ਉਧਾਰ ਦੀ ਬੰਦੂਕ ਨਾਲ ਸ਼ੁਰੂ ਹੋਇਆ ਨੀਰੂ ਦਾ ਸਫ਼ਰ, ਏਸ਼ਿਆਈ ਖੇਡਾਂ 'ਚ ਗੋਲਡ ਮੈਡਲ ਜਿੱਤ ਕੇ ਰਚਿਆ ਇਤਿਹਾਸ
1. ਉਧਾਰ ਦੀ ਬੰਦੂਕ ਨਾਲ ਸ਼ੁਰੂ ਹੋਇਆ ਸੀ ਨੀਰ ਦਾ ‘ਸੁਨਹਿਰਾ’ ਸਫ਼ਰ -ਰਿਸ਼ਤੇ ’ਚ ਭਰਾ ਲੱਗਦੇ ਲਕਸ਼ੈ ਦੇ ਪਿਤਾ ਦੀ ਬੰਦੂਕ ਨਾਲ ਤਲਾਬ ਕੋਲ ਨੀਰੂ ਕਰਦੀ ਸੀ ਅਭਿਆਸ ਨਾਗੋਯਾ (ਪੀਟੀਆਈ) : ਉਧਾਰ ਦੀ ਬੰਦੂਕ, ਭੋਪਾਲ ਦਾ ਇਕ ਤਲਾਬ ਤੇ ਰਿਸ਼ਤੇ ’ਚ ਲੱਗਦੇ ਭਰਾ ਦੀ ਹੌਸਲਾ ਅਫ਼ਜ਼ਾਈ। ਇੰਜ ਹੀ ਨੀਰੂ ਦਾ ਸਫ਼ਰ ਸ਼ੁਰੂ ਹੋਇਆ ਸੀ। ਸੱਤ ਸਾਲਾਂ ਬਾਅਦ 26 ਸਾਲਾ ਨੀਰੂ ਨੇ ਏਸ਼ਿਆਈ ਖੇਡਾਂ ਦੌਰਾਨ ਭਾਰਤੀ ਨਿਸ਼ਾਨੇਬਾਜ਼ੀ ’ਚ ਨਵਾਂ ਇਤਿਹਾਸ ਰਚਿਆ। ਨੀਰੂ ਮੰਗਲਵਾਰ ਨੂੰ ਮਹਿਲਾ ਟ੍ਰੈਪ ਮੁਕਾਬਲੇਬਾਜ਼ੀ ’ਚ ਰਿਕਾਰਡ ਪ੍ਰਦਰਸਨ ਨਾਲ ਗੋਲਡ ਮੈਡਲ ਜਿੱਤ ਕੇ ਏਸ਼ਿਆਈ ਖੇਡਾਂ ’ਚ ਨਿੱਜੀ ਸ਼ਾਟਗਨ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗ
Publish Date: Wed, 30 Sep 2026 11:20 AM (IST)
Updated Date: Wed, 30 Sep 2026 11:24 AM (IST)
ਨਾਗੋਯਾ (ਪੀਟੀਆਈ) : ਉਧਾਰ ਦੀ ਬੰਦੂਕ, ਭੋਪਾਲ ਦਾ ਇਕ ਤਲਾਬ ਤੇ ਰਿਸ਼ਤੇ ’ਚ ਲੱਗਦੇ ਭਰਾ ਦੀ ਹੌਸਲਾ ਅਫ਼ਜ਼ਾਈ। ਇੰਜ ਹੀ ਨੀਰੂ ਦਾ ਸਫ਼ਰ ਸ਼ੁਰੂ ਹੋਇਆ ਸੀ। ਸੱਤ ਸਾਲਾਂ ਬਾਅਦ 26 ਸਾਲਾ ਨੀਰੂ ਨੇ ਏਸ਼ਿਆਈ ਖੇਡਾਂ ਦੌਰਾਨ ਭਾਰਤੀ ਨਿਸ਼ਾਨੇਬਾਜ਼ੀ ’ਚ ਨਵਾਂ ਇਤਿਹਾਸ ਰਚਿਆ। ਨੀਰੂ ਮੰਗਲਵਾਰ ਨੂੰ ਮਹਿਲਾ ਟ੍ਰੈਪ ਮੁਕਾਬਲੇਬਾਜ਼ੀ ’ਚ ਰਿਕਾਰਡ ਪ੍ਰਦਰਸਨ ਨਾਲ ਗੋਲਡ ਮੈਡਲ ਜਿੱਤ ਕੇ ਏਸ਼ਿਆਈ ਖੇਡਾਂ ’ਚ ਨਿੱਜੀ ਸ਼ਾਟਗਨ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ।
ਰਿਸ਼ਤੇ ’ਚ ਭਰਾ ਲੱਗਦੇ ਲਕਸ਼ੈ ਸ਼ਿਓਰਾਣ ਦੇ ਪਿਤਾ ਦੀ ਭਾਰਤੀ ਨਿਰਮਿਤ ਬੰਦੂਕ ਨਾਲ ਕੰਮਚਲਾਊ ਨਿਸ਼ਾਨਿਆਂ ’ਤੇ ਨਿਸ਼ਾਨਾ ਵਿੰਨ੍ਹਣ ਤੋਂ ਲੈ ਕੇ ਏਸ਼ਿਆਈ ਮੰਚ ’ਤੇ ਦਬਦਬਾ ਕਾਇਮ ਕਰਨ ਤੱਕ ਨੀਰੂ ਦਾ ਸਫ਼ਰ ਬੇਹੱਦ ਅਸਾਧਾਰਣ ਰਿਹਾ ਹੈ। ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਇਕ ਕਿਸਾਨ ਦੀ ਧੀ ਨੀਰ ਕੋਲ 2019 ’ਚ ਭੋਪਾਲ ਜਾਣ ਦੇ ਸਮੇਂ ਨਿਸ਼ਾਨੇਬਾਜ਼ੀ ਦਾ ਸਿਰਫ ਛੇ ਮਹੀਨੇ ਦਾ ਤਜਰਬਾ ਸੀ। ਮੱਧ ਪ੍ਰਦੇਸ਼ ਸੂਬਾਈ ਨਿਸ਼ਾਨੇਬਾਜ਼ੀ ਅਕੈਡਮੀ ਵੱਲੋਂ ਉਪਲੱਬਧ ਕਰਵਾਈ ਗਈ ਮੁਫ਼ਤ ਬੰਦੂਕ ਤੇ ਕਾਰਤੂਸ ਨੇ ਉਸ ਨੂੰ ਇਸ ਖੇਡ ਨੂੰ ਅੱਗੇ ਵਧਾਉਣ ਦਾ ਮੌਕਾ ਦਿੱਤਾ, ਜੋ ਨਹੀਂ ਤਾਂ ਉਸਦੀ ਪਹੁੰਚ ਤੋਂ ਬਾਹਰ ਦੀ ਗੱਲ ਸੀ। ਇਸ ਸਫ਼ਰ ਦੀ ਸ਼ੁਰੂਆਤ ਲਕਸ਼ੈ ਤੋਂ ਮਿਲੀ ਪ੍ਰੇਰਣਾ ਨਾਲ ਹੋਈ, ਜਿਸਨੇ 2018 ਦੀਆਂ ਜ਼ਕਾਰਤਾ ਏਸ਼ਿਆਈ ਖੇਡਾਂ ’ਚ ਸਿਲਵਰ ਮੈਡਲ ਜਿੱਤਿਆ ਸੀ। ਆਪਣੇ ਭਰਾ ਦੀ ਉਪਲੱਬਧੀ ਤੋਂ ਪ੍ਰੇਰਿਤ ਹੋ ਕੇ ਨੀਰੂ ਨੇ ਨਿਸ਼ਾਨੇਬਾਜ਼ੀ ’ਚ ਹੱਥ ਅਜ਼ਮਾਉਣ ਦਾ ਫ਼ੈਸਲਾ ਕੀਤਾ।
ਨੀਰੂ ਨੇ ਇਤਿਹਾਸਕ ਜਿੱਤ ਤੋਂ ਬਾਅਦ ਕਿਹਾ ਕਿ ਉਸ ਤੋਂ ਪਹਿਲਾਂ ਮੈਨੂੰ ਨਿਸ਼ਾਨੇਬਾਜ਼ੀ ਦੇ ਸਬੰਧ ’ਚ ਕੁਝ ਵੀ ਨਹੀਂ ਪਤਾ ਸੀ। ਮੇਰੇ ਰਿਸ਼ਤੇ ’ਚ ਭਰਾ ਲੱਗਦੇ ਲਕਸ਼ੈ ਨੇ ਜ਼ਕਾਰਤਾ ’ਚ ਸਿਲਵਰ ਮੈਡਲ ਜਿੱਤਿਆ ਸੀ। ਮੈਂ ਉਸ ਮੈਡਲ ਤੋਂ ਪ੍ਰੇਰਿਤ ਹੋਈ। ਭਰਾ ਦੇ ਪਿਤਾ ਦੀ ਬੰਦੂਕ ਲੈ ਕੇ ਉਸਨੇ ਭੋਪਾਲ ਦੇ ਇਕ ਤਲਾਬ ਕੋਲ ਅਭਿਆਸ ਕੀਤਾ। ਉਥੇ ਟੀਨ ਦੇ ਡੱਬੇ ਨੂੰ ਅਸਥਾਈ ਨਿਸ਼ਾਨਾ ਬਣਾ ਕੇ ਉਸਨੇ ਖ਼ੁਦ ਹੀ ਕੋਸ਼ਿਸ਼ ਤੇ ਗ਼ਲਤੀਆਂ ਰਾਹੀਂ ਨਿਸ਼ਾਨਾ ਵਿੰਨ੍ਹਣਾ ਸਿੱਖਿਆ। ਲਕਸ਼ੈ ਦੇ ਮਾਪੇ ਹੀ ਉਸ ਨੂੰ ਮੱਧ ਪ੍ਰਦੇਸ਼ ਸੂਬਾਈ ਨਿਸ਼ਾਨੇਬਾਜ਼ੀ ਅਕੈਡਮੀ ਲੈ ਕੇ ਆਏ, ਜਿਥੇ ਮੁਫ਼ਤ ਬੰਦੂਕ, ਕਾਰਤੂਸ ਤੇ ਸੰਸਥਾਗਤ ਸਹਿਯੋਗ ਨੇ ਉਸਦੀ ਸ਼ੁਰੂਆਤੀ ਕੋਸ਼ਿਸ਼ ਨੂੰ ਅੰਤਰਰਾਸ਼ਟਰੀ ਕਰੀਅਰ ’ਚ ਬਦਲਣ ’ਚ ਅਹਿਮ ਭੂਮਿਕਾ ਨਿਭਾਈ। ਨੀਰੂ ਲਈ ਇਹ ਸਹਿਯੋਗ ਬੇਹੱਦ ਅਹਿਮ ਸੀ। ਉਸਦੇ ਪਿਤਾ ਕਿਸਾਨ ਤੇ ਮਾਂ ਸੁਆਣੀ ਹੈ। ਪਰਿਵਾਰ ਦੀ ਵਿੱਤੀ ਹਾਲਤ ਬਹੁਤੀ ਚੰਗੀ ਨਾ ਹੋਣ ਕਾਰਨ ਨਿਸ਼ਾਨੇਬਾਜ਼ੀ ਵਰਗੀ ਮਹਿੰਗੀ ਖੇਡ ਦਾ ਖ਼ਰਚਾ ਚੁੱਕਣਾ ਆਸਾਨ ਨਹੀਂਸੀ। ਹੁਣ ਇਹ ਸਹਿਯੋਗ ਇਕ ਇਤਿਹਾਸਕ ਉਪਲੱਬਧੀ ’ਚ ਬਦਲ ਚੁੱਕਾ ਹੈ। ਇਸ ਸਾਲ ਇਟਲੀ ਦੇ ਲੋਨਾਟੋ ’ਚ ਵਿਸ਼ਵ ਕੱਪ ਮੈਡਲ ਜਿੱਤਣ ਤੋਂ ਬਾਅਦ ਨੀਰ ਦਾ ਏਸ਼ਿਆਈ ਖੇਡਾਂ ਦਾ ਗੋਲਡ ਭਾਰਤ ਲਈ ਮਹਿਲਾ ਸ਼ਾਟਗਨ ’ਚ ਨਿੱਜੀ ਖ਼ਿਤਾਬ ਦੀ ਲੰਬੀ ਉਡੀਕ ਨੂੰ ਖ਼ਤਮ ਕਰਦਾ ਹੈ।
ਫ਼ੌਜੀਆਂ ਨੂੰ ਸਮਰਪਿਤ ਕੀਤਾ ਤਮਗਾ ਫ਼ੌਜ ਦੀ ਨਿਸ਼ਾਨੇਬਾਜ਼ ਨੀਰੂ ਨੇ ਆਪਣਾ ਮੈਡਲ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰ ਰਹੇ ਫ਼ੌਜੀਆਂ ਨੂੰ ਸਮਰਪਿਤ ਕੀਤਾ ਤੇ ਕਿਹਾ ਕਿ ਫ਼ੌਜ ਦੀ ਨੁਮਾਇੰਦਗੀ ਕਰਨ ਪ੍ਰਤੀ ਉਸਦੀ ਵਚਨਬੱਧਤਾ ਹਮੇਸ਼ਾ ਬਣੀ ਰਹੇਗੀ। ਉਸਨੇ ਇਹ ਗੋਲਡ 1978 ਦੀਆਂ ਏਸ਼ਿਆਈ ਖੇਡਾਂ ਦੇ ਚੈਂਪੀਅਨ ਰਾਜਾ ਰਣਜੀਤ ਸਿੰਘ ਨੂੰ ਵੀ ਸਮਰਪਿਤ ਕੀਤਾ, ਜਿਨ੍ਹਾਂ ਦਾ ਇਸ ਸਾਲ ਦੇਹਾਂਤ ਹੋ ਗਿਆ।
10 ਦਿਨ ਪਹਿਲਾਂ ਹੋਣਾ ਪਿਆ ਸੀ ਹਸਪਤਾਲ ’ਚ ਭਰਤੀ ਇਹ ਗੋਲਡ ਮੈਡਲ ਨੀਰ ਨੇ ਬੇਹੱਦ ਮੁਸ਼ਕਲ ਹਾਲਾਤ ’ਚ ਜਿੱਤਿਆ। ਮੁਕਾਬਲੇਬਾਜ਼ੀ ਤੋਂ ਸਿਰਫ 10 ਦਿਨ ਪਹਿਲਾਂ ਗੰਭੀਰ ਰੂਪ ਨਾਲ ਬਿਮਾਰ ਪੈਣ ਕਾਰਨ ਉਸ ਨੂੰ ਹਸਪਤਾਲ ’ਚ ਭਰਤੀ ਹੋਣਾ ਪਿਆ ਸੀ। ਉਹ ਪੂਰੇ ਟ੍ਰੇਨਿੰਗ ਕੈਂਪ ’ਚ ਹਿੱਸਾ ਨਹੀਂ ਲੈ ਸਕੀ ਤੇ ਪੰਜ ਦਿਨਾਂ ਤੱਕ ਕੁਝ ਨਹੀਂ ਖਾਧਾ। ਤਿਆਰੀ ਪ੍ਰਭਾਵਿਤ ਹੋਣ ਦੇ ਬਾਵਜੂਦ ਉਸਦੇ ਕੋਚ ਮਨਸ਼ੇਰ ਸਿੰਘ ਨੇ ਉਸਦਾ ਧਿਆਨ ਟੀਚੇ ’ਤੇ ਬਣਾਈ ਰੱਖਣ ’ਚ ਮਦਦ ਕੀਤੀ। ਨੀਰੂ ਨੇ ਕਿਹਾ ਕਿ ਮੇਰੀ ਹਾਲਤ ਬਹੁਤ ਖ਼ਰਾਬ ਸੀ। ਮੈਂ ਪੂਰੇ ਕੈਂਪ ’ਚ ਅਭਿਆਸ ਨਹੀਂ ਕੀਤਾ। ਪੰਜ ਦਿਨਾਂ ਤੱਕ ਕੁਝ ਨਹੀਂ ਖਾਧਾ। ਸਿਰਫ ਪਾਣੀ ਪੀਤਾ। ਮੈਂ ਰੋਜ਼ ਆਪਣੇ ਕੋਚ ਨਾਲ ਗੱਲ ਕਰਦੀ ਸੀ। ਇਥੇ ਆਉਣ ਤੋਂ ਬਾਅਦ ਵੀ ਮੈਂ ਉਨ੍ਹਾਂ ਨਾਲ ਰੋਜ਼ ਗੱਲ ਕਰਦੀ ਸੀ। ਉਨ੍ਹਾਂ ਮੈਨੂੰ ਕਿਹਾ ਕਿ ਜੇ ਮੈਂ ਚਾਰ-ਪੰਜ ਦਿਨ ਅਭਿਆਸ ਨਹੀਂ ਕਰ ਪਾਈ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਜਦੋਂ ਤੁਹਾਡੇ ਦਿਲ ’ਚ ਪੂਰਾ ਸਮਰਪਣ ਹੋਵੇ ਤਾਂ ਰੁਕਾਵਟਾਂ ਮਾਇਨੇ ਨਹੀਂ ਰੱਖਦੀਆਂ। ਮੈਂ ਆਪਣੇ ਪਰਿਵਾਰ, ਦੇਸ਼, ਭਾਰਤੀ ਫ਼ੌਜ ਤੇ ਮੱਧ ਪ੍ਰਦੇਸ਼ ਸੂਬਾਈ ਨਿਸ਼ਾਨੇਬਾਜ਼ੀ ਅਕੈਡਮੀ ਲਈ ਜਿੱਤਣਾ ਸੀ। ਮੇਰੇ ਪਿੱਛੇ ਇੰਨੇ ਸਾਰੇ ਲੋਕ ਹਨ। ਜਦੋਂ ਉਹ ਮੇਰੇ ਲਈ ਇੰਨੀ ਮਿਹਨਤ ਕਰ ਰਹੇ ਹਨ ਤਾਂ ਜਿੱਤਣਾ ਛੋਟੀ ਗੱਲ ਹੈ।