- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਧੀਆਂ ਨੇ ਵੀਰਵਾਰ ਨੂੰ ਹਾਕੀ ਦੇ ਮੈਦਾਨ ਵਿਚ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਜੂਨੀਅਰ ਏਸ਼ੀਆ ਕੱਪ ਵਿਚ ਧੁਰ-ਵਿਰੋਧੀ ਪਾਕਿਸਤਾਨ ਨੂੰ 19-0 ਨਾਲ ਦਰੜ ਦਿੱਤਾ। ਇਸ ਵੱਡੀ ਜਿੱਤ ਦੇ ਨਾਲ ਹੀ ਭਾਰਤੀ ਮਹਿਲਾ ਹਾਕੀ ਟੀਮ ਨੇ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਵੀ ਥਾਂ ਬਣਾ ਲਈ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਭਾਰਤੀ ਧੀਆਂ ਨੇ ਵੀਰਵਾਰ ਨੂੰ ਹਾਕੀ ਦੇ ਮੈਦਾਨ ਵਿਚ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਜੂਨੀਅਰ ਏਸ਼ੀਆ ਕੱਪ ਵਿਚ ਧੁਰ-ਵਿਰੋਧੀ ਪਾਕਿਸਤਾਨ ਨੂੰ 19-0 ਨਾਲ ਦਰੜ ਦਿੱਤਾ। ਇਸ ਵੱਡੀ ਜਿੱਤ ਦੇ ਨਾਲ ਹੀ ਭਾਰਤੀ ਮਹਿਲਾ ਹਾਕੀ ਟੀਮ ਨੇ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਵੀ ਥਾਂ ਬਣਾ ਲਈ। ਭਾਰਤੀ ਟੀਮ ਨੇ ਪੂਰੇ ਮੈਚ ਦੌਰਾਨ ਹਮਲਾਵਰ ਹਾਕੀ ਖੇਡੀ, ਜਿਸ ਦੇ ਸਾਹਮਣੇ ਪਾਕਿਸਤਾਨੀ ਟੀਮ ਕਿਤੇ ਵੀ ਨਹੀਂ ਟਿਕ ਸਕੀ। ਭਾਰਤੀ ਟੀਮ ਹੁਣ ਸ਼ਨਿਚਰਵਾਰ ਨੂੰ ਸੈਮੀਫਾਈਨਲ ਵਿਚ ਦੱਖਣੀ ਕੋਰੀਆ ਨਾਲ ਖੇਡੇਗੀ।
ਚੀਨ ਦੇ ਮੋਕੀ ਵਿਚ ਖੇਡੇ ਜਾ ਰਹੇ ਟੂਰਨਾਮੈਂਟ ਵਿਚ ਭਾਰਤੀ ਟੀਮ ਨੇ ਹੁਣ ਤੱਕ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ ਅਤੇ ਵੀਰਵਾਰ ਨੂੰ ਕੁਆਰਟਰ ਫਾਈਨਲ ਵਿਚ ਵੀ ਉਸ ਨੇ ਚਾਰੇ ਕੁਆਰਟਰਾਂ ਵਿਚ ਆਪਣਾ ਦਬਦਬਾ ਬਣਾਈ ਰੱਖਿਆ। ਟੀਮ ਨੇ ਪਹਿਲੇ ਅਤੇ ਦੂਜੇ ਕੁਆਰਟਰ ਵਿਚ ਪੰਜ-ਪੰਜ ਗੋਲ, ਤੀਜੇ ਵਿਚ ਤਿੰਨ ਗੋਲ ਅਤੇ ਚੌਥੇ ਕੁਆਰਟਰ ਵਿਚ ਛੇ ਗੋਲ ਕੀਤੇ।
ਭਾਰਤ ਨੂੰ ਸ਼ੁਰੂਆਤੀ ਪੰਜ ਮਿੰਟਾਂ ਵਿਚ ਹੀ ਦੋ ਪੈਨਲਟੀ ਕਾਰਨਰ ਮਿਲੇ, ਪਰ ਟੀਮ ਇਨ੍ਹਾਂ ਨੂੰ ਗੋਲ ਵਿਚ ਨਹੀਂ ਬਦਲ ਸਕੀ। ਇਸ ਤੋਂ ਬਾਅਦ ਭਾਰਤੀ ਟੀਮ ਨੇ ਪਹਿਲੇ ਕੁਆਰਟਰ ਵਿਚ ਪੰਜ ਗੋਲ ਕੀਤੇ ਅਤੇ ਦੂਜੇ ਕੁਆਰਟਰ ਵਿਚ ਵੀ ਪੰਜ ਗੋਲ ਕੀਤੇ। ਹਾਫ ਟਾਈਮ ਤੱਕ ਭਾਰਤੀ ਟੀਮ 10-0 ਨਾਲ ਅੱਗੇ ਸੀ। ਤੀਜੇ ਅਤੇ ਚੌਥੇ ਕੁਆਰਟਰ ਵਿਚ ਵੀ ਭਾਰਤ ਨੇ ਗੋਲਾਂ ਦੀ ਰਫ਼ਤਾਰ ਬਣਾਈ ਰੱਖੀ। ਤੀਜੇ ਕੁਆਰਟਰ ਵਿਚ ਭਾਰਤੀ ਟੀਮ ਨੇ ਤਿੰਨ ਅਤੇ ਆਖ਼ਰੀ ਕੁਆਰਟਰ ਵਿਚ ਛੇ ਗੋਲ ਕਰ ਕੇ 19-0 ਨਾਲ ਵੱਡੀ ਜਿੱਤ ਦਰਜ ਕੀਤੀ।
ਭਾਰਤ ਵੱਲੋਂ ਪੂਜਾ ਮਲਿਕ ਨੇ 27ਵੇਂ, 49ਵੇਂ ਅਤੇ 51ਵੇਂ ਮਿੰਟ ਵਿਚ ਗੋਲ ਕਰ ਕੇ ਹੈਟ੍ਰਿਕ ਲਾਈ। ਉਥੇ ਹੀ ਰੋਸ਼ਨੀ ਐਂਦ, ਸਾਨਿਕਾ ਚੰਦਰਕਾਂਤ, ਮਧੂ ਸਿਦਾਰ ਅਤੇ ਸੁਪ੍ਰਿਆ ਨੇ ਦੋ-ਦੋ ਗੋਲ ਕੀਤੇ।