵੰਸ਼ੀ ਤਾਂ ਆਖ਼ਰੀ ਗਿਆਰਾਂ ’ਚ ਸ਼ਾਮਲ ਹੀ ਨਹੀਂ ਸਨ। ਜਿੱਥੋਂ ਤੱਕ ਈਸ਼ਾਨ ਕਿਸ਼ਨ ਦੀ ਗੱਲ ਹੈ, ਜੋ ਉਨ੍ਹਾਂ ਦੀ ਜਗ੍ਹਾ ਟੀਮ ’ਚ ਵੀ ਇੱਕ ਲੰਬੀ ਦੌੜ ’ਚ ਇੱਕ ਸਥਿਰ ਰਫ਼ਤਾਰ ਬਣਾਈ ਰੱਖਣੀ ਪੈਂਦੀ ਹੈ ਤਾਂ ਜੋ ਸਾਹ ਨਾ ਫੁੱਲ ਜਾਵੇ, ਪਰ ਇੱਥੇ ਪਹਿਲੇ ਓਵਰ ’ਚ ਹੀ ਟੀਮ ਦਾ ਦਿਲ (ਸੰਜੂ ਸੈਮਸਨ) ਤੇ ਰੂਹ (ਈਸ਼ਾਨ ਕਿਸ਼ਨ) ਮੁਕਾਬਲੇ ਤੋਂ ਬਾਹਰ ਹੋ ਗਏ ਸਨ। ਉਮੀਦਾਂ ਕੁਝ ਦੇਰ ਲਈ ਅਭਿਸ਼ੇਕ ਸ਼ਰਮਾ ਤੇ ਕਪਤਾਨ ਸ਼੍ਰੇਅਸ ਅਈਅਰ ’ਤੇ ਟਿਕੀਆਂ ਸਨ, ਪਰ ਅਭਿਸ਼ੇਕ ਕਿੰਨੀ ਦੇਰ ਤੱਕ ਦੌੜਾਂ ਬਣਾਉਂਦਾ ਰਹਿੰਦਾ ਤੇ ਕਪਤਾਨ ਕਦੋਂ ਜ਼ਿੰਮੇਵਾਰੀ ਸੰਭਾਲਦਾ? ਅਭਿਸ਼ੇਕ ਜਿਸ ਨੇ ਪਿਛਲੇ ਮੈਚ ’ਚ 38 ਗੇਂਦਾਂ ’ਤੇ 113 ਦੌੜਾਂ ਬਣਾਈਆਂ ਸਨ, ਇਸ ਵਾਰ ਸਿਰਫ਼ ਤਿੰਨ ਚੌਕੇ ਤੇ ਇੱਕ ਛੱਕਾ ਲਗਾ ਕੇ ਆਊਟ ਹੋ ਗਿਆ, ਜਦਕਿ ਅਈਅਰ ਸਿਰਫ਼ 22 ਦੌੜਾਂ ਹੀ ਬਣਾ ਸਕਿਆ। ਸੂਰਯਕੁਮਾਰ ਯਾਦਵ ਜੋ ਵਿਸ਼ਵ ਕੱਪ ਜੇਤੂ ਕਪਤਾਨ ਰਹਿ ਚੁੱਕਾ ਹੈ, ਨੂੰ ਉਸ ਦੀ ਖਰਾਬ ਫਾਰਮ ਕਾਰਨ ਟੀਮ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਸ਼੍ਰੇਅਸ ਨੂੰ ਕਪਤਾਨ ਬਣਾਇਆ ਗਿਆ ਸੀ, ਪਰ ਹੁਣ ਅਜਿਹਾ ਲੱਗਦਾ ਹੈ ਕਿ ਸ਼੍ਰੇਅਸ ਨੂੰ ਵੀ ਜਲਦੀ ਹੀ ਕਪਤਾਨੀ ਤੋਂ ਹਟਾਇਆ ਜਾ ਸਕਦਾ ਹੈ। ਸ਼੍ਰੇਅਸ ਜਿਸ ਨੇ ਕਦੇ ਲਖਨਊ ’ਚ ਵੈਸਟਇੰਡੀਜ਼ ਵਿਰੁੱਧ ਅਜੇਤੂ 102 ਦੌੜਾਂ ਬਣਾਈਆਂ ਸਨ, ਇਨ੍ਹਾਂ ਚਾਰ ਮੈਚਾਂ ਵਿੱਚ ਕੁੱਲ ਮਿਲਾ ਕੇ ਸਿਰਫ਼ 76 ਦੌੜਾਂ ਹੀ ਬਣਾ ਸਕਿਆ ਹੈ। ਪਿਛਲੀਆਂ 10 ਪਾਰੀਆਂ ’ਚ ਉਸ ਦਾ ਸਕੋਰ ਇਸ ਤਰ੍ਹਾਂ ਰਿਹਾ ਹੈ: 21, 102*, 40, 1, 16, 22, 42, 7, 5 ਤੇ 22।
ਭਾਰਤ ਦੀ ਕਮਜ਼ੋਰ ਰਣਨੀਤੀ
ਸਿੱਧੀਆਂ ਬਾਊਂਡਰੀਆਂ ਛੋਟੀਆਂ ਹੋਣ ਦੇ ਬਾਵਜੂਦ, ਭਾਰਤੀ ਗੇਂਦਬਾਜ਼ਾਂ ਨੇ ਲਗਾਤਾਰ ਸ਼ਾਰਟ-ਪਿੱਚਡ ਗੇਂਦਾਂ ਸੁੱਟੀਆਂ, ਜਿਸ ਨਾਲ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਉਸ ਖੇਤਰ ’ਚ ਨੌਂ ਛੱਕੇ ਲਗਾਉਣ ਦਾ ਮੌਕਾ ਮਿਲ ਗਿਆ। ਇਸ ਦੇ ਉਲਟ ਕੀਵੀ ਗੇਂਦਬਾਜ਼ਾਂ ਨੇ ਜੋ ਆਪਣੇ ਘਰੇਲੂ ਹਾਲਾਤਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਭਾਰਤੀ ਬੱਲੇਬਾਜ਼ਾਂ ਨੂੰ ਮਜ਼ਬੂਰ ਕੀਤਾ ਕਿ ਉਹ ਲੰਬੀਆਂ ਸਾਈਡ ਬਾਊਂਡਰੀਆਂ (ਸਕੁਏਅਰ ਬਾਊਂਡਰੀਆਂ) ਵੱਲ ਸ਼ਾਟ ਖੇਡਣ। ਭਾਰਤੀ ਟੀਮ ਮੈਦਾਨ ਦੇ ਸਾਹਮਣੇ ਵਾਲੇ ਹਿੱਸੇ ’ਚ ਸਿਰਫ਼ ਤਿੰਨ ਛੱਕੇ ਹੀ ਲਗਾ ਸਕੀ। ਉਨ੍ਹਾਂ ਦੀ ਰਣਨੀਤੀ ’ਚ ਕਿੰਨੀ ਖਾਮੀ ਸੀ, ਇਹ ਇਸ ਗੱਲ ਤੋਂ ਪਤਾ ਲੱਗਦਾ ਹੈ : ਜਦੋਂ ਸੰਜੂ ਨੇ ਪਾਰੀ ਦੀ ਪਹਿਲੀ ਹੀ ਗੇਂਦ ’ਤੇ ਮਿਡ-ਆਫ ਦੇ ਉੱਪਰੋਂ ਚੌਕਾ ਲਗਾਇਆ, ਤਾਂ ਗੇਂਦਬਾਜ਼ ਡਫੀ ਨੇ ਅਗਲੀ ਗੇਂਦ ‘ਬਾਊਂਸਰ’ ਸੁੱਟ ਦਿੱਤੀ ਜਿਸ ’ਤੇ ਭਾਰਤੀ ਸਲਾਮੀ ਬੱਲੇਬਾਜ਼ ਨੇ ‘ਹੁੱਕ ਸ਼ਾਟ’ ਖੇਡਣ ਦੀ ਕੋਸ਼ਿਸ਼ ਕੀਤੀ ਤੇ ਆਊਟ ਹੋ ਗਿਆ। 260 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ, ਭਾਰਤ ਨੂੰ ਪਹਿਲੇ ਹੀ ਓਵਰ ’ਚ ਈਸ਼ਾਨ ਕਿਸ਼ਨ ਦੇ ਰੂਪ ’ਚ ਵੱਡਾ ਝਟਕਾ ਲੱਗਾ। ਅਜਿਹੇ ਮੈਚ ਅਕ 5.3 ਓਵਰਾਂ ’ਚ ਸਿਰਫ਼ 56 ਦੌੜਾਂ ’ਤੇ ਚਾਰ ਵਿਕਟਾਂ ਗੁਆ ਕੇ, ਭਾਰਤ ਅਸਲ ’ਚ ਪਾਵਰਪਲੇ ਦੌਰਾਨ ਹੀ ਮੈਚ ਹਾਰ ਗਿਆ ਸੀ। ਤਿਲਕ ਵਰਮਾ ਨੇ 35 ਗੇਂਦਾਂ ’ਚ 35 ਦੌੜਾਂ ਬਣਾਈਆਂ, ਜਿਸ ਨਾਲ ਭਾਰਤ 9 ਵਿਕਟਾਂ ਦੇ ਨੁਕਸਾਨ ’ਤੇ 172 ਦੌੜਾਂ ਦੇ ਸਕੋਰ ਤੱਕ ਪਹੁੰਚ ਸਕਿਆ। ਇਹ ਉਦੋਂ ਹੋਇਆ ਜਦੋਂ ਨਿਊਜ਼ੀਲੈਂਡ ਦੇ ਫੀਲਡਰਾਂ ਨੇ ਚਾਰ ਕੈਚ ਵੀ ਛੱਡੇ ਸਨ।
ਆਕਲੈਂਡ ’ਚ ਇੱਕ ਜ਼ਬਰਦਸਤ ਹਮਲਾ ਦੇਖਣ ਨੂੰ ਮਿਲਿਆ
ਪਿਛਲੇ ਮੈਚ ’ਚ ਮਿਲੀ ਹਾਰ ਤੋਂ ਬਾਅਦ, ਨਿਊਜ਼ੀਲੈਂਡ ਦੀ ਟੀਮ ਆਪਣਾ ਮਾਣ ਬਹਾਲ ਕਰਨ ਦੇ ਪੱਕੇ ਇਰਾਦੇ ਨਾਲ ਵਾਪਸੀ ਕਰ ਰਹੀ ਸੀ। ਸਿਰਫ਼ 34 ਦੌੜਾਂ ’ਤੇ ਦੋ ਵਿਕਟਾਂ ਗੁਆਉਣ ਦੇ ਬਾਵਜੂਦ, ਉਨ੍ਹਾਂ ਦੀ ਖੇਡ ’ਚ ਕੋਈ ਸੁਸਤੀ ਜਾਂ ਥਕਾਵਟ ਨਜ਼ਰ ਨਹੀਂ ਆਈ। ਜਦੋਂ ਭਾਰਤੀ ਗੇਂਦਬਾਜ਼ਾਂ ਨੇ ਲਗਾਤਾਰ ‘ਫੁੱਲ-ਲੈਂਥ’ ਗੇਂਦਾਂ ਸੁੱਟੀਆਂ, ਤਾਂ ਗਲੇਨ ਫਿਲਿਪਸ ਤੇ ਮਾਈਕਲ ਬ੍ਰੇਸਵੈਲ ਨੇ ਉਨ੍ਹਾਂ ਨੂੰ ਵਾਰ-ਵਾਰ ਛੱਕਿਆਂ ਲਈ ਭੇਜਿਆ। ਫਿਲਿਪਸ ਨੇ ਸਿਰਫ਼ 49 ਗੇਂਦਾਂ ’ਚ 10 ਛੱਕੇ ਤੇ 6 ਚੌਕੇ ਲਗਾਏ, ਜਦ ਕਿ ਮਾਈਕਲ ਬ੍ਰੇਸਵੈਲ ਨੇ 25 ਗੇਂਦਾਂ ’ਚ 6 ਛੱਕੇ ਤੇ 4 ਚੌਕੇ ਜੜੇ। ਭਾਰਤ ਦੇ ਛੇ ’ਚੋਂ ਪੰਜ ਗੇਂਦਬਾਜ਼ਾਂ ਦੀ ਇਕਾਨਮੀ ਰੇਟ 12 ਜਾਂ ਇਸ ਤੋਂ ਵੱਧ ਰਹੀ। ਪਾਰੀ ਦੇ 16ਵੇਂ ਓਵਰ ’ਚ ਫਿਲਿਪਸ ਨੇ ਨਿਤੀਸ਼ ਰੈਡੀ ਦੀਆਂ ਗੇਂਦਾਂ ’ਤੇ ਲਗਾਤਾਰ ਚਾਰ ਛੱਕੇ ਲਗਾਏ। ਨਿਤੀਸ਼ ਨੇ ਉਸ ਇੱਕ ਓਵਰ ’ਚ ਹੀ 32 ਦੌੜਾਂ ਦਿੱਤੀਆਂ ਤੇ ਆਪਣੇ ਚਾਰ ਓਵਰਾਂ ਦੇ ਕੋਟੇ ’ਚ ਕੁੱਲ 67 ਦੌੜਾਂ ਖਰਚ ਕੀਤੀਆਂ। ਭੁਵਨੇਸ਼ਵਰ ਦੀ ਜਗ੍ਹਾ ਖੇਡ ਰਹੇ ਮਯੰਕ ਨੇ ਤਿੰਨ ਵਿਕਟਾਂ ਤਾਂ ਲਈਆਂ, ਪਰ 48 ਦੌੜਾਂ ਵੀ ਦਿੱਤੀਆਂ। ਪ੍ਰਿੰਸ ਨੇ ਆਪਣੇ ਚਾਰ ਓਵਰਾਂ ਵਿੱਚ 49 ਦੌੜਾਂ ਦਿੱਤੀਆਂ, ਜਦ ਕਿ ਅਕਸ਼ਰ ਨੇ ਆਪਣੇ ਤਿੰਨ ਓਵਰਾਂ ’ਚ 43 ਦੌੜਾਂ ਦਿੱਤੀਆਂ। ਦੋਵਾਂ ਟੀਮਾਂ ਵਿਚਕਾਰ ਲੜੀ ਦਾ ਪੰਜਵਾਂ ਤੇ ਆਖਰੀ ਮੈਚ ਐਤਵਾਰ ਨੂੰ ਹੈਮਿਲਟਨ ’ਚ ਖੇਡਿਆ ਜਾਵੇਗਾ।
ਟੀ20 ਕ੍ਰਿਕਟ ’ਚ ਭਾਰਤ ਦੀਆਂ ਸਭ ਤੋਂ ਵੱਡੀਆਂ ਹਾਰਾਂ
ਦੌੜਾਂ, ਵਿਰੋਧੀ ਟੀਮ, ਸਥਾਨ, ਸਾਲ
ਇੱਕ ਕੈਲੰਡਰ ਸਾਲ ’ਚ ਕਿਸੇ ਵਿਰੋਧੀ ਟੀਮ ਖਿਲਾਫ 2000 ਤੋਂ ਵੱਧ ਦੌੜਾਂ
ਦੌੜਾਂ, ਟੀਮ, ਵਿਰੋਧੀ ਟੀਮ, ਸਾਲ
ਭਾਰਤ ਖਿਲਾਫ ਸਭ ਤੋਂ ਵੱਧ ਟੀ-20 ਵਿਕਟਾਂ
ਇਕ ਕੈਲੰਡਰ ਸਾਲ ’ਚ ਸਭ ਤੋਂ ਵੱਧ ਟੀ-20 ਦੌੜਾਂ ਬਣਾਉਣ ਵਾਲੇ ਭਾਰਤੀ ਕਪਤਾਨ
ਅੰਕੜਿਆਂ ਦੀ ਖੇਡ
- ਨਿਊਜ਼ੀਲੈਂਡ ਨੇ ਇਸ ਲੜੀ ’ਚ 11 ਕੈਚ ਛੱਡੇ ਹਨ। ਇਹ ਕਿਸੇ ਵੀ ਟੀ20 ਲੜੀ ’ਚ ਉਨ੍ਹਾਂ ਵੱਲੋਂ ਛੱਡੇ ਗਏ ਕੈਚਾਂ ਦੀ ਦੂਜੀ ਸਭ ਤੋਂ ਵੱਡੀ ਗਿਣਤੀ ਹੈ। ਇਸ ਤੋਂ ਪਹਿਲਾਂ, ਇਸ ਸਾਲ ਦੀ ਸ਼ੁਰੂਆਤ ਵਿੱਚ ਆਪਣੇ ਘਰ ਦੱਖਣੀ ਅਫ਼ਰੀਕਾ ਦੇ ਖਿਲਾਫ਼ ਪੰਜ ਟੀ-20 ਮੈਚਾਂ ’ਚ ਉਨ੍ਹਾਂ ਨੇ 14 ਕੈਚ ਛੱਡੇ ਸਨ।