ਨੀਰਜ ਚੋਪੜਾ ਦਾ ਵੱਡਾ ਬਿਆਨ : 'ਪਹਿਲਾਂ ਵੀ ਲੱਗੀਆਂ ਨੇ ਸੱਟਾਂ, ਮੁਸ਼ਕਲ ਸਮੇਂ 'ਚੋਂ ਉੱਭਰ ਕੇ ਜਲਦ ਕਰਾਂਗਾ ਵਾਪਸੀ'
ਨੀਰਜ ਨੂੰ ਇਹ ਸੱਟ ਲੁਸਾਨੇ ਡਾਇਮੰਡ ਲੀਗ ’ਚ 88.05 ਮੀਟਰ ਦੀ ਸੈਸ਼ਨ ਦੀ ਸਰਬੋਤਮ ਥ੍ਰੋ ਕਰਨ ਦੇ ਕੁਝ ਸਮੇਂ ਬਾਅਦ ਲੱਗੀ। ਇਸਦੇ ਨਾਲ ਹੀ ਉਸਦਾ 2026 ਸੈਸ਼ਨ ਸਮੇਂ ਤੋਂ ਪਹਿਲਾਂ ਹੀ ਖ਼ਤਮ ਹੋ ਗਿਆ ਤੇ ਉਹ ਏਸ਼ਿਆਈ ਖੇਡਾਂ ਨਾਲ ਡਾਇਮੰਡ ਲੀਗ ਫਾਈਨਲ ਤੋਂ ਬਾਹਰ ਹੋ ਗਿਆ।
Publish Date: Mon, 21 Sep 2026 11:04 AM (IST)
Updated Date: Mon, 21 Sep 2026 11:13 AM (IST)
ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਏਸ਼ਿਆਈ ਖੇਡਾਂ ਤੋਂ ਬਾਹਰ ਹੋਣ ਨੂੰ ਮੰਦਭਾਗਾ ਦੱਸਿਆ ਪਰ ਕਿਹਾ ਕਿ ਇਸ ਝਟਕੇ ਨੂੰ ਸਵੀਕਾਰ ਕਰਨਾ ਤੇ ਜਲਦ ਵਾਪਸੀ ਕਰਨ ’ਤੇ ਧਿਆਨ ਕੇਂਦਰਿਤ ਕਰਨਾ ਅਹਿਮ ਹੈ। 28 ਸਾਲਾ ਨੀਰਜ ਨੇ ਟੋਕੀਓ ਓਲੰਪਿਕ ’ਚ ਜੈਵਲਿਨ ਥ੍ਰੋ ’ਚ ਗੋਲਡ ਮੈਡਲ ਜਿੱਤ ਕੇ ਭਾਰਤ ਨੂੰ ਐਥਲੈਟਿਕਸ ’ਚ ਪਹਿਲਾ ਓਲੰਪਿਕ ਮੈਡਲ ਦਿਵਾਇਆ ਸੀ। ਇਸ ਤੋਂ ਬਾਅਦ ਉਸਨੇ ਪੈਰਿਸ ਓਲੰਪਿਕ ’ਚ ਸਿਲਵਰ ਮੈਡਲ ਜਿੱਤਿਆ। ਹਾਲਾਂਕਿ, ਅਭਿਆਸ ਦੌਰਾਨ ਲਿਗਾਮੈਂਟ ’ਚ ਸੱਟ ਲੱਗਣ ਕਾਰਨ ਉਹ ਏਸ਼ਿਆਈ ਖੇਡਾਂ ’ਚ ਗੋਲਡ ਮੈਡਲ ਦੀ ਹੈਟ੍ਰਿਕ ਬਣਾਉਣ ਦਾ ਮੌਕਾ ਗੁਆ ਬੈਠਾ।
ਨੀਰਜ ਨੂੰ ਇਹ ਸੱਟ ਲੁਸਾਨੇ ਡਾਇਮੰਡ ਲੀਗ ’ਚ 88.05 ਮੀਟਰ ਦੀ ਸੈਸ਼ਨ ਦੀ ਸਰਬੋਤਮ ਥ੍ਰੋ ਕਰਨ ਦੇ ਕੁਝ ਸਮੇਂ ਬਾਅਦ ਲੱਗੀ। ਇਸਦੇ ਨਾਲ ਹੀ ਉਸਦਾ 2026 ਸੈਸ਼ਨ ਸਮੇਂ ਤੋਂ ਪਹਿਲਾਂ ਹੀ ਖ਼ਤਮ ਹੋ ਗਿਆ ਤੇ ਉਹ ਏਸ਼ਿਆਈ ਖੇਡਾਂ ਨਾਲ ਡਾਇਮੰਡ ਲੀਗ ਫਾਈਨਲ ਤੋਂ ਬਾਹਰ ਹੋ ਗਿਆ। ਭਾਰਤੀ ਖੇਡ ਅਥਾਰਟੀ (ਸਾਈ) ਦੇ ਖੇਲੋ ਭਾਰਤ ਪੋਡਕਾਸਟ ’ਚ ਉਸਨੇ ਕਿਹਾ ਕਿ ਇਹ ਯਕੀਨੀ ਤੌਰ ’ਤੇ ਮੁਸ਼ਕਲ ਹੈ। ਹਾਲਾਂਕਿ, ਮੇਰੇ ਲਈ ਇਹਗ ਥੋੜ੍ਹਾ ਆਮ ਹੋ ਗਿਆ ਹੈ ਕਿਉਂਕਿ ਮੇਰੇ ਕਰੀਅਰ ’ਚ ਅਜਿਹਾ ਕਈ ਵਾਰ ਹੋਇਆ ਹੈ। ਕਈ ਵਾਰ ਅਜਿਹਾ ਹੋਇਆ ਜਦੋਂ ਮੈਂ ਪੂਰੀ ਤਰ੍ਹਾਂ ਤਿਆਰ ਸੀ ਤੇ ਅਚਾਨਕ ਸੱਟ ਲੱਗ ਗਈ। ਨੀਰਜ ਨੇ ਕਿਹਾ ਕਿ ਇਸ ਵਾਰ ਦੀ ਸੱਟ ਇਸ ਲਈ ਜ਼ਿਆਦਾ ਨਿਰਾਸ਼ਾਜਨਕ ਸੀ ਕਿਉਂਕਿ ਉਸ ਨੂੰ ਲੱਗਾ ਸੀ ਕਿ ਉਹ ਪਹਿਲਾਂ ਦੀ ਪਰੇਸ਼ਾਨੀ ਤੋਂ ਉੱਭਰ ਕੇ ਆਖਿਰਕਾਰ ਆਪਣੇ ਸਰਬੋਤਮ ਫਾਰਮ ’ਚ ਪਰਤ ਆਇਆ ਹੈ। ਮੈਂ 88 ਮੀਟਰ ਦੀ ਥ੍ਰੋ ਸੁੱਟੀ। ਫਿਰ ਉਸਦੇ ਠੀਕ ਬਾਅਦ ਟ੍ਰੇਨਿੰਗ ਦੌਰਾਨ ਦੁਬਾਰਾ ਸੱਟ ਲੱਗ ਗਈ। ਏਸ਼ਿਆਈ ਖੇਡਾਂ ’ਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਲਈ ਚੋਪੜਾ ਨੇ ਕਿਹਾ ਕਿ ਉਹ ਇਸ ਮੌਕੇ ਦਾ ਭਰਪੂਰ ਲਾਹਾ ਲੈਣ।