ਅਰਜਨਟੀਨਾ ਖ਼ਿਲਾਫ਼ ਭਾਰਤ ਲਈ 'ਕਰੋ ਜਾਂ ਮਰੋ' ਦਾ ਮੁਕਾਬਲਾ, ਸੈਮੀਫਾਈਨਲ 'ਚ ਪਹੁੰਚਣ ਲਈ ਵੱਡੀ ਜਿੱਤ ਜ਼ਰੂਰੀ
ਵਿਸ਼ਵ ਕੱਪ ਦੇ ਨਵੇਂ ਫਾਰਮੈਟ ਦੇ ਤਹਿਤ ਪੂਲ ਈ ਤੇ ਐੱਫ ਦੇ ਦੂਜੇ ਦੌਰ ’ਚ ਸਿਖਰਲੇ ਦੋ ਸਥਾਨਾਂ ’ਤੇ ਰਹਿਣ ਵਾਲੀਆਂ ਟੀਮਾਂ ਸੈਮੀਫਾਈਨਲ ’ਚ ਜਾਣਗੀਆਂ। ਇੰਗਲੈਂਡ ਨੂੰ ਰੀਓ ਓਲੰਪਿਕ 2016 ਚੈਂਪੀਅਨ ਅਰਜਨਟੀਨਾ ਨੇ 3-1 ਨਾਲ ਹਰਾਇਆ ਪਰ ਪਹਿਲੇ ਦੌਰ ’ਚ ਭਾਰਤ ’ਤੇ ਮਿਲੀ ਜਿੱਤ ਕਾਰਨ ਇੰਗਲੈਂਡ ਕੋਲ ਤਿੰਨ ਅੰਕ ਹਨ। ਨੀਦਰਲੈਂਡ ਛੇ ਅੰਕਾਂ ਨਾਲ ਆਖਰੀ ਚਾਰ ’ਚ ਪਹੁੰਚ ਚੁੱਕਾ ਹੈ।
Publish Date: Mon, 24 Aug 2026 10:52 AM (IST)
Updated Date: Mon, 24 Aug 2026 10:59 AM (IST)
ਐਮਸਟੈਲਵੀਨ (ਪੀਟੀਆਈ) : ਨੀਦਰਲੈਂਡ ਨਾਲ ਪਿਛਲੇ ਮੈਚ ’ਚ ਹਾਰਨ ਤੋਂ ਬਾਅਦ ਭਾਰਤੀ ਟੀਮ ਵਿਸ਼ਵ ਕੱਪ ਸੈਮੀਫਾਈਨਲ ਦੀ ਦੌੜ ’ਚੋਂ ਲਗਪਗ ਬਾਹਰ ਹੋਣ ਕੰਢੇ ’ਤੇ ਹੈ। ਹਾਲਾਂਕਿ ਸ਼ਨਿਚਰਵਾਰ ਨੂੰ ਆਖਰੀ ਪੂਲ ਮੈਚ ’ਚ ਇੰਗਲੈਂਡ ਦੀ ਅਰਜਨਟੀਨਾ ਹੱਥੋਂ ਹਾਰ ਨੇ ਤਕਨੀਕੀ ਤੌਰ ’ਤੇ ਰਾਹ ਬੰਦ ਨਹੀਂ ਕੀਤੇ ਹਨ ਪਰ ਹਰਮਨਪ੍ਰੀਤ ਸਿੰਘ ਦੀ ਟੀਮ ਨੂੰ ਇਸਦੇ ਲਈ ਵੱਡੀ ਜਿੱਤ ਨਾਲ ਜੇ ਮੈਚ ਦਾ ਨਤੀਜਾ ਵੀ ਅਨੁਕੂਲ ਰਹਿਣ ਦੀ ਦੁਆ ਕਰਨੀ ਹੋਵੇਗੀ।
ਵਿਸ਼ਵ ਕੱਪ ਦੇ ਨਵੇਂ ਫਾਰਮੈਟ ਦੇ ਤਹਿਤ ਪੂਲ ਈ ਤੇ ਐੱਫ ਦੇ ਦੂਜੇ ਦੌਰ ’ਚ ਸਿਖਰਲੇ ਦੋ ਸਥਾਨਾਂ ’ਤੇ ਰਹਿਣ ਵਾਲੀਆਂ ਟੀਮਾਂ ਸੈਮੀਫਾਈਨਲ ’ਚ ਜਾਣਗੀਆਂ। ਇੰਗਲੈਂਡ ਨੂੰ ਰੀਓ ਓਲੰਪਿਕ 2016 ਚੈਂਪੀਅਨ ਅਰਜਨਟੀਨਾ ਨੇ 3-1 ਨਾਲ ਹਰਾਇਆ ਪਰ ਪਹਿਲੇ ਦੌਰ ’ਚ ਭਾਰਤ ’ਤੇ ਮਿਲੀ ਜਿੱਤ ਕਾਰਨ ਇੰਗਲੈਂਡ ਕੋਲ ਤਿੰਨ ਅੰਕ ਹਨ। ਨੀਦਰਲੈਂਡ ਛੇ ਅੰਕਾਂ ਨਾਲ ਆਖਰੀ ਚਾਰ ’ਚ ਪਹੁੰਚ ਚੁੱਕਾ ਹੈ। ਅਰਜਨਟੀਨਾ ਦੇ ਵੀ ਕੱਲ੍ਹ ਮਿਲੀ ਜਿੱਤ ਤੋਂ ਬਾਅਦ ਤਿੰਨ ਅੰਕ ਹੋ ਗਏ ਹਨ, ਜਦਕਿ ਭਾਰਤ ਕੋਲ ਕੋਈ ਅੰਕ ਨਹੀਂ ਹੈ। ਹੁਣ ਭਾਰਤ ਨੂੰ ਨਾ ਸਿਰਫ ਅਰਜਨਟੀਨਾ ਨੂੰ ਵੱਡੇ ਅੰਤਰ ਨਾਲ ਹਰਾਉਣਾ ਹੋਵੇਗਾ, ਬਲਕਿ ਇੰਗਲੈਂਡ ਦੇ ਵੀ ਵੱਡੇ ਅੰਤਰ ਨਾਲ ਹਾਰਨ ਦੀ ਦੁਆ ਕਰਨੀ ਹੋਵੇਗੀ। ਅਰਜਨਟੀਨਾ ਨੂੰ ਹਰਾਉਣਾ ਆਸਾਨ ਨਹੀਂ ਹੋਵੇਗਾ, ਜਿਸਨੇ ਉਸ ਨੂੰ ਇਸ ਸਾਲ ਐੱਫਆਈਐੱਚ ਪ੍ਰੋ ਲੀਗ ’ਚ ਰਾਉਰਕੇਲਾ ’ਚ 8-0 ਤੇ 4-2 ਨਾਲ ਹਰਾਇਆ ਹੈ। ਇਸ ਤੋਂ ਇਲਾਵਾ ਇੰਗਲੈਂਡ ਵਿਰੁੱਧ ਵੀ ਪਿਛਲੇ ਮੈਚ ’ਚ ਉਸਨੇ ਜ਼ਬਰਦਸਤ ਪ੍ਰਦਰਸ਼ਨ ਕਰ ਕੇ ਭਾਰਤ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਉਸ ਕੋਲ ਰੀਓ ਓਲੰਪਿਕ ਜੇਤੂ ਮਟਿਆਸ ਰੇ ਦੇ ਤੌਰ ’ਤੇ ਤਜਰਬੇਕਾਰ ਕਪਤਾਨ ਹੈ, ਜੋ 329 ਅੰਤਰਰਾਸ਼ਟਰੀ ਮੈਚ ਖੇਡ ਚੁੱਕਾ ਹੈ ਤੇ ਇਹ ਉਸਦਾ ਛੇਵਾਂ ਵਿਸ਼ਵ ਕੱਪ ਹੈ। ਭਾਰਤ ਜੇ ਦੋ ਗੋਲਾਂ ਤੋਂ ਵੱਧ ਦੇ ਅੰਤਰ ਨਾਲ ਜਿੱਤ ਦਰਜ ਕਰਦਾ ਹੈ ਤਾਂ ਹੀ ਅਰਜਨਟੀਨਾ ਬਾਹਰ ਹੋ ਸਕਦਾ ਹੈ ਕਿਉਂਕਿ ਅਜਿਹੇ ’ਚ ਉਸਦੇ ਗੋਲ ਵੱਧ ਹੋ ਜਾਣਗੇ। ਅਰਜਨਟੀਨਾ ਨੇ ਹਾਲੇ ਤੱਕ ਚਾਰ ਗੋਲ ਸਕੋਰ ਕੀਤੇ ਹਨ, ਜਦਕਿ ਭਾਰਤ ਦੇ ਤਿੰਨ ਗੋਲ ਹਨ।
ਇਸ ਤੋਂ ਇਲਾਵਾ ਭਾਰਤੀ ਟੀਮ ਨੂੰ ਨੀਦਰਲੈਂਡ ਦੀ ਇੰਗਲੈਂਡ ’ਤੇ ਵੱਡੀ ਜਿੱਤ ਦੀ ਵੀ ਉਡੀਕ ਕਰਨੀ ਹੋਵੇਗੀ। ਇੰਗਲੈਂਡ ਦੇ ਖਾਤੇ ’ਚ ਪੰਜ ਗੋਲ ਹਨ, ਲਿਹਾਜ਼ਾ ਭਾਰਤ ਨੂੰ ਇੰਗਲੈਂਡ ਤੋਂ ਘੱਟ ਤੋਂ ਘੱਟ ਚਾਰ ਗੋਲਾਂ ਦੇ ਅੰਤਰ ਦੀ ਲੋੜ ਹੋਵੇਗੀ। ਜੇ ਭਾਰਤ ਅਰਜਨਟੀਨਾ ਨੂੰ 3-1 ਨਾਲ ਹਰਾਉਂਦਾ ਹੈ ਤਾਂ ਉਸਦੇ ਨਾਂ ਛੇ ਗੋਲ ਸਕੋਰ ਤੇ ਅੱਠ ਗੋਲ ਗੁਆਉਣ ਦਾ ਅੰਕੜਾ ਹੋਵੇਗਾ। ਅਜਿਹੇ ’ਚ ਇੰਗਲੈਂਡ ਜੇ 2-0 ਨਾਲ ਹਾਰਦਾ ਹੈ ਤਾਂ ਉਸਦੇ ਪੰਜ ਗੋਲ ਹੋਣਗੇ, ਜਦਕਿ ਸੱਤ ਗੁਆਏ ਹਨ। ਅਜਿਹੇ ’ਚ ਭਾਰਤ ਗੋਲ ਸਕੋਰ ਦੀ ਗਿਣਤੀ ਦੇ ਆਧਾਰ ’ਤੇ ਸੈਮੀਫਾਈਨਲ ’ਚ ਚਲਾ ਜਾਵੇਗਾ ਪਰ ਭਾਰਤ 3-1 ਨਾਲ ਜਿੱਤਦਾ ਹੈ ਤੇ ਇੰਗਲੈਂਡ 1-3 ਨਾਲ ਹਾਰਦਾ ਹੈ ਤਾਂ ਇੰਗਲੈਂਡ ਦੇ ਗੋਲ ਸਕੋਰ ਛੇ ਤੇ ਗੁਆਏ ਗੋਲ ਅੱਠ ਹੋ ਜਾਣਗੇ ਤੇ ਫਿਰ ਫੀਲਡ ਗੋਲਾਂ ਦੀ ਗਿਣਤੀ ਦੇ ਆਧਾਰ ’ਤੇ ਤੈਅ ਕੀਤਾ ਜਾਵੇਗਾ। ਭਾਰਤ ਨੇ ਪਿਛਲੇ ਮੈਚ ’ਚ ਪੈਨਲਟੀ ਕਾਰਨਰ ’ਤੇ ਗੋਲ ਕੀਤੇ ਸੀ ਤੇ ਇੰਗਲੈਂਡ ਵਿਰੁੱਧ ਇਕ ਫੀਲਡ ਗੋਲ ਪਹਿਲੇ ਪੜਾਅ ’ਚ ਕੀਤਾ ਸੀ। ਇੰਗਲੈਂਡ ਨੇ ਭਾਰਤ ਵਿਰੁੱਧ ਤਿੰਨੇ ਫੀਲਡ ਗੋਲ ਕੀਤੇ ਤਾਂ ਇੰਗਲੈਂਡ ਅੱਗੇ ਨਿਕਲ ਜਾਵੇਗਾ। ਭਾਰਤ ਲਈ ਸਭ ਤੋਂ ਆਸਾਨ ਇਹੀ ਹੈ ਕਿ ਅਰਜਨਟੀਨਾ ਨੂੰ ਦੋ ਗੋਲਾਂ ਤੋਂ ਵੱਧ ਦੇ ਅੰਤਰ ਨਾਲ ਹਰਾਏ ਤੇ ਇੰਗਲੈਂਡ ਘੱਟ ਤੋਂ ਘੱਟ ਤਿੰਨ ਗੋਲਾਂ ਨਾਲ ਹਾਰੇ।