Asian Games 2026 : ਲਵਲੀਨਾ ਨੇ ਮੁੱਕੇਬਾਜ਼ੀ 'ਚ ਰਚਿਆ ਇਤਿਹਾਸ, ਜਿੱਤਿਆ ਗੋਲਡ ਮੈਡਲ; ਸੁਜੀਤ ਨੇ ਵੀ ਤਮਗਾ ਕੀਤਾ ਪੱਕਾ ਏਸ਼ੀਅਨ ਗੇਮਜ਼-2026 ਦਾ ਅੰਤ ਨੇੜੇ ਹੈ। ਭਾਰਤ ਨੂੰ ਹਰ ਰੋਜ਼ ਮੈਡਲ ਮਿਲ ਰਹੇ ਹਨ, ਪਰ ਪਿਛਲੀ ਵਾਰ ਦੇ ਮੁਕਾਬਲੇ ਪ੍ਰਦਰਸ਼ਨ ਕਾਫ਼ੀ ਨਿਰਾਸ਼ਾਜਨਕ ਰਿਹਾ ਹੈ। ਭਾਰਤ ਹੁਣ ਤੱਕ 65 ਤੋਂ ਵੱਧ ਮੈਡਲ ਜਿੱਤ ਚੁੱਕਾ ਹੈ ਅਤੇ ਅੱਜ ਇਸ ਗਿਣਤੀ ਵਿੱਚ ਨਿਸ਼ਚਿਤ ਤੌਰ ’ਤੇ ਵਾਧਾ ਹੋਵੇਗਾ। ਭਾਰਤੀ ਖਿਡਾਰੀ ਤੀਰਅੰਦਾਜ਼ੀ, ਕੁਸ਼ਤੀ, ਗੋਲਫ, ਤਾਈਕਵਾਂਡੋ, ਸਾਈਕਲਿੰਗ, ਸੇਲਿੰਗ, ਵਾਲੀਬਾਲ ਸਮੇਤ ਹੋਰ ਖੇਡਾਂ ਵਿੱਚ ਆਪਣੀ ਚੁਣੌਤੀ ਪੇਸ਼ ਕਰਨਗੇ।
Publish Date: Fri, 02 Oct 2026 10:54 AM (IST)
Updated Date: Fri, 02 Oct 2026 10:55 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ - ਏਸ਼ੀਅਨ ਗੇਮਜ਼-2026 ਦਾ ਅੰਤ ਨੇੜੇ ਹੈ। ਭਾਰਤ ਨੂੰ ਹਰ ਰੋਜ਼ ਮੈਡਲ ਮਿਲ ਰਹੇ ਹਨ, ਪਰ ਪਿਛਲੀ ਵਾਰ ਦੇ ਮੁਕਾਬਲੇ ਪ੍ਰਦਰਸ਼ਨ ਕਾਫ਼ੀ ਨਿਰਾਸ਼ਾਜਨਕ ਰਿਹਾ ਹੈ। ਭਾਰਤ ਹੁਣ ਤੱਕ 65 ਤੋਂ ਵੱਧ ਮੈਡਲ ਜਿੱਤ ਚੁੱਕਾ ਹੈ ਅਤੇ ਅੱਜ ਇਸ ਗਿਣਤੀ ਵਿੱਚ ਨਿਸ਼ਚਿਤ ਤੌਰ ’ਤੇ ਵਾਧਾ ਹੋਵੇਗਾ। ਭਾਰਤੀ ਖਿਡਾਰੀ ਤੀਰਅੰਦਾਜ਼ੀ, ਕੁਸ਼ਤੀ, ਗੋਲਫ, ਤਾਈਕਵਾਂਡੋ, ਸਾਈਕਲਿੰਗ, ਸੇਲਿੰਗ, ਵਾਲੀਬਾਲ ਸਮੇਤ ਹੋਰ ਖੇਡਾਂ ਵਿੱਚ ਆਪਣੀ ਚੁਣੌਤੀ ਪੇਸ਼ ਕਰਨਗੇ।
ਲਵਲੀਨਾ ਦੇ ਹਿੱਸੇ ਆਇਆ ਗੋਲਡ ਭਾਰਤ ਦੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ 75 ਕਿਲੋਗ੍ਰਾਮ ਭਾਰ ਵਰਗ ਵਿੱਚ ਗੋਲਡ ਮੈਡਲ ਜਿੱਤਣ ਵਿੱਚ ਕਾਮਯਾਬ ਰਹੀ ਹੈ। ਫਾਈਨਲ ਵਿੱਚ ਉਸ ਦਾ ਸਾਹਮਣਾ ਚੀਨ ਦੀ ਜਿਆਈ ਬਾਓ ਨਾਲ ਸੀ ਅਤੇ ਭਾਰਤੀ ਖਿਡਾਰਨ ਨੇ 5-0 ਨਾਲ ਜਿੱਤ ਹਾਸਲ ਕਰਕੇ ਦੇਸ਼ ਦੀ ਝੋਲੀ ਵਿੱਚ ਗੋਲਡ ਪਾ ਦਿੱਤਾ।
ਇਹ ਏਸ਼ੀਅਨ ਗੇਮਜ਼ ਵਿੱਚ ਮਹਿਲਾ ਮੁੱਕੇਬਾਜ਼ੀ ਵਿੱਚ ਭਾਰਤ ਦਾ ਸਿਰਫ਼ ਦੂਜਾ ਮੈਡਲ ਹੈ। ਇਸ ਤੋਂ ਪਹਿਲਾਂ ਮੈਰੀ ਕੌਮ ਨੇ 2014 ਵਿੱਚ ਭਾਰਤ ਨੂੰ ਗੋਲਡ ਮੈਡਲ ਦਿਵਾਇਆ ਸੀ।
ਸੁਜੀਤ ਨੇ ਮੈਡਲ ਪੱਕਾ ਕੀਤਾ ਸੁਜੀਤ ਨੇ ਕੁਸ਼ਤੀ ਵਿੱਚ ਭਾਰਤ ਲਈ ਮੈਡਲ ਪੱਕਾ ਕਰ ਦਿੱਤਾ ਹੈ। ਉਹ ਪੁਰਸ਼ਾਂ ਦੇ 65 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ ਵਿੱਚ ਪਹੁੰਚ ਗਏ ਹਨ। ਉਨ੍ਹਾਂ ਨੇ ਕੁਆਰਟਰ ਫਾਈਨਲ ਵਿੱਚ ਈਰਾਨ ਦੇ ਅੱਬਾਸ ਇਬਰਾਹਿਮਜ਼ਾਦੇਹਸਵਾਦਕੌਹ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਮੈਡਲ ਪੱਕਾ ਕਰ ਲਿਆ।
ਕੁਸ਼ਤੀ ਵਿੱਚ ਸੁਜੀਤ ਨੇ ਭਾਰਤ ਨੂੰ ਦਿਵਾਈ ਜਿੱਤ ਕੁਸ਼ਤੀ ਵਿੱਚ ਲਗਾਤਾਰ ਹਾਰਾਂ ਦੇ ਵਿਚਕਾਰ ਇੱਕ ਚੰਗੀ ਖ਼ਬਰ ਆਈ ਹੈ। ਪੁਰਸ਼ਾਂ ਦੇ 65 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਵਿੱਚ ਸੁਜੀਤ ਕਲਕਲ ਨੇ ਅਫਗਾਨਿਸਤਾਨ ਦੇ ਸੈਯਦ ਓਮਰ ਜਾਜ਼ਈ ਨੂੰ 13-3 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਸੀ।