ਬਲਰਾਮਪੁਰ ਤੋਂ ਭਾਰਤੀ ਟੀਮ ਤੱਕ ਦਾ ਸਫ਼ਰ : ਫੁੱਟਬਾਲਰ ਆਕਾਸ਼ ਮਿਸ਼ਰਾ ਨੇ ਦੱਸਿਆ ਪਨਾਮਾ ਵਿਰੁੱਧ ਗੋਲ ਅਸਿਸਟ ਦਾ ਰਾਜ਼, ਬ੍ਰਾਜ਼ੀਲ ਖ਼ਿਲਾਫ਼ ਮੈਚ ਲਈ ਟੀਮ ਉਤਸ਼ਾਹਿਤ
ਆਕਾਸ਼ ਨੇ ਦੱਸਿਆ ਕਿ ਪਨਾਮਾ ਵਿਰੁੱਧ ਇਤਿਹਾਸਕ ਗੋਲ ਅਸਿਸਟ ਕਰਦੇ ਸਮੇਂ ਉਸਦੇ ਦਿਮਾਗ਼ ’ਚ ਟ੍ਰੇਨਿੰਗ ਗਰਾਊਂਡ ’ਤੇ ਕੀਤੀ ਗਈ ਪ੍ਰੈਕਟਿਸ ਚੱਲ ਰਹੀ ਸੀ ਤੇ ਟੀਮ ਆਪਣੇ ਪ੍ਰਸ਼ੰਸਕਾਂ ਨੂੰ ਖ਼ੁਸ਼ ਕਰਨ ਵਾਲੀ ਫੁੱਟਬਾਲ ਹੀ ਖੇਡਣਾ ਚਾਹੁੰਦੀ ਹੈ
Publish Date: Mon, 28 Sep 2026 11:17 AM (IST)
Updated Date: Mon, 28 Sep 2026 11:22 AM (IST)
ਸੂਰਜ ਪਾਂਡੇ, ਜਾਗਰਣ, ਨਵੀਂ ਦਿੱਲੀ : ਭਾਰਤੀ ਫੁੱਟਬਾਲ ਟੀਮ (138ਵਾਂ ਰੈਂਕ) ਨੇ 25 ਸਤੰਬਰ 2026 ਨੂੰ ਬੈਂਗਲੁਰੂ ’ਚ ਆਪਣੇ ਤੋਂ ਬਹੁਤ ਉੱਚੀ ਰੈਂਕਿੰਗ ਵਾਲੀ ਟੀਮ (44ਵਾਂ ਰੈਂਕ) ਨੂੰ ਅੰਤਰਰਾਸ਼ਟਰੀ ਦੋਸਤਾਨਾ ਮੈਚ ’ਚ 1-1 ਦੀ ਬਰਾਬਰੀ ’ਤੇ ਰੋਕਿਆ। ਪਨਾਮਾ ਵਿਰੁੱਧ ਟੀਮ ਦੇ ਅਹਿਮ ਇਕਲੌਤੇ ਗੋਲ ਨੂੰ ਅਸਿਸਟ ਕਰਨ ਵਾਲੇ 24 ਸਾਲਾ ਫੁਲਬੈਕ ਆਕਾਸ਼ ਮਿਸ਼ਰਾ ਨੇ ਬ੍ਰਾਜ਼ੀਲ ਤੇ ਉਰੂਗਵੇ ਵਿਰੁੱਧ ਮੈਚ ਤੋਂ ਪਹਿਲਾਂ ‘ਦੈਨਿਕ ਜਾਗਰਣ’ ਨਾਲ ਵਿਸ਼ੇਸ਼ ਗੱਲਬਾਤ ’ਚ ਪਨਾਮਾ ਵਿਰੁੱਧ ਮੈਚ ਤੋਂ ਮਿਲੀ ਸਿੱਖਿਆ, ਬਚੇ ਦੋਵੇਂ ਮੈਚਾਂ ਤੋਂ ਪਹਿਲਾਂ ਟੀਮ ਦੇ ਮਾਹੌਲ ਤੇ ਆਪਣੀ ਫੁੱਟਬਾਲ ਯਾਤਰਾ ’ਤੇ ਵਿਸਥਾਰ ਨਾਲ ਗੱਲ ਕੀਤੀ।
ਆਕਾਸ਼ ਨੇ ਦੱਸਿਆ ਕਿ ਪਨਾਮਾ ਵਿਰੁੱਧ ਇਤਿਹਾਸਕ ਗੋਲ ਅਸਿਸਟ ਕਰਦੇ ਸਮੇਂ ਉਸਦੇ ਦਿਮਾਗ਼ ’ਚ ਟ੍ਰੇਨਿੰਗ ਗਰਾਊਂਡ ’ਤੇ ਕੀਤੀ ਗਈ ਪ੍ਰੈਕਟਿਸ ਚੱਲ ਰਹੀ ਸੀ ਤੇ ਟੀਮ ਆਪਣੇ ਪ੍ਰਸ਼ੰਸਕਾਂ ਨੂੰ ਖ਼ੁਸ਼ ਕਰਨ ਵਾਲੀ ਫੁੱਟਬਾਲ ਹੀ ਖੇਡਣਾ ਚਾਹੁੰਦੀ ਹੈ। ਆਕਾਸ਼ ਨੇ ਇਹ ਵੀ ਦੱਸਿਆ ਕਿ ਇਕ ਡਿਫੈਂਡਰ ਦੇ ਤੌਰ ’ਤੇ ਖੇਡਦੇ ਹੋਏ ਉਹ ਯਕੀਨੀ ਤੌਰ ’ਤੇ ਆਧੁਨਿਕ ਫੁਲਬੈਕ ਦੇ ਤੌਰ ’ਤੇ ਅਟੈਕ ’ਚ ਟੀਮ ਦੀ ਮਦਦ ਕਰਨਾ ਚਾਹੁੰਦਾ ਹੈ ਪਰ ਉਸਦੀ ਪਹਿਲੀ ਤਰਜੀਹ ਗੋਲ ਨਾ ਖਾਣਾ ਹੀ ਰਹਿੰਦੀ ਹੈ।
ਪਨਾਮਾ ਵਿਰੁੱਧ ਡ੍ਰਾ ਰਹੇ ਮੈਚ ਨਾਲ ਟੀਮ ਦਾ ਆਤਮਵਿਸ਼ਵਾਸ ਵਧਿਆ ਹੈ ਪਰ ਆਕਾਸ਼ ਦਾ ਕਹਿਣਾ ਹੈ ਕਿ ਟੀਮ ਇਸ ਆਤਮਵਿਸ਼ਵਾਸ ਨਾਲ ਵੀ ਅਨੁਸ਼ਾਸਿਤ ਰਹੇਗੀ ਤੇ ਇਨ੍ਹਾਂ ਵੱਡੀਆਂ ਟੀਮਾਂ ਵਿਰੁੱਧ ਖੇਡਣ ਲਈ ਪੂਰੀ ਟੀਮ ਉਤਸ਼ਾਹਿਤ ਹੈ। ਇਸ ਮੈਚ ਤੋਂ ਪਹਿਲਾਂ ਥੋੜ੍ਹਾ ਦਬਾਅ ਤਾਂ ਹੈ ਪਰ ਟੀਮ ਆਪਣੇ ਪਲਾਨ ’ਤੇ ਟਿਕੀ ਰਹੇਗੀ। ਜਿਹੜੀਆਂ ਟੀਮਾਂ ਨੂੰ ਟੀਵੀ ’ਤੇ ਖੇਡਦੇ ਦੇਖਿਆ ਉਨ੍ਹਾਂ ਵਿਰੁੱਧ ਖੇਡਣਾ ਦਾ ਮੌਕਾ ਮਿਲਣਾ ਸ਼ਾਨਦਾਰ ਉਪਲੱਬਧੀ ਹੈ ਪਰ ਇਨ੍ਹਾਂ ਭਾਵਨਾਵਾਂ ਤੋਂ ਪਹਿਲਾਂ ਦੇਸ਼ ਦੀ ਨੁਮਾਇੰਦਗੀ ਕਰਨ ਦੀ ਜ਼ਿੰਮੇਵਾਰੀ ਹੋਵੇਗੀ। ਟੀਮ ਦਾ ਪੂਰਾ ਧਿਆਨ ਚੰਗਾ ਖੇਡਣ ’ਤੇ ਰਹੇਗਾ।
ਆਸਾਨ ਨਹੀਂ ਸੀ ਬਲਰਾਮਪੁਰ ਤੋਂ ਇਥੋਂ ਤੱਕ ਆਉਣਾ ਯੂਪੀ ਦੇ ਬਲਰਾਮਪੁਰ ਤੋਂ ਨਿਕਲ ਕੇ ਫੁੱਟਬਾਲ ਖੇਡਣਾ ਆਸਾਨ ਨਹੀਂ ਸੀ, ਕ੍ਰਿਕਟ ਲਈ ਹਮੇਸ਼ਾ ਤੋਂ ਮਾਹੌਲ ਸੀ ਪਰ ਫੁੱਟਬਾਲ ’ਚ ਬਹੁਤ ਘੱਟ ਲੋਗ ਦਿਲਚਸਪੀ ਲੈਂਦੇ ਸੀ। ਹੁਣ ਕਾਫੀ ਕੁਝ ਬਦਲਿਆ ਹੈ ਤੇ ਮੈਂ ਚਾਹਾਂਗਾ ਕਿ ਨਾ ਸਿਰਫ ਬਲਰਾਮਪੁਰ, ਬਲਕਿ ਦੇਸ਼ ਦੇ ਹਰ ਜ਼ਿਲ੍ਹੇ ਤੋਂ ਫੁੱਟਬਾਲਰ ਨਿਕਲਣ। ਤਾਂ ਹੀ ਸਾਡਾ ਦੇਸ਼ ਫੁੱਟਬਾਲ ’ਚ ਅੱਗੇ ਵਧੇਗਾ। ਬਲਰਾਮਪੁਰ ਸਟੇਡੀਅਮ ਨੇ ਮੈਨੂੰ ਬਣਾਉਣ ’ਚ ਹਮੇਸ਼ਾ ਵੱਡੀ ਭੂਮਿਕਾ ਨਿਭਾਈ। ਮੇਰੇ ਪਹਿਲੇ ਕੋਚ ਪ੍ਰਸ਼ਾਂਤ ਹੋਣ ਜਾਂ ਸੱਭਰਵਾਲ ਸਰ ਜਾਂ ਸੋਨਕਰ ਸਰ ਜਾਂ ਫਿਰ ਸਪੋਰਟਸ ਕਾਲਜ ਦੇ ਪੱਪੂ ਸਰ, ਇਨ੍ਹਾਂ ਲੋਕਾਂ ਨੇ ਮੈਨੂੰ ਬਣਾਉਣ ’ਚ ਚੰਗੀ ਮਿਹਨਤ ਕੀਤੀ।