ਜੂਨੀਅਰ ਏਸ਼ੀਆ ਕੱਪ ’ਚ ਭਾਰਤ ਦਾ ਧਮਾਕਾ, ਮਹਿਲਾ ਟੀਮ ਨੇ ਮਲੇਸ਼ੀਆ ਨੂੰ 11-1 ਨਾਲ ਰੌਂਦਿਆ
ਇੱਕ ਮਿੰਟ ਬਾਅਦ ਸਾਨਿਕਾ ਚੰਦਰਕਾਂਤ ਮਾਨੇ ਨੇ ਗੋਲ ਕਰ ਕੇ ਭਾਰਤ ਦੀ ਬੜ੍ਹਤ 9-1 ਕਰ ਦਿੱਤੀ। ਗੀਤਾ ਨੇ 53ਵੇਂ ਮਿੰਟ 'ਚ ਇਕ ਹੋਰ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲਿਆ, ਜਦਕਿ ਸਾਨਿਕਾ ਨੇ 58ਵੇਂ ਮਿੰਟ 'ਚ ਆਪਣਾ ਦੂਜਾ ਗੋਲ ਕਰ ਕੇ ਭਾਰਤ ਨੂੰ 11-1 ਦੀ ਵੱਡੀ ਜਿੱਤ ਦਿਵਾਈ
Publish Date: Mon, 07 Sep 2026 12:16 PM (IST)
Updated Date: Mon, 07 Sep 2026 12:22 PM (IST)
ਮੋਕੀ (ਚੀਨ), ਪੀਟੀਆਈ : ਭਾਰਤੀ ਮਹਿਲਾ ਟੀਮ ਨੇ ਐਤਵਾਰ ਨੂੰ ਏਐੱਚਐੱਫ ਜੂਨੀਅਰ ਏਸ਼ੀਆ ਕੱਪ ਦੇ ਇਲੀਟ ਪੂਲ ਮੈਚ ’ਚ ਮਲੇਸ਼ੀਆ ਨੂੰ 11-1 ਨਾਲ ਹਰਾ ਕੇ ਅੰਕ ਸੂਚੀ ’ਚ ਸਿਖਰ ’ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਭਾਰਤ ਹੁਣ ਪੂਲ ਪੜਾਅ ਦੇ ਆਪਣੇ ਤੀਜੇ ਮੈਚ ’ਚ 8 ਸਤੰਬਰ ਨੂੰ ਜਾਪਾਨ ਨਾਲ ਭਿੜੇਗਾ। ਭਾਰਤੀ ਟੀਮ ਲਈ ਮਲੇਸ਼ੀਆ ਵਿਰੁੱਧ 7 ਵੱਖ-ਵੱਖ ਖਿਡਾਰੀਆਂ ਨੇ ਗੋਲ ਕੀਤੇ, ਜਿਸ ਨੇ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ’ਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਭਾਰਤ ਨੇ ਮੈਦਾਨੀ ਖੇਡ ਰਾਹੀਂ ਚਾਰ, ਪੈਨਲਟੀ ਕਾਰਨਰ ਰਾਹੀਂ ਪੰਜ ਤੇ ਪੈਨਲਟੀ ਸਟਰੋਕ ਰਾਹੀਂ ਦੋ ਗੋਲ ਕੀਤੇ। ਪੂਜਾ ਸਾਹੂ ਨੇ ਪਹਿਲੇ ਹੀ ਮਿੰਟ ’ਚ ਪੈਨਲਟੀ ਸਟਰੋਕ ਨੂੰ ਗੋਲ ’ਚ ਬਦਲ ਕੇ ਭਾਰਤ ਦਾ ਖਾਤਾ ਖੋਲ੍ਹਿਆ। ਪੂਰਨਿਮਾ ਯਾਦਵ ਨੇ ਚੌਥੇ ਮਿੰਟ ’ਚ ਗੋਲ ਕਰ ਕੇ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ।
ਮੌਜੂਦਾ ਚੈਂਪੀਅਨ ਭਾਰਤ ਨੇ ਆਪਣਾ ਦਬਦਬਾ ਕਾਇਮ ਰੱਖਿਆ ਕਿਉਂਕਿ ਬਿਨਿਮਾ ਧਨ ਨੇ 8ਵੇਂ ਮਿੰਟ ’ਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ, ਜਦਕਿ ਕ੍ਰਿਸ਼ਨਾ ਸ਼ਰਮਾ ਨੇ 14ਵੇਂ ਮਿੰਟ ’ਚ ਇੱਕ ਹੋਰ ਗੋਲ ਕੀਤਾ। ਪੂਰਨਿਮਾ ਨੇ ਦੂਜੇ ਕੁਆਰਟਰ ਵਿੱਚ 17ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਗੋਲ ਕਰ ਕੇ ਆਪਣਾ ਦੂਜਾ ਗੋਲ ਕੀਤਾ। ਇਸ ਤੋਂ ਬਾਅਦ ਅੱਧੇ ਸਮੇਂ ਤੋਂ ਪਹਿਲਾਂ ਦੋ ਹੋਰ ਗੋਲ ਕੀਤੇ ਗਏ। ਸੁਖਵੀਰ ਕੌਰ ਨੇ 21ਵੇਂ ਮਿੰਟ ਵਿੱਚ ਤੇ ਗੀਤਾ ਯਾਦਵ ਨੇ 28ਵੇਂ ਮਿੰਟ ਵਿੱਚ ਗੋਲ ਕੀਤੇ, ਜਿਸ ਨਾਲ ਭਾਰਤ ਨੇ ਅੱਧੇ ਸਮੇਂ ਤੱਕ 7-0 ਨਾਲ ਅੱਗੇ ਸੀ। ਮਲੇਸ਼ੀਆ ਨੇ 38ਵੇਂ ਮਿੰਟ 'ਚ ਨੂਰ ਮੁਹੰਮਦ ਦੇ ਗੋਲ ਨਾਲ ਖਾਤਾ ਖੋਲ੍ਹਿਆ ਪਰ ਇਸ ਦੇ ਬਾਵਜੂਦ ਭਾਰਤ ਨੇ ਮੈਚ 'ਤੇ ਦਬਦਬਾ ਕਾਇਮ ਰੱਖਿਆ। ਪੂਜਾ ਨੇ ਮੈਚ ਦੇ 42ਵੇਂ ਮਿੰਟ ਵਿੱਚ ਇੱਕ ਹੋਰ ਪੈਨਲਟੀ ਕਾਰਨਰ ਹਾਸਲ ਕਰਕੇ ਆਪਣਾ ਦੂਜਾ ਗੋਲ ਪੂਰਾ ਕੀਤਾ।
ਇੱਕ ਮਿੰਟ ਬਾਅਦ ਸਾਨਿਕਾ ਚੰਦਰਕਾਂਤ ਮਾਨੇ ਨੇ ਗੋਲ ਕਰ ਕੇ ਭਾਰਤ ਦੀ ਬੜ੍ਹਤ 9-1 ਕਰ ਦਿੱਤੀ। ਗੀਤਾ ਨੇ 53ਵੇਂ ਮਿੰਟ 'ਚ ਇਕ ਹੋਰ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲਿਆ, ਜਦਕਿ ਸਾਨਿਕਾ ਨੇ 58ਵੇਂ ਮਿੰਟ 'ਚ ਆਪਣਾ ਦੂਜਾ ਗੋਲ ਕਰ ਕੇ ਭਾਰਤ ਨੂੰ 11-1 ਦੀ ਵੱਡੀ ਜਿੱਤ ਦਿਵਾਈ। ਇਸ ਜਿੱਤ ਨਾਲ ਭਾਰਤ ਨੇ ਦੋ ਮੈਚਾਂ ’ਚ ਦੋ ਜਿੱਤਾਂ ਦਰਜ ਕਰ ਕੇ 6 ਅੰਕ ਹਾਸਲ ਕਰ ਲਏ ਤੇ ਇਲੀਟ ਪੂਲ ਅੰਕ ਸੂਚੀ ਵਿੱਚ ਸਿਖਰਲੇ ਸਥਾਨ ’ਤੇ ਪਹੁੰਚ ਗਿਆ। ਚੀਨ ਤੇ ਜਾਪਾਨ ਤਿੰਨ-ਤਿੰਨ ਅੰਕਾਂ ਨਾਲ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਹਨ। ਦੋਵਾਂ ਨੇ ਇਕ-ਇਕ ਮੈਚ ਜਿੱਤਿਆ ਹੈ ਤੇ ਚੀਨ ਗੋਲ ਅੰਤਰ ਦੇ ਆਧਾਰ 'ਤੇ ਅੱਗੇ ਹੈ। ਦੱਖਣੀ ਕੋਰੀਆ ਤੇ ਮਲੇਸ਼ੀਆ ਦੋ-ਦੋ ਹਾਰਾਂ ਤੋਂ ਬਾਅਦ ਕ੍ਰਮਵਾਰ ਚੌਥੇ ਤੇ ਪੰਜਵੇਂ ਸਥਾਨ 'ਤੇ ਹਨ।
ਭਾਰਤ ਨੇ ਜਾਪਾਨ ਨਾਲ 3-3 ਨਾਲ ਡਰਾਅ ਖੇਡਿਆ ਮੋਕੀ (ਚੀਨ) : ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਲੜਾਕੂ ਭਾਵਨਾ ਦਾ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਜੂਨੀਅਰ ਏਸ਼ੀਆ ਕੱਪ ਦੇ ਆਪਣੇ ਦੂਜੇ ਪੂਲ ਏ ਮੈਚ 'ਚ ਜਾਪਾਨ ਖਿਲਾਫ 3-3 ਨਾਲ ਡਰਾਅ ਖੇਡਿਆ। ਇੰਡੋਨੇਸ਼ੀਆ ਖ਼ਿਲਾਫ਼ ਪਹਿਲੇ ਪੂਲ ਮੈਚ ’ਚ 14-0 ਦੀ ਵੱਡੀ ਜਿੱਤ ਦਰਜ ਕਰਨ ਵਾਲੀ ਭਾਰਤੀ ਟੀਮ ਨੇ ਚੌਥੇ ਮਿੰਟ ’ਚ ਪੈਨਲਟੀ ਸਟਰੋਕ ਰਾਹੀਂ ਲੀਡ ਹਾਸਲ ਕਰ ਲਈ।