ਜਿੱਤਦੀ-ਜਿੱਤਦੀ ਬਾਜ਼ੀ ਹਾਰੀ ਐਸ਼ਵਰਿਆ ਪ੍ਰਤਾਪ ਸਿੰਘ, ਫਾਇਰਿੰਗ ਸਟੇਸ਼ਨ ਦਾ ਮੈਚ ਬਟਨ ਹੋਇਆ ਖਰਾਬ, ਹੱਥੋਂ ਫਿਸਲਿਆ ਤਗਮਾ
ਮੈਚ ਬਟਨ ਠੀਕ ਤਰ੍ਹਾਂ ਨਾਲ ਕੰਮ ਨਾ ਕਰਨ ਕਾਰਨ ਉਸ ਨੂੰ ਫਾਇਰਿੰਗ ਲਾਈਨ ਤੋਂ ਬਾਹਰ ਨਿਕਲ ਕੇ ਮੈਚ ਰੈਫਰੀ ਨੂੰ ਸੂਚਿਤ ਕਰਨਾ ਪਿਆ, ਜਿਸ ਨਾਲ ਫਾਈਨਲ ਦੀ ਸ਼ੁਰੂਆਤ ’ਚ ਉਸ ਦੀ ਲੈਅ ਟੁੱਟ ਗਈ।
Publish Date: Sat, 26 Sep 2026 12:21 PM (IST)
Updated Date: Sat, 26 Sep 2026 12:25 PM (IST)
ਨਾਗੋਯਾ, ਪੀਟੀਆਈ : ਏਸ਼ਿਆਈ ਖੇਡਾਂ ’ਚ 50 ਮੀਟਰ ਰਾਈਫਲ 3-ਪੋਜ਼ੀਸ਼ਨ ਦੇ ਫਾਈਨਲ ’ਚ ਅਹਿਮ ਮੋੜ ’ਤੇ ਫਾਇਰਿੰਗ ਸਟੇਸ਼ਨ ’ਤੇ ਐਸ਼ਵਰਿਆ ਪ੍ਰਤਾਪ ਸਿੰਘ ਦਾ ਮੈਚ ਬਟਨ ਖਰਾਬ ਹੋ ਗਿਆ। ਇਸ ਨਾਲ ਉਸ ਦਾ ਧਿਆਨ ਭਟਕ ਗਿਆ ਤੇ ਉਸ ਨੂੰ ਪ੍ਰੋਨ (ਢਿੱਡ ਦੇ ਭਾਰ ਪੈ ਕੇ ਸ਼ੂਟਿੰਗ) ’ਚ ਕੀਮਤੀ ਅੰਕ ਗੁਆਉਣੇ ਪਏ, ਜਿਸ ਕਾਰਨ ਉਸ ਦੀ ਵਿਅਕਤੀਗਤ ਤਮਗਾ ਜਿੱਤਣ ਦੀਆਂ ਉਮੀਦਾਂ ਖਤਮ ਹੋ ਗਈਆਂ।
ਨੀਲਿੰਗ (ਗੋਡਿਆਂ ਦੇ ਭਾਰ ਬੈਠ ਦੇ ਸ਼ੂਟਿੰਗ) ਗੇੜ ’ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਐਸ਼ਵਰਿਆ ਨੂੰ ਚੌਥੇ ਜਾਂ ਪੰਜਵੇਂ ਸਥਾਨ 'ਤੇ ਰੱਖਿਆ ਗਿਆ ਸੀ ਤੇ ਉਹ ਤਮਗੇ ਦੀ ਦੌੜ ’ਚ ਹੋਣ ਲਈ ਚੰਗੀ ਸਥਿਤੀ ’ਚ ਦਿਖਾਈ ਦੇ ਰਹੀ ਸੀ ਜਦੋਂ ਪ੍ਰੋਨ ਰਾਉਂਡ ਲਈ ਸਾਈਟਰ ਸ਼ਾਟਸ (ਅਭਿਆਸ ਸ਼ਾਟ) ਸ਼ੁਰੂ ਕਰਦੇ ਸਮੇਂ ਸਮੱਸਿਆ ਸਾਹਮਣੇ ਆਈ। ਮੈਚ ਬਟਨ ਠੀਕ ਤਰ੍ਹਾਂ ਨਾਲ ਕੰਮ ਨਾ ਕਰਨ ਕਾਰਨ ਉਸ ਨੂੰ ਫਾਇਰਿੰਗ ਲਾਈਨ ਤੋਂ ਬਾਹਰ ਨਿਕਲ ਕੇ ਮੈਚ ਰੈਫਰੀ ਨੂੰ ਸੂਚਿਤ ਕਰਨਾ ਪਿਆ, ਜਿਸ ਨਾਲ ਫਾਈਨਲ ਦੀ ਸ਼ੁਰੂਆਤ ’ਚ ਉਸ ਦੀ ਲੈਅ ਟੁੱਟ ਗਈ। ਐਸ਼ਵਰਿਆ ਮੁਕਾਬਲੇ ’ਚ ਪੰਜਵੇਂ ਸਥਾਨ 'ਤੇ ਰਹੀ, ਜਦਕਿ ਚੀਨ ਦੇ ਉਲੰਪਿਕ ਤਮਗਾ ਜੇਤੂ ਚੋਟੀ ਦੇ 2 ਸਥਾਨਾਂ 'ਤੇ ਰਹੇ। ਐਸ਼ਵਰਿਆ ਨੇ ਕਿਹਾ ਕਿ ਗੋਡੇ ਟੇਕਣ ਦੀ ਸਥਿਤੀ ’ਚ ਮੇਰੀ ਸ਼ੂਟਿੰਗ ਚੰਗੀ ਸੀ ਤੇ ਸਕੋਰ ਦੇ ਹਿਸਾਬ ਨਾਲ ਮੇਰੀ ਰੈਂਕਿੰਗ ਵੀ ਚੰਗੀ ਸੀ। ਮੈਨੂੰ ਲੱਗਦਾ ਹੈ ਕਿ ਮੈਂ ਚੌਥੇ ਜਾਂ ਪੰਜਵੇਂ ਨੰਬਰ 'ਤੇ ਸੀ ਪਰ ਜਦੋਂ ਪ੍ਰੋਨ ਰਾਊਂਡ ਸ਼ੁਰੂ ਹੋਇਆ ਤੇ ਮੈਂ ਆਪਣੇ ਸਾਈਟਰ ਸ਼ਾਟ ਲੈਣ ਲੱਗੀ ਤਾਂ ਮੇਰਾ ਮੈਚ ਬਟਨ ਖਰਾਬ ਹੋ ਗਿਆ ਤੇ ਮੈਨੂੰ ਇਸ ਨੂੰ ਦਬਾਉਣ ’ਚ ਮੁਸ਼ਕਲ ਆ ਰਹੀ ਸੀ। ਇਸ ਲਈ ਮੈਨੂੰ ਵਾਪਸ ਮੁੜਨਾ ਪਿਆ ਤੇ ਮੈਚ ਰੈਫਰੀ ਨੂੰ ਦੱਸਣਾ ਪਿਆ ਕਿ ਇਹ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੈ।
ਮੈਚ ਬਟਨ ਕੀ ਹੈ: 50 ਮੀਟਰ ਰਾਈਫਲ 3-ਪੋਜ਼ੀਸ਼ਨ ਈਵੈਂਟ ’ਚ ਮੈਚ ਬਟਨ ਇੱਕ ਇਲੈਕਟ੍ਰਾਨਿਕ ਕੰਟਰੋਲ ਹੁੰਦਾ ਹੈ, ਜੋ ਫਾਇਰਿੰਗ ਪੁਆਇੰਟ ’ਤੇ ਮਾਊਂਟ ਹੁੰਦਾ ਹੈ। ਨਿਸ਼ਾਨੇਬਾਜ਼ ਇਸ ਦੀ ਵਰਤੋਂ ਰੇਂਜ ਸਿਸਟਮ ਨੂੰ ਸੰਕੇਤ ਦੇਣ ਲਈ ਕਰਦੇ ਹਨ, ਜਦੋਂ ਉਹ ਕਿਸੇ ਖਾਸ ਸਥਿਤੀ ’ਚ ਦ੍ਰਿਸ਼ਟੀਦਾਰ ਸ਼ਾਟਾਂ ਤੋਂ ਅਧਿਕਾਰਤ ਸਕੋਰਿੰਗ ਸ਼ਾਟਾਂ ’ਚ ਬਦਲਦੇ ਹਨ।