ਏਸ਼ੀਅਨ ਗੇਮਜ਼ ਲਈ ਭਾਰਤੀ ਸ਼ੂਟਿੰਗ ਟੀਮ ਦਾ ਐਲਾਨ : ਮਨੂ ਭਾਕਰ, ਈਸ਼ਾ ਸਿੰਘ ਤੇ ਰੁਦਰਾਂਕਸ਼ 'ਤੇ ਰਹਿਣਗੀਆਂ ਨਜ਼ਰਾਂ
ਭਾਰਤੀ ਰਾਸ਼ਟਰੀ ਰਾਈਫਲ ਐਸੋਸੀਏਸ਼ਨ (ਐੱਨਆਰਏਆਈ) ਦੇ ਹਾਈ ਪਰਫਾਰਮੈ2ਸ ਡਾਇਰੈਕਟਰ ਪਿਅਰੇ ਬਿਊਸ਼ਾਂ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ’ਚ ਖਿਡਾਰੀਆਂ ਦੀ ਮਾਨਸਿਕ ਤਿਆਰੀ ਦੇ ਨਾਲ-ਨਾਲ ਤਕਨੀਕੀ ਸਮਰੱਥਾ ਨੂੰ ਹੋਰ ਨਿਖਾਰਣ ’ਤੇ ਖ਼ਾਸ ਜ਼ੋਰ ਦਿੱਤਾ ਜਾਵੇਗਾ
Publish Date: Sat, 05 Sep 2026 12:19 PM (IST)
Updated Date: Sat, 05 Sep 2026 12:25 PM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਭਾਰਤੀ ਨਿਸ਼ਾਨੇਬਾਜ਼ ਏਸ਼ਿਆਈ ਖੇਡਾਂ ’ਚ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਦੁਹਰਾਉਣ ਦੇ ਇਰਾਦੇ ਨਾਲ ਮੈਦਾਨ ’ਚ ਉਤਰਨਗੇ। ਹਾਂਗਝੂ ’ਚ 2022 ਏਸ਼ਿਆਈ ਖੇਡਾਂ ’ਚ ਭਾਰਤੀ ਨਿਸ਼ਾਨੇਬਾਜ਼ਾਂ ਨੇ ਕੁੱਲ 22 ਮੈਡਲ ਜਿੱਤ ਕੇ ਆਪਣੇ ਹੁਨਰ ਦਾ ਦਮਦਾਰ ਪ੍ਰਦਰਸ਼ਨ ਕੀਤਾ ਸੀ। ਹੁਣ 19 ਸਤੰਬਰ ਤੋਂ ਜਾਪਾਨ ਦੇ ਆਈਚੀ-ਨਾਗੋਯਾ ’ਚ ਸ਼ੁਰੂ ਹੋਣ ਵਾਲੀਆਂ ਏਸ਼ਿਆਈ ਖੇਡਾਂ 2026 ਲਈ ਖਿਡਾਰੀ ਤਿਆਰੀਆਂ ਨੂੰ ਆਖਰੀ ਰੂਪ ਦੇ ਰਹੇ ਹਨ।
ਖਿਡਾਰੀਆਂ ਦੀ ਤਿਆਰੀ ਲਈ ਨਵੀਂ ਦਿੱਲੀ ਤੇ ਭੋਪਾਲ ’ਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਭੋਪਾਲ ਸਥਿਤ ਮੱਧ ਪ੍ਰਦੇਸ਼ ਸੂਬਾਈ ਨਿਸ਼ਾਨੇਬਾਜ਼ੀ ਅਕੈਡਮੀ ਤੇ ਦਿੱਲੀ ਦੇ ਕਰਨੀ ਸਿੰਘ ਨਿਸ਼ਾਨੇਬਾਜ਼ੀ ਕੰਪਲੈਕਸ ’ਚ ਇਹ ਕੈਂਪ ਲਗਾਏ ਜਾਣਗੇ। ਪਿਸਟਲ ਤੇ ਰਾਈਫਲ ਨਿਸ਼ਾਨੇਬਾਜ਼ ਪੰਜ ਤੋਂ 14 ਸਤੰਬਰ ਤੱਕ ਭੋਪਾਲ ’ਚ ਅਭਿਆਸ ਕਰਨਗੇ। ਉਥੇ ਹੀ, ਸਕੀਟ ਨਿਸ਼ਾਨੇਬਾਜ਼ਾਂ ਦਾ ਕੈਂਪ ਕਰਨੀ ਸਿੰਘ ਕੰਪਲੈਕਸ ’ਚ ਸ਼ੁਰੂ ਹੋ ਚੁੱਕਾ ਹੈ, ਜਦਕਿ ਟਰੈਪ ਨਿਸ਼ਾਨੇਬਾਜ਼ਾਂ ਦਾ ਕੈਂਪ 10 ਤੋਂ 18 ਸਤੰਬਰ ਤੱਕ ਚੱਲੇਗਾ।
ਮਾਨਸਿਕ ਮਜ਼ਬੂਤੀ ਤੇ ਤਕਨੀਕੀ ਸੁਧਾਰ ’ਤੇ ਫੋਕਸ ਭਾਰਤੀ ਰਾਸ਼ਟਰੀ ਰਾਈਫਲ ਐਸੋਸੀਏਸ਼ਨ (ਐੱਨਆਰਏਆਈ) ਦੇ ਹਾਈ ਪਰਫਾਰਮੈ2ਸ ਡਾਇਰੈਕਟਰ ਪਿਅਰੇ ਬਿਊਸ਼ਾਂ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ’ਚ ਖਿਡਾਰੀਆਂ ਦੀ ਮਾਨਸਿਕ ਤਿਆਰੀ ਦੇ ਨਾਲ-ਨਾਲ ਤਕਨੀਕੀ ਸਮਰੱਥਾ ਨੂੰ ਹੋਰ ਨਿਖਾਰਣ ’ਤੇ ਖ਼ਾਸ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪੜਾਅ ’ਚ ਸਾਡਾ ਧਿਆਨ ਜ਼ਿਆਦਾ ਅਭਿਆਸ ਦੀ ਥਾਂ ਸਟੀਕਤਾ, ਮਾਨਸਿਕ ਮਜ਼ਬੂਤੀ ਤੇ ਤਕਨੀਕੀ ਸੁਧਾਰ ’ਤੇ ਹੈ। ਆਖਰੀ ਪੜਾਅ ਦੇ ਇਨ੍ਹਾਂ ਕੈਂਪਾਂ ਦੀ ਰੂਪ-ਰੇਖਾ ਇਸ ਤਰ੍ਹਾਂ ਤਿਆਰ ਕੀਤੀ ਗਈ ਹੈ ਕਿ ਖੇਡ ਵਿਗਿਆਨ ਤੇ ਕੋਚਿੰਗ ਟੀਮਾਂ ਹਰੇਕ ਖਿਡਾਰੀ ਦੇ ਪ੍ਰਦਰਸ਼ਨ ਨਾਲ ਜੁੜੇ ਅੰਕੜਿਆਂ ’ਤੇ ਬਾਰੀਕੀ ਨਾਲ ਨਜ਼ਰ ਰੱਖ ਸਕਣ ਤੇ ਇਹ ਯਕੀਨੀ ਕਰ ਸਕਣ ਕਿ ਏਸ਼ਿਆਈ ਖੇਡਾਂ ਦੀ ਨਿਸ਼ਾਨੇਬਾਜ਼ੀ ਕੰਪਲੈਕਸ ’ਚ ਉਤਰਦੇ ਸਮੇਂ ਖਿਡਾਰੀ ਆਪਣੇ ਸਰਬੋਤਮ ਪੱਧਰ ’ਤੇ ਹੋਣ।
ਏਸ਼ਿਆਈ ਖੇਡਾਂ ਲਈ ਭਾਰਤੀ ਨਿਸ਼ਾਨੇਬਾਜ਼ੀ ਟੀਮ ਰਾਈਫਲ ਤੇ ਪਿਸਟਲ ਟੀਮ -10 ਮੀਟਰ ਏਅਰ ਰਾਈਫਲ ਮਰਦ : ਪਾਰਥ ਰਾਕੇਸ਼ ਮਾਨੇ, ਹਿਮਾਂਸ਼ੂ ਢਿੱਲੋਂ, ਰੁਦਰਾਂਕਸ਼ ਬਾਲਾਸਾਹਿਬ ਪਾਟਿਲ
-10 ਮੀਟਰ ਏਅਰ ਰਾਈਫਲ ਮਹਿਲਾ : ਐਲਾਵੈਨਿਲ ਵਲਾਰਿਵਨ, ਸੋਨਮ ਉੱਤਮ ਮਾਸਕਰ, ਵਿਦਾਰਸਾ ਕੇ. ਵਿਨੋਦ
-50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਮਰਦ : ਐਸ਼ਵਰਿਆ ਪ੍ਰਤਾਪ ਸਿੰਘ ਤੋਮਰ, ਨੀਰਜ ਕੁਮਾਰ, ਰੁਦਰਾਂਕਸ਼ ਬਾਲਾਸਾਹਿਬ ਪਾਟਿਲ
-50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਮਹਿਲਾ : ਆਸ਼ੀ ਚੌਕਸੇ, ਵਿਦਾਰਸਾ ਕੇ. ਵਿਨੋਦ, ਤਿਲੋਤਮਾ ਸੇਨ
-10 ਮੀਟਰ ਏਅਰ ਪਿਸਟਲ ਮਰਦ : ਕੇਦਾਰਲਿੰਗ ਬੀ. ਉਚਗਾਂਵਕਰ, ਗੌਰਵ, ਕਮਲਜੀਤ
-10 ਮੀਟਰ ਏਅਰ ਪਿਸਟਲ ਮਹਿਲਾ : ਸੁਰੂਚੀ, ਈਸ਼ਾ ਸਿੰਘ, ਮਨੂ ਭਾਕਰ
-25 ਮੀਟਰ ਰੈਪਿਡ ਫਾਇਰ ਪਿਸਟਲ ਮਰਦ : ਅਨੀਸ਼
-25 ਮੀਟਰ ਸਪੋਰਟਸ ਪਿਸਟਲ ਮਹਿਲਾ : ਈਸ਼ਾ ਸਿੰਘ, ਮਨੂ ਭਾਕਰ, ਰਾਹੀ ਸਰਨੋਬਤ
-10 ਮੀਟਰ ਏਅਰ ਰਾਈਫਲ ਮਿਕਸਡ ਟੀਮ : ਪਾਰਥ ਰਾਕੇਸ਼ ਮਾਨੇ-ਐਲਾਵੈਨਿਲ ਵਲਾਰਿਵਨ
-10 ਮੀਟਰ ਏਅਰ ਪਿਸਟਲ ਮਿਕਸਡ ਟੀਮ : ਕੇਦਾਰਲਿੰਗ ਬੀ. ਉਚਗਾਂਵਕਰ-ਸੁਰੂਚੀ
ਸ਼ਾਟਗਨ ਟੀਮ ਟਰੈਪ ਮਰਦ : ਕਿਨਾਨ ਚੇਨਾਈ, ਅਹਿਵਾਰ ਰਿਜ਼ਵੀ, ਸ਼ਪਥ ਭਾਰਦਵਾਜ
ਟਰੈਪ ਮਹਿਲਾ : ਨੀਰੂ, ਮਨੀਸ਼ਾ ਕੀਰ, ਆਸ਼ਿਮਾ ਅਹਿਲਾਵਤ
ਸਕੀਟ ਮਰਦ : ਅਨੰਤਜੀਤ ਸਿੰਘ ਨਰੂਕਾ, ਭਵਤੇਘ ਸਿੰਘ ਗਿੱਲ, ਮੈਰਾਜ਼ ਅਹਿਮਦ ਖ਼ਾਨ
ਸਕੀਟ ਮਹਿਲਾ : ਪਰਿਨਾਜ਼ ਧਾਲੀਵਾਲ, ਰਾਇਜ਼ਾ ਢਿੱਲੋਂ, ਮਹੇਸ਼ਵਰੀ ਚੌਹਾਨ।