
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਸ ਤੋਂ ਪਹਿਲਾਂ ਉਹ ਸ਼ਨਿਚਰਵਾਰ ਨੂੰ ਵੀ ਇਕ ਚੱਲਦੇ ਮੈਚ ’ਚ ਮੈਦਾਨ ’ਚ ਡਿੱਗ ਪਿਆ ਸੀ। ਮੁਸਿਆਲਾ ਖ਼ੁਦ ਚੱਲ ਕੇ ਮੈਦਾਨ ਤੋਂ ਬਾਹਰ ਗਿਆ ਪਰ ਇਸ ਦੌਰਾਨ ਉਹ ਆਮ ਨਹੀਂ ਲੱਗ ਰਿਹਾ ਸੀ।

ਮਿਊਨਿਖ (ਏਪੀ) : ਜਰਮਨ ਫੁੱਟਬਾਲ ਲੀਗ ਬੁੰਡੇਸਲੀਗਾ ’ਚ ਬਾਇਰਨ ਮਿਊਨਿਖ ਤੇ ਜਰਮਨੀ ਲਈ ਖੇਡਣ ਵਾਲੇ ਮਿਡਫੀਲਡਰ ਜਮਾਲ ਮੁਸਿਆਲਾ ਨੇ ਇਕ ਬਿਆਨ ਜਾਰੀ ਕਰ ਕੇ ਦੱਸਿਆ ਹੈ ਕਿ ਉਸ ਨੂੰ ਤੰਤੂ ਰੇਸ਼ਿਆਂ ਨਾਲ ਜੁੜੀ ਇਕ ਬਿਮਾਰੀ ਹੈ, ਹਾਲਾਂਕਿ ਮੰਗਲਵਾਰ ਨੂੰ ਚੱਲਦੇ ਮੈਚ ਦੌਰਾਨ ਮੈਦਾਨ ’ਚ ਡਾਵਾਂਡੋਲ ਹੋ ਕੇ ਡਿੱਗਣ ਤੋਂ ਬਾਅਦ ਹੁਣ ਉਹ ਠੀਕ ਹੋ ਰਿਹਾ ਹੈ ਤੇ ਬਿਹਤਰ ਹਾਲ ’ਚ ਹੈ। 23 ਸਾਲਾ ਮੁਸਿਆਲਾ ਮੈਚ ਦੇ ਦੂਜੇ ਹਾਫ ’ਚ ਸਬਸਟੀਚਿਊਟ ਖਿਡਾਰੀ ਦੇ ਤੌਰ ’ਤੇ ਮੈਦਾਨ ’ਚ ਆਉਣਦੇ ਕੁਝ ਮਿੰਟਾਂ ਬਾਅਦ ਡਿੱਗ ਪਿਆ ਸੀ। ਮੁਸਿਆਲਾ ਦੇ ਡਿੱਗਦਿਆਂ ਹੀ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਉਸਦੇ ਚਾਰੇ ਪਾਸੇ ਘੇਰਾ ਬਣਾ ਲਿਆ ਤੇ ਮੈਦਾਨ ’ਚ ਕੁਝ ਦੇਰ ਚੱਲੇ ਇਲਾਜ ਤੋਂ ਬਾਅਦ ਉਸ ਨੂੰ ਸਹਾਰਾ ਦੇ ਕੇ ਬਾਹਰ ਲਿਜਾਇਆ ਗਿਆ।
ਇਸ ਤੋਂ ਪਹਿਲਾਂ ਉਹ ਸ਼ਨਿਚਰਵਾਰ ਨੂੰ ਵੀ ਇਕ ਚੱਲਦੇ ਮੈਚ ’ਚ ਮੈਦਾਨ ’ਚ ਡਿੱਗ ਪਿਆ ਸੀ। ਮੁਸਿਆਲਾ ਖ਼ੁਦ ਚੱਲ ਕੇ ਮੈਦਾਨ ਤੋਂ ਬਾਹਰ ਗਿਆ ਪਰ ਇਸ ਦੌਰਾਨ ਉਹ ਆਮ ਨਹੀਂ ਲੱਗ ਰਿਹਾ ਸੀ। ਮੰਗਲਵਾਰ ਦੀ ਘਟਨਾ ਤੋਂ ਬਾਅਦ ਮੁਸਿਆਲਾ ਨੇ ਇੰਟਰਨੈੱਟ ਮੀਡੀਆ ਇੰਸਟਾਗ੍ਰਾਮ ’ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਤੰਤੂ ਰੇਸ਼ਿਆਂ ਨਾਲ ਜੁੜੀ ਇਕ ਬਿਮਾਰੀ ਕਾਰਨ ਅਸਥਾਈ ਪਰ ਆਸਾਨੀ ਨਾਲ ਇਲਾਜ ਦੇ ਯੋਗ ਐਬਸੈਂਸ ਸੀਜ਼ਰਜ਼ ਦੀ ਸਮੱਸਿਆ ਹੈ। ਮੁਸਿਆਲਾ ਅਨੁਸਾਰ, ਇਸ ਕਾਰਨ ਉਸ ਨਾਲ ਅਜਿਹੀਆਂ ਘਟਨਾਵਾਂ ਹੋ ਸਕਦੀਆਂ ਹਨ ਪਰ ਇਸ ਨਾਲ ਕੋਈ ਹੋਰ ਖ਼ਤਰਾ ਨਹੀਂ ਹੈ। ਮੁਸਿਆਲਾ ਨੇ ਇਹ ਵੀ ਕਿਹਾ ਕਿ ਉਹ ਮਾਹਿਰਾਂ ਨਾਲ ਗੱਲਬਾਤ ਕਰ ਰਿਹਾ ਹੈ ਤੇ ਇਸ ਬਿਮਾਰੀ ਨਾਲ ਲੜਦਾ ਹੋਇਆ ਰੋਜ਼ਾਨਾ ਦੀ ਜ਼ਿੰਦਗੀ ਜਿਊਣੀ ਤੇ ਫੁੱਟਬਾਲ ਖੇਡਣਾ ਚਾਹੁੰਦਾ ਹੈ।
ਕੀ ਹੈ ਐਬਸੈਂਸ ਸੀਜ਼ਰ
ਐਬਸੈਂਸ ਸੀਜ਼ਰ ਇਕ ਤਰ੍ਹਾਂ ਨਾਲ ਮਿਰਗੀ ਦਾ ਦੌਰਾ ਕਹਿ ਸਕਦੇ ਹਾਂ। ਇਸ ਵਿਚ ਵਿਅਕਤੀ ਦਾ ਧਿਆਨ ਕੁਝ ਪਲਾਂ ਲਈ ਭਟਕ ਜਾਂਦਾ ਹੈ। ਅਜਿਹਾ ਹੋਣ ’ਤੇ ਵਿਅਕਤੀ ਅਚਾਨਕ ਜੋ ਵੀ ਕੰਮ ਕਰ ਰਿਹਾ ਹੁੰਦਾ ਹੈ, ਉਸ ਨੂੰ ਰੋਕ ਦਿੰਦਾ ਹੈ, 10 ਤੋਂ 20 ਸਕਿੰਟਾਂ ਤੱਕ ਸਿਫਰ ’ਚ ਘੂਰਦਾ ਰਹਿੰਦਾ ਹੈ ਤੇ ਫਿਰ ਬਿਨਾਂ ਉਸ ਘਟਨਾ ਨੂੰ ਯਾਦ ਰੱਖੇ ਜਲਦੀ ਹੀ ਆਮ ਹਾਲਤ ’ਚ ਪਰਤ ਆਉਂਦਾ ਹੈ।