
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਟਾਪ ਦਰਜਾ ਹਾਸਲ ਅਭੈ ਸਿੰਘ ਨੇ ਐਤਵਾਰ ਨੂੰ ਮਲੇਸ਼ੀਆ ਦੇ ਨੇਗੇਰੀ ਸੈਂਬੀਲਾਨ ’ਚ ਪੀਐੱਸਏ ਚੈਲੰਜਰ ਸਕੁਐਸ਼ ਮੁਕਾਬਲੇਬਾਜ਼ੀ ਤੁਆਂਕੂ ਮੁਹਰਿਜ਼ ਟਰਾਫੀ ਦਾ ਖ਼ਿਤਾਬ ਜਿੱਤਿਆ। ਉਸਨੇ ਫਾਈਨਲ ’ਚ ਹਾਂਗਕਾਂਗ ਦੇ ਤੀਜਾ ਦਰਜਾ ਹਾਸਲ ਹੈਨਰੀ ਲੇਊਂਗ ਨੂੰ ਪੰਜ ਗੇਮਾਂ ਦੇ ਮੁਕਾਬਲੇ ’ਚ ਹਰਾਇਆ।

ਨਵੀਂ ਦਿੱਲੀ (ਪੀਟੀਆਈ) : ਟਾਪ ਦਰਜਾ ਹਾਸਲ ਅਭੈ ਸਿੰਘ ਨੇ ਐਤਵਾਰ ਨੂੰ ਮਲੇਸ਼ੀਆ ਦੇ ਨੇਗੇਰੀ ਸੈਂਬੀਲਾਨ ’ਚ ਪੀਐੱਸਏ ਚੈਲੰਜਰ ਸਕੁਐਸ਼ ਮੁਕਾਬਲੇਬਾਜ਼ੀ ਤੁਆਂਕੂ ਮੁਹਰਿਜ਼ ਟਰਾਫੀ ਦਾ ਖ਼ਿਤਾਬ ਜਿੱਤਿਆ। ਉਸਨੇ ਫਾਈਨਲ ’ਚ ਹਾਂਗਕਾਂਗ ਦੇ ਤੀਜਾ ਦਰਜਾ ਹਾਸਲ ਹੈਨਰੀ ਲੇਊਂਗ ਨੂੰ ਪੰਜ ਗੇਮਾਂ ਦੇ ਮੁਕਾਬਲੇ ’ਚ ਹਰਾਇਆ। ਵਿਸ਼ਵ ਰੈਂਕਿੰਗ ’ਚ 24ਵੇਂ ਸਥਾਨ ’ਤੇ ਕਾਬਜ਼ ਸਿੰਘ ਨੇ 59ਵੀਂ ਰੈਂਕਿੰਗ ਵਾਲੇ ਲੇਊਂਗ ਨੂੰ 11-7, 6-11, 3-11, 11-5, 12-10 ਨਾਲ ਹਰਾ ਕੇ ਫਾਈਨਲ ’ਚ ਆਪਣਾ 13ਵਾਂ ਪੀਐੱਸਏ ਟੂਰ ਖ਼ਿਤਾਬ ਹਾਸਲ ਕੀਤਾ।