ਪੰਜਾਬ ਦਿਵਸ 'ਤੇ ਵੱਡਾ ਝਟਕਾ : ਜਲੰਧਰ 'ਚ ਨਹੀਂ ਹੋਵੇਗਾ ਭਾਰਤ-ਪਾਕਿਸਤਾਨ ਮੈਚ, ਨਵੇਂ ਸ਼ਡਿਊਲ 'ਚ ਪਾਕਿਸਤਾਨ ਬਾਹਰ
ਭਾਰਤ-ਬੰਗਲਾਦੇਸ਼ ਮੈਚ ਦੇਖ ਸਕਣਗੇ। ਪਾਕਿਸਤਾਨ ਦਾ 27 ਅਕਤੂਬਰ ਨੂੰ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫੀ 2026 ਤੋਂ ਹਟਾ ਦਿੱਤਾ ਗਿਆ ਹੈ। ਉਸ ਦੀ ਜਗ੍ਹਾ ਚੈਪੀਅਨਸ਼ਿਪ ਦਾ ਆਗਾਜ਼ 27 ਨੂੰ ਸ਼ਾਮ 7 ਵਜੇ ਭਾਰਤ ਬੰਗਲਾਦੇਸ਼ ਦੇ ਮੈਚ ਨਾਲ ਹੋਵੇਗਾ
Publish Date: Sat, 10 Oct 2026 11:03 AM (IST)
Updated Date: Sat, 10 Oct 2026 11:10 AM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਏਸ਼ੀਅਨ ਹਾਕੀ ਦੀ ਮੇਜ਼ਬਾਨੀ ਕਰ ਰਿਹਾ ਹੈ। ਹਾਕੀ ਪ੍ਰੇਮੀਆ ਵਿਚ ਇਸ ਗੱਲ ਦਾ ਬਹੁਤ ਉਤਸ਼ਾਹ ਸੀ ਕਿ ਪੰਜਾਬ ਦਿਵਸ 'ਤੇ ਭਾਰਤ-ਪਾਕਿਸਤਾਨ ਮੈਚ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਜਲੰਧਰ ਵਿਖੇ ਹੋਵੇਗਾ ਪਰ ਜੋ ਨਵਾਂ ਸ਼ਡਿਊਲ ਜਾਰੀ ਹੋਇਆ ਹੈ, ਉਸ ਵਿਚੋ ਪਾਕਿਸਤਾਨ ਦਾ ਨਾਮ ਕੱਟ ਦਿੱਤਾ ਗਿਆ ਹੈ। ਪੰਜਾਬ ਦੇ ਲੋਕ ਭਾਰਤ-ਪਾਕਿਸਤਾਨ ਹਾਕੀ ਮੈਚ ਨਹੀਂ ਦੇਖ ਸਕਣਗੇ। ਹਾਕੀ ਇੰਡੀਆ ਦੇ ਉਪ ਪ੍ਰਧਾਨ ਨਿਤਿਨ ਕੋਹਲੀ ਨੇ ਵੀ ਭਾਰਤ-ਪਾਕਿਸਤਾਨ ਮੈਚ ਦੀ ਉਮੀਦ ਜਤਾਈ ਸੀ। ਫਿਲਹਾਲ, ਲੋਕ ਭਾਰਤ-ਪਾਕਿਸਤਾਨ ਮੈਚ ਨਹੀਂ, ਸਗੋਂ ਭਾਰਤ-ਬੰਗਲਾਦੇਸ਼ ਮੈਚ ਦੇਖ ਸਕਣਗੇ। ਪਾਕਿਸਤਾਨ ਦਾ 27 ਅਕਤੂਬਰ ਨੂੰ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫੀ 2026 ਤੋਂ ਹਟਾ ਦਿੱਤਾ ਗਿਆ ਹੈ। ਉਸ ਦੀ ਜਗ੍ਹਾ ਚੈਪੀਅਨਸ਼ਿਪ ਦਾ ਆਗਾਜ਼ 27 ਨੂੰ ਸ਼ਾਮ 7 ਵਜੇ ਭਾਰਤ ਬੰਗਲਾਦੇਸ਼ ਦੇ ਮੈਚ ਨਾਲ ਹੋਵੇਗਾ। ਇਸ ਤੋ ਅਗਲਾ ਮੈਚ 30 ਨੂੰ ਜਾਪਾਨ ਨਾਲ ਹੋਵੇਗਾ ।
1 ਨਵੰਬਰ ਪੰਜਾਬ ਦਿਵਸ ਤੇ ਭਾਰਤ ਤੇ ਮਲੇਸ਼ੀਆ ਦੀਆੰ ਟੀਮਾਂ ਭਿੜਨਗੀਆੰ ਅਤੇ 2 ਨਵੰਬਰ ਨੂੰ ਇੰਡੀਆ ਅਤੇ ਕੋਰੀਆ ਵਿਚਕਾਰ ਜਲੰਧਰ ਦੀ ਧਰਤੀ ਤੇ ਆਖਰੀ ਮੈਚ ਖੇ਼ਡਿਆ ਜਾਵੇਗਾ। ਇਸ ਉਪਰੰਤ ਟੀਮਾਂ ਮੋਹਾਲੀ ਲਈ ਰਵਾਨਾ ਹੋ ਜਾਣਗੀਆਾਂ ਭਾਰਤ, ਜਾਪਾਨ, ਚੀਨ, ਮਲੇਸ਼ੀਆ, ਕੋਰੀਆ ਅਤੇ ਬੰਗਲਾਦੇਸ਼ ਨੂੰ ਹੁਣ ਛੇ-ਟੀਮਾਂ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਚੈਂਪੀਅਨਸ਼ਿਪ ਦੀਆਂ ਤਿਆਰੀਆਂ 90 ਫੀਸਦ ਪੂਰੀਆਂ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਏਸ਼ੀਅਨ ਚੈਂਪੀਅਨਸ਼ਿਪ ਦੀਆਂ ਤਿਆਰੀਆਂ 90 ਫੀਸਦ ਪੂਰੀਆਂ ਹੋ ਗਈਆਂ ਹਨ। ਮੋਹਾਲੀ ਅਤੇ ਜਲੰਧਰ ਵਿਚਕਾਰ ਲੀਗ ਮੈਚ ਖੇਡੇ ਜਾਣਗੇ। ਭਾਰਤੀ ਹਾਕੀ ਟੀਮ ਦਾ ਕੈਂਪ ਵੀ 15 ਅਕਤੂਬਰ ਨੂੰ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ।
ਖੇਡ ਨਿਰਦੇਸ਼ਕ ਨੇ ਏਸ਼ੀਅਨ ਚੈਂਪੀਅਨਸ਼ਿਪ ਲਈ ਬੀਤੇ ਵੀਰਵਾਰ ਨੂੰ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਦਾ ਨਿਰੀਖਣ ਕੀਤਾ ਤੇ ਸ਼ੁੱਕਰਵਾਰ ਨੁੂੰ ਮੁੱਖ ਮੰਤਰੀ ਮਾਨ ਨੇ ਹਾਕੀ ਇੰਡੀਆ ਦੇ ਉਪ ਪ੍ਰਧਾਨ ਨਿਤਿਨ ਕੋਹਲੀ ਨਾਲ ਪ੍ਰਬੰਧਾਂ ਦਾ ਜਾਇਜ਼ਾ ਲਿਆ। ਕੋਹਲੀ ਨੇ ਕਿਹਾ ਕਿ ਪਾਕਿਸਤਾਨ ਦੀ ਜਗ੍ਹਾ ਬੰਗਲਾਦੇਸ਼ ਨੂੰ ਸ਼ਾਮਲ ਕੀਤਾ ਗਿਆ ਹੈ। ਬੰਗਲਾਦੇਸ਼ ਨੂੰ ਪਹਿਲਾਂ ਰਿਜ਼ਰਵ ਵਿੱਚ ਰੱਖਿਆ ਗਿਆ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਪਾਕਿਸਤਾਨੀ ਟੀਮ ਚੈਂਪੀਅਨਸ਼ਿਪ ਵਿੱਚ ਹਿੱਸਾ ਲਵੇਗੀ। ਮੈਚਾਂ ਦੇ ਸਥਾਨਾਂ ਤੇ ਸਮੇੰ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਹੋਰ ਟੀਮਾਂ ਨਾਲ ਮੈਚ ਦੇਖਣ ਲਈ ਬਹੁਤ ਵਧੀਆ ਹੋਣਗੇ।