ਏਸ਼ੀਆਈ ਖੇਡਾਂ 'ਚ ਭਾਰਤੀ ਕਬੱਡੀ ਦਾ ਦਬਦਬਾ : ਪੁਰਸ਼ ਤੇ ਮਹਿਲਾ ਟੀਮਾਂ ਫਾਈਨਲ 'ਚ, ਖ਼ਿਤਾਬੀ ਮੁਕਾਬਲੇ 'ਚ ਈਰਾਨ ਨਾਲ ਹੋਵੇਗੀ ਭਿੜੰਤ
ਭਾਰਤ ਦੇ ਸਚਿਨ ਸਿਵਾਚ ਨੇ ਸ਼ੁੱਕਰਵਾਰ ਨੂੰ ਏਸ਼ਿਆਈ ਖੇਡਾਂ ’ਚ ਪੁਰਸ਼ਾਂ ਦੇ 60 ਕਿੱਲੋ ਵਰਗ ਦੇ ਕੁਆਰਟਰ ਫਾਈਨਲ ’ਚ ਜਾਰਡਨ ਦੇ ਮੁਹੰਮਦ ਅਦਨਾਨ ਅਬੂ ਜਜ਼ੇਹ ਨੂੰ ਸਖ਼ਤ ਮੁਕਾਬਲੇ ’ਚ 4-1 ਨਾਲ ਹਰਾ ਕੇ ਫਾਈਨਲ ’ਚ ਥਾਂ ਬਣਾਈ।
Publish Date: Sat, 26 Sep 2026 12:05 PM (IST)
Updated Date: Sat, 26 Sep 2026 12:16 PM (IST)
ਨਾਗੋਯਾ, ਪੀਟੀਆਈ : ਭਾਰਤੀ ਪੁਰਸ਼ ਅਤੇ ਮਹਿਲਾ ਕਬੱਡੀ ਟੀਮਾਂ ਨੇ ਸ਼ੁੱਕਰਵਾਰ ਨੂੰ ਆਰਾਮਦਾਇਕ ਜਿੱਤਾਂ ਨਾਲ ਆਪਣੇ-ਆਪਣੇ ਮੁਕਾਬਲਿਆਂ ਦੇ ਫਾਈਨਲ ’ਚ ਪ੍ਰਵੇਸ਼ ਕਰਦਿਆਂ ਏਸ਼ਿਆਈ ਖੇਡਾਂ ’ਚ ਆਪਣੇ ਸੋਨ ਤਮਗਿਆਂ ਦਾ ਬਚਾਅ ਕਰਨ ਲਈ ਮਜ਼ਬੂਤੀ ਨਾਲ ਅੱਗੇ ਵਧਿਆ। ਔਰਤਾਂ ਨੇ ਨੇਪਾਲ ਨੂੰ 48-24 ਨਾਲ ਹਰਾ ਕੇ ਫਾਈਨਲ ’ਚ ਥਾਂ ਬਣਾਈ, ਜਦਕਿ ਪੁਰਸ਼ਾਂ ਨੇ ਸੈਮੀਫਾਈਨਲ ’ਚ ਥਾਈਲੈਂਡ ਨੂੰ 66-28 ਨਾਲ ਹਰਾਇਆ। ਹੁਣ ਭਾਰਤ ਦੀਆਂ ਇਹ ਦੋਵੇਂ ਟੀਮਾਂ ਫਾਈਨਲ ’ਚ ਇਰਾਨ ਨਾਲ ਭਿੜਨਗੀਆਂ।
ਇਨ੍ਹਾਂ ਸ਼ਾਨਦਾਰ ਜਿੱਤਾਂ ਨੇ ਇਸ ਟੂਰਨਾਮੈਂਟ ’ਚ ਦੋਵੇਂ ਡਿਫੈਂਡਿੰਗ ਚੈਂਪੀਅਨ ਟੀਮਾਂ ਦੀ ਅਜੇਤੂ ਲੈਅ ਨੂੰ ਵੀ ਬਰਕਰਾਰ ਰੱਖਿਆ। ਮਹਿਲਾ ਮੈਚ ’ਚ ਭਾਰਤ ਨੇ ਪਹਿਲੇ ਹਾਫ ’ਚ 31-17 ਦੀ ਵੱਡੀ ਬੜ੍ਹਤ ਲੈ ਲਈ, ਜਿਸ ’ਚ 4 ਆਲ ਆਊਟ ਤੇ ਚਾਰ ਬੋਨਸ ਅੰਕ ਸ਼ਾਮਲ ਸਨ। ਨੇਪਾਲ ਭਾਰਤ ਨੂੰ ਸਖ਼ਤ ਚੁਣੌਤੀ ਨਹੀਂ ਦੇ ਸਕਿਆ ਤੇ ਦੂਜੇ ਹਾਫ਼ ’ਚ ਸਿਰਫ਼ 7 ਹੋਰ ਅੰਕ ਹੀ ਬਣਾ ਸਕਿਆ। ਪੁਰਸ਼ਾਂ ਦਾ ਮੈਚ ਵੀ ਇਸੇ ਤਰ੍ਹਾਂ ਦਾ ਰਿਹਾ। ਭਾਰਤੀ ਟੀਮ ਨੇ ਪਹਿਲੇ ਹਾਫ ’ਚ 37-18 ਦੀ ਬੜ੍ਹਤ ਬਣਾਈ ਤੇ ਦੂਜੇ ਹਾਫ ’ਚ ਵੀ ਆਪਣਾ ਦਬਦਬਾ ਕਾਇਮ ਰੱਖਿਆ। ਮਹਿਲਾ ਕਬੱਡੀ ਨੂੰ ਪਹਿਲੀ ਵਾਰ 2010 ’ਚ ਏਸ਼ੀਅਨ ਖੇਡਾਂ ’ਚ ਸ਼ਾਮਲ ਕੀਤਾ ਗਿਆ ਸੀ ਤੇ ਉਦੋਂ ਤੋਂ ਹਰ ਐਡੀਸ਼ਨ ’ਚ ਭਾਰਤ ਦਾ ਦਬਦਬਾ ਰਿਹਾ ਹੈ। ਪੁਰਸ਼ਾਂ ਦੀ ਕਬੱਡੀ 1990 ਤੋਂ ਏਸ਼ਿਆਈ ਖੇਡਾਂ ਦਾ ਹਿੱਸਾ ਰਹੀ ਹੈ ਤੇ ਭਾਰਤ ਨੇ ਹੁਣ ਤੱਕ 8 ਸੋਨ ਤਮਗੇ ਜਿੱਤੇ ਹਨ।
ਮੁੱਕੇਬਾਜ਼ ਸਚਿਨ ਤਮਗੇ ਤੋਂ ਇਕ ਜਿੱਤ ਦੂਰ, ਪ੍ਰੀਤੀ ਹਾਰੀ ਨਿਸ਼ੀਓ, ਪੀਟੀਆਈ : ਭਾਰਤ ਦੇ ਸਚਿਨ ਸਿਵਾਚ ਨੇ ਸ਼ੁੱਕਰਵਾਰ ਨੂੰ ਏਸ਼ਿਆਈ ਖੇਡਾਂ ’ਚ ਪੁਰਸ਼ਾਂ ਦੇ 60 ਕਿੱਲੋ ਵਰਗ ਦੇ ਕੁਆਰਟਰ ਫਾਈਨਲ ’ਚ ਜਾਰਡਨ ਦੇ ਮੁਹੰਮਦ ਅਦਨਾਨ ਅਬੂ ਜਜ਼ੇਹ ਨੂੰ ਸਖ਼ਤ ਮੁਕਾਬਲੇ ’ਚ 4-1 ਨਾਲ ਹਰਾ ਕੇ ਫਾਈਨਲ ’ਚ ਥਾਂ ਬਣਾਈ। ਕੁਆਰਟਰ ਫਾਈਨਲ ’ਚ ਸਚਿਨ ਦਾ ਸਾਹਮਣਾ ਜਾਪਾਨ ਦੇ ਸ਼ੁਨਸੁਕੇ ਕਿਤਾਮੋਟੋ ਨਾਲ ਹੋਵੇਗਾ। ਹਾਲਾਂਕਿ, ਪਿਛਲੇ ਐਡੀਸ਼ਨ ਦੀ ਕਾਂਸੀ ਤਮਗਾ ਜੇਤੂ ਤੇ ਹਾਲੀਆ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਪ੍ਰੀਤੀ ਪਵਾਰ ਦਾ ਸਫਰ ਇੱਥੇ ਹੀ ਖਤਮ ਹੋ ਗਿਆ। 54 ਕਿਲੋਗ੍ਰਾਮ ਵਰਗ ਦੇ ਆਖਰੀ-16 ’ਚ ਉਹ ਦੱਖਣੀ ਕੋਰੀਆ ਦੀ ਪੈਰਿਸ ਉਲੰਪਿਕ ਤਮਗਾ ਜੇਤੂ ਤੇ ਮੌਜੂਦਾ ਏਸ਼ਿਆਈ ਚੈਂਪੀਅਨ ਪਾਂਗ ਚੋਲ ਐੱਮ ਤੋਂ ਸਰਬਸੰਮਤੀ ਨਾਲ 0-5 ਨਾਲ ਹਾਰ ਗਈ।
ਸਾਤਵਿਕ-ਚਿਰਾਗ ਦੀ ਹੈਰਾਨੀ ਭਰੀ ਹਾਰ, ਤਨੀਸ਼ਾ-ਧਰੁਵ ਆਖਰੀ-8 'ਚ ਨਾਗੋਯਾ, ਪੀਟੀਆਈ : ਏਸ਼ਿਆਈ ਖੇਡਾਂ ਦੇ ਬੈਡਮਿੰਟਨ ਮੁਕਾਬਲੇ ’ਚ ਸ਼ੁੱਕਰਵਾਰ ਨੂੰ ਪੁਰਸ਼ ਡਬਲਜ਼ ਚੈਂਪੀਅਨ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਨੂੰ ਸ਼ੁਰੂਆਤੀ ਦੌਰ ’ਚ ਹੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਤਨਿਸ਼ਾ ਕ੍ਰਾਸਟੋ ਤੇ ਧਰੁਵ ਕਪਿਲਾ ਦੀ ਮਿਕਸਡ ਡਬਲਜ਼ ਜੋੜੀ ਨੇ ਲਗਾਤਾਰ 2 ਜਿੱਤਾਂ ਨਾਲ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ। ਹੁਣ ਉਨ੍ਹਾਂ ਦਾ ਸਾਹਮਣਾ ਚੀਨ ਦੇ ਯਾਨ ਜ਼ੇ ਫੇਂਗ ਤੇ ਡੋਂਗਪਿੰਗ ਹੁਆਂਗ ਨਾਲ ਹੋਵੇਗਾ। ਸਾਬਕਾ ਵਿਸ਼ਵ ਨੰਬਰ ਇਕ ਤੇ 2 ਵਾਰ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਸਾਤਵਿਕ ਤੇ ਚਿਰਾਗ ਨੇ ਪਹਿਲੀ ਗੇਮ ਜਿੱਤੀ ਪਰ ਆਖਿਰਕਾਰ ਉਨ੍ਹਾਂ ਨੂੰ ਥਾਈਲੈਂਡ ਦੇ ਪੱਕਾਪੋਨ ਤਿਰਾਰਤਸਾਕੁਲ ਤੇ ਪੀਰਾਚਾਈ ਸੁਕਫੁਨ ਨੇ 12-21, 21-19, 21-14 ਨਾਲ ਹਰਾ ਦਿੱਤਾ।