ਏਸ਼ਿਆਈ ਖੇਡਾਂ 'ਚ ਗੋਲਡ 'ਤੇ ਮੀਰਾਬਾਈ ਚਾਨੂ ਦੀ ਨਜ਼ਰ, ਵੇਟਲਿਫਟਿੰਗ ਟੀਮ ਦੀ ਕਰੇਗੀ ਅਗਵਾਈ; ਪਹਿਲਾ ਮੈਡਲ ਜਿੱਤਣ ਦਾ ਇਰਾਦਾ
ਏਸ਼ਿਆਈ ਖੇਡਾਂ 19 ਸਤੰਬਰ ਤੋਂ ਸ਼ੁਰੂ ਹੋਣਗੀਆਂ। ਵੇਟਲਿਫਟਿੰਗ ਮੁਕਾਬਲੇ 22 ਤੋਂ 28 ਸਤੰਬਰ ਤੱਕ ਟੋਕਾਈ ਸਿਟੀਜ਼ਨਜ਼ ਜਿਮਨੇਜ਼ੀਅਮ ’ਚ ਕਰਵਾਏ ਜਾਣਗੇ। ਮੀਰਾਬਾਈ ਮਹਿਲਾਵਾਂ ਦੇ 49 ਕਿਗ੍ਰਾ ਵਰਗ ’ਚ ਚੁਣੌਤੀ ਪੇਸ਼ ਕਰੇਗੀ। ਉਹ ਪਹਿਲੀ ਵਾਰ ਏਸ਼ਿਆਈ ਖੇਡਾਂ ’ਚ ਮੈਡਲ ਜਿੱਤਣ ਦੇ ਇਰਾਦੇ ਨਾਲ ਉਤਰ ਰਹੀ
Publish Date: Wed, 26 Aug 2026 11:42 AM (IST)
Updated Date: Wed, 26 Aug 2026 11:48 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਏਸ਼ਿਆਈ ਖੇਡਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਤੇ ਇਸ ਮੁਕਾਬਲੇ ’ਚ ਹਿੱਸਾ ਲੈਣ ਵਾਲੇ ਖਿਡਾਰੀ ਆਪਣੀਆਂ ਤਿਆਰੀਆਂ ਨੂੰ ਆਖ਼ਰੀ ਰੂਪ ਦੇਣ ’ਚ ਲੱਗੇ ਹੋਏ ਹਨ। ਇਸ ਦੌਰਾਨ ਸਭ ਦੀਆਂ ਨਜ਼ਰਾਂ ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ’ਤੇ ਹਨ। ਓਲੰਪਿਕ ਮੈਡਲ ਜੇਤੂ ਤੇ ਸਾਬਕਾ ਵਿਸ਼ਵ ਚੈਂਪੀਅਨ ਮੀਰਾਬਾਈ 2026 ਦੀਆਂ ਏਸ਼ਿਆਈ ਖੇਡਾਂ ’ਚ ਭਾਰਤੀ ਵੇਟਲਿਫਟਰ ਟੀਮ ਦੀ ਅਗਵਾਈ ਕਰੇਗੀ। ਜਾਪਾਨ ਦੇ ਆਇਚੀ-ਨਾਗੋਯਾ ’ਚ ਹੋਣ ਵਾਲੀਆਂ ਇਨ੍ਹਾਂ ਖੇਡਾਂ ’ਚ ਉਹ ਆਪਣੇ ਸ਼ਾਨਦਾਰ ਕਰੀਅਰ ਦੀ ਇਕ ਅਜਿਹੀ ਉਪਲੱਬਧੀ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ, ਜੋ ਹੁਣ ਤੱਕ ਉਸ ਤੋਂ ਦੂਰ ਰਹੀ ਹੈ।
ਏਸ਼ਿਆਈ ਖੇਡਾਂ 19 ਸਤੰਬਰ ਤੋਂ ਸ਼ੁਰੂ ਹੋਣਗੀਆਂ। ਵੇਟਲਿਫਟਿੰਗ ਮੁਕਾਬਲੇ 22 ਤੋਂ 28 ਸਤੰਬਰ ਤੱਕ ਟੋਕਾਈ ਸਿਟੀਜ਼ਨਜ਼ ਜਿਮਨੇਜ਼ੀਅਮ ’ਚ ਕਰਵਾਏ ਜਾਣਗੇ। ਮੀਰਾਬਾਈ ਮਹਿਲਾਵਾਂ ਦੇ 49 ਕਿਗ੍ਰਾ ਵਰਗ ’ਚ ਚੁਣੌਤੀ ਪੇਸ਼ ਕਰੇਗੀ। ਉਹ ਪਹਿਲੀ ਵਾਰ ਏਸ਼ਿਆਈ ਖੇਡਾਂ ’ਚ ਮੈਡਲ ਜਿੱਤਣ ਦੇ ਇਰਾਦੇ ਨਾਲ ਉਤਰ ਰਹੀ ਹੈ। ਹਾਂਗਝੋਊ 2023 ’ਚ ਉਹ ਬਹੁਤ ਹੀ ਥੋੜ੍ਹੇ ਫਰਕ ਨਾਲ ਮੈਡਲ ਤੋਂ ਖੁੰਝ ਗਈ ਸੀ ਤੇ ਚੌਥੇ ਸਥਾਨ ’ਤੇ ਰਹੀ ਸੀ। ਆਇਚੀ-ਨਾਗੋਯਾ ’ਚ ਮੈਡਲ ਜਿੱਤਣਾ ਮੀਰਾਬਾਈ ਲਈ ਬਹੁਤ ਹੀ ਖਾਸ ਉਪਲੱਬਧੀ ਹੋਵੇਗੀ। ਇਸ ਨਾਲ ਉਹ ਓਲੰਪਿਕ, ਏਸ਼ਿਆਈ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਜਿਹੇ ਤਿੰਨ ਪ੍ਰਮੁੱਖ ਬਹੁ-ਖੇਡ ਆਯੋਜਨਾਂ ’ਚ ਮੈਡਲ ਜਿੱਤਣ ਵਾਲੀ ਖਿਡਾਰੀ ਬਣ ਜਾਵੇਗੀ। ਪਿਛਲੇ ਮਹੀਨੇ ਰਾਸ਼ਟਰਮੰਡਲ ਖੇਡਾਂ ’ਚ ਉਸਨੇ ਲਗਾਤਾਰ ਤੀਜਾ ਸੋਨੇ ਦਾ ਮੈਡਲ ਤੇ ਕੁੱਲ ਚੌਥਾ ਮੈਡਲ ਆਪਣੇ ਨਾਮ ਕੀਤਾ ਸੀ। ਭਾਰਤੀ ਟੀਮ ’ਚ ਚਾਰ ਔਰਤ ਤੇ ਇਕ ਪੁਰਸ਼ ਵੇਟਲਿਫਟਰ ਸ਼ਾਮਲ ਹਨ। ਗਿਆਨੇਸ਼ਵਰੀ ਯਾਦਵ ਤੇ ਹਰਜਿੰਦਰ ਕੌਰ ਕ੍ਰਮਵਾਰ 53 ਤੇ 69 ਕਿਗ੍ਰਾ ਵਰਗ ’ਚ ਉਤਰਣਗੀਆਂ, ਜਦਕਿ ਸੇਰਾਮ ਨਿਰੂਪਮਾ ਦੇਵੀ 61 ਕਿਗ੍ਰਾ ’ਚ ਚੁਣੌਤੀ ਪੇਸ਼ ਕਰੇਗੀ।
ਇਕਲੌਤਾ ਮਰਦ ਵੇਟਲਿਫਟਰ ਹੈ ਰਿਸ਼ੀਕਾਂਤ ਰਿਸ਼ੀਕਾਂਤ ਸਿੰਘ ਟੀਮ ’ਚ ਇਕਲੌਤਾ ਮਰਦ ਵੇਟਲਿਫਟਰ ਹੈ ਤੇ ਮਰਦਾਂ ਦੇ 60 ਕਿਗ੍ਰਾ ਵਰਗ ’ਚ ਹਿੱਸਾ ਲਵੇਗਾ। ਉਸਨੇ ਵੀ ਪਿਛਲੇ ਮਹੀਨੇ ਰਾਸ਼ਟਰਮੰਡਲ ਖੇਡਾਂ ’ਚ ਸਿਲਵਰ ਮੈਡਲ ਜਿੱਤਿਆ ਸੀ।
ਭਾਰਤੀ ਵੇਟਲਿਫਟਰਾਂ ਦਾ ਏਸ਼ਿਆਈ ਖੇਡਾਂ ’ਚ ਪ੍ਰਦਰਸ਼ਨ ਭਾਰਤ ਨੇ ਹੁਣ ਤੱਕ ਏਸ਼ਿਆਈ ਖੇਡਾਂ ’ਚ ਵੇਟਲਿਫਟਿੰਗ ’ਚ 14 ਮੈਡਲ ਜਿੱਤੇ ਹਨ, ਜਿਨ੍ਹਾਂ ’ਚ ਪੰਜ ਸਿਲਵਰ ਤੇ ਨੌਂ ਬਰਾਊਂਜ਼ ਮੈਡਲ ਸ਼ਾਮਲ ਹਨ। ਹਾਲਾਂਕਿ ਭਾਰਤ ਨੂੰ ਇਸ ਮੁਕਾਬਲੇ ’ਚ ਹੁਣ ਤੱਕ ਸੋਨੇ ਦਾ ਮੈਡਲ ਨਹੀਂ ਮਿਲਿਆ ਹੈ।
ਭਾਰਤੀ ਵੇਟਲਿਫਟਿੰਗ ਟੀਮ ਮਹਿਲਾ 49 ਕਿਗ੍ਰਾ : ਮੀਰਾਬਾਈ ਚਾਨੂ
ਮਹਿਲਾ 53 ਕਿਗ੍ਰਾ : ਗਿਆਨੇਸ਼ਵਰੀ ਯਾਦਵ
ਮਹਿਲਾ 61 ਕਿਗ੍ਰਾ : ਸੇਰਾਮ ਨਿਰੂਪਮਾ ਦੇਵੀ
ਮਹਿਲਾ 69 ਕਿਗ੍ਰਾ : ਹਰਜਿੰਦਰ ਕੌਰ
ਮਰਦ 60 ਕਿਗ੍ਰਾ : ਰਿਸ਼ੀਕਾਂਤ ਸਿੰਘ