- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਗਲੈਂਡ ਖਿਲਾਫ਼ ਤੀਜੇ ਟੈਸਟ ਦੇ ਆਖਰੀ ਦਿਨ ਉਸ ਦੀ ਹੈਮਸਟ੍ਰਿੰਗ ’ਚ ਖਿਚਾਅ ਆ ਗਿਆ ਤੇ ਬਾਅਦ ’ਚ ਅਭਿਆਸ ਦੌਰਾਨ ਉਸ ਦੀ ਪਿੰਜਣੀ ’ਤੇ ਸੱਟ ਲੱਗ ਗਈ। ਨਿਊਜ਼ੀਲੈਂਡ ਦੇ ਕੋਚ ਰੌਬ ਵਾਲਟਰ ਨੇ ਕਿਹਾ ਕਿ ਓ’ਰੋਰਕੇ ਨੂੰ ਭਾਰਤ ਲੜੀ ਤੋਂ ਬਾਹਰ ਰੱਖਣ ਦਾ ਫੈਸਲਾ ਖਿਡਾਰੀ ਤੇ ਮੈਡੀਕਲ ਟੀਮ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਲਿਆ ਗਿਆ।

ਆਕਲੈਂਡ (ਪੀਟੀਆਈ) : ਭਾਰਤ ਵਿਰੁੱਧ ਆਗਾਮੀ ਲੜੀ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਤੇਜ਼ ਗੇਂਦਬਾਜ਼ ਵਿਲ ਓ’ਰੋਰਕੇ ਖੱਬੀ ਲੱਤ ਦੀ ਹੈਮਸਟ੍ਰਿੰਗ (ਪੱਟ ਦੇ ਪਿਛਲੇ ਹਿੱਸੇ) ਦੀ ਖਿਚਾਅ ਤੇ ਪਿੰਜਣੀ ਦੀ ਸੱਟ ਕਾਰਨ ਟੀਮ ਤੋਂ ਬਾਹਰ ਹੋ ਗਏ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਨੇ ਐਲਾਨ ਕੀਤਾ ਸੀ ਕਿ ਮਾਰਕ ਚੈਪਮੈਨ ਤੇ ਜ਼ੈਕ ਫੋਲਕਸ ਸੱਟਾਂ ਕਾਰਨ ਟੀ-20 ਲੜੀ ’ਚ ਨਹੀਂ ਖੇਡ ਸਕਣਗੇ। 25 ਸਾਲਾ ਤੇਜ਼ ਗੇਂਦਬਾਜ਼, ਜੋ ਕ੍ਰਿਕਟ ਦੇ ਸਾਰੇ ਫਾਰਮੈਟਾਂ ’ਚ ਖੇਡਦਾ ਹੈ, ਪਿੱਠ ਦੀ ਸੱਟ ਕਾਰਨ ਸੱਤ ਮਹੀਨਿਆਂ ਦੇ ਵਕਫ਼ੇ ਤੋਂ ਬਾਅਦ ਇਸ ਸਾਲ ਦੇ ਸ਼ੁਰੂ ’ਚ ਅੰਤਰਰਾਸ਼ਟਰੀ ਕ੍ਰਿਕਟ ’ਚ ਵਾਪਸ ਪਰਤਿਆ ਸੀ।
ਹਾਲਾਂਕਿ, ਇੰਗਲੈਂਡ ਖਿਲਾਫ਼ ਤੀਜੇ ਟੈਸਟ ਦੇ ਆਖਰੀ ਦਿਨ ਉਸ ਦੀ ਹੈਮਸਟ੍ਰਿੰਗ ’ਚ ਖਿਚਾਅ ਆ ਗਿਆ ਤੇ ਬਾਅਦ ’ਚ ਅਭਿਆਸ ਦੌਰਾਨ ਉਸ ਦੀ ਪਿੰਜਣੀ ’ਤੇ ਸੱਟ ਲੱਗ ਗਈ। ਨਿਊਜ਼ੀਲੈਂਡ ਦੇ ਕੋਚ ਰੌਬ ਵਾਲਟਰ ਨੇ ਕਿਹਾ ਕਿ ਓ’ਰੋਰਕੇ ਨੂੰ ਭਾਰਤ ਲੜੀ ਤੋਂ ਬਾਹਰ ਰੱਖਣ ਦਾ ਫੈਸਲਾ ਖਿਡਾਰੀ ਤੇ ਮੈਡੀਕਲ ਟੀਮ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਲਿਆ ਗਿਆ। ਉਹ ਹੁਣ ਦਸੰਬਰ ’ਚ ਆਸਟ੍ਰੇਲੀਆ ਵਿਰੁੱਧ ਚਾਰ ਟੈਸਟ ਮੈਚਾਂ ਦੀ ਲੜੀ ਲਈ ਵਾਪਸੀ ਕਰਨ ਦਾ ਟੀਚਾ ਰੱਖ ਰਿਹਾ ਹੈ। ਨਿਊਜ਼ੀਲੈਂਡ ਨੇ ਭਾਰਤ ਵਿਰੁੱਧ ਪੰਜ ਟੀ-20 ਅੰਤਰਰਾਸ਼ਟਰੀ, ਪੰਜ ਵਨਡੇ ਤੇ ਦੋ ਟੈਸਟ ਮੈਚ ਖੇਡਣੇ ਹਨ। ਲੜੀ ਦੀ ਸ਼ੁਰੂਆਤ 22 ਅਕਤੂਬਰ ਨੂੰ ਕ੍ਰਾਈਸਟਚਰਚ ’ਚ ਟੀ-20 ਅੰਤਰਰਾਸ਼ਟਰੀ ਮੈਚ ਨਾਲ ਹੋਵੇਗੀ। ਵਾਲਟਰ ਨੇ ਕਿਹਾ ਕਿ ਵਿਲ ਦਾ ਭਾਰਤ ਲੜੀ ਤੋਂ ਬਾਹਰ ਹੋਣਾ ਨਿਰਾਸ਼ਾਜਨਕ ਹੈ। ਉਹ ਵਨਡੇ ਤੇ ਟੈਸਟ ਲੜੀ ਦੋਵਾਂ ’ਚ ਖੇਡਣ ਲਈ ਤਿਆਰ ਸੀ ਪਰ ਚਰਚਾ ਤੋਂ ਬਾਅਦ ਸਾਰੇ ਇਸ ਗੱਲ ’ਤੇ ਸਹਿਮਤ ਹੋਏ ਕਿ ਉਸ ਨੂੰ ਸੱਟਾਂ ਤੋਂ ਉਭਰਨ ਲਈ ਹੋਰ ਸਮਾਂ ਦੇਣਾ ਜ਼ਰੂਰੀ ਸੀ।