
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਰਤੀ ਦੀਆਂ ਮਰਦ ਤੇ ਮਹਿਲਾ ਦੋਵਾਂ ਟੀਮਾਂ ਦਰਜਾ ਹਾਸਲ ਹਨ ਤੇ ਸਿੱਧਾ ਕੁਆਰਟਰ ਫਾਈਨਲ ਨਾਲ ਮੁਹਿੰਮ ਸ਼ੁਰੂ ਕਰਨਗੀਆਂ। ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਮਰਦ ਟੀਮ ਤੇ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਮਹਿਲਾ ਟੀਮ ਨਾਗੋਯਾ ਕੋਲ ਕੋਰੋਗੀ ਐਥਲੈਟਿਕਸ ਪਾਰਕ ’ਚ ਹੋਣ ਵਾਲੀ ਇਸ ਮੁਕਾਬਲੇਬਾਜ਼ੀ ’ਚ ਗੋਲਡ ਮੈਡਲ ਦੀਆਂ ਮਜ਼ਬੂਤ ਦਾਅਵੇਦਾਰ ਹਨ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਭਾਰਤੀ ਮਰਦ ਕ੍ਰਿਕਟ ਟੀਮ ਜਾਪਾਨ ’ਚ ਹੋਣ ਵਾਲੀਆਂ ਏਸ਼ਿਆਈ ਖੇਡਾਂ ’ਚ 28 ਸਤੰਬਰ ਤੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ, ਜਦਕਿ ਮਹਿਲਾ ਟੀਮ 18 ਸਤੰਬਰ ਨੂੰ ਮੇਜ਼ਬਾਨ ਜਾਪਾਨ ਵਿਰੁੱਧ ਆਪਣਾ ਪਹਿਲਾ ਮੁਕਾਬਲਾ ਖੇਡੇਗੀ।
ਭਾਰਤੀ ਦੀਆਂ ਮਰਦ ਤੇ ਮਹਿਲਾ ਦੋਵਾਂ ਟੀਮਾਂ ਦਰਜਾ ਹਾਸਲ ਹਨ ਤੇ ਸਿੱਧਾ ਕੁਆਰਟਰ ਫਾਈਨਲ ਨਾਲ ਮੁਹਿੰਮ ਸ਼ੁਰੂ ਕਰਨਗੀਆਂ। ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਮਰਦ ਟੀਮ ਤੇ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਮਹਿਲਾ ਟੀਮ ਨਾਗੋਯਾ ਕੋਲ ਕੋਰੋਗੀ ਐਥਲੈਟਿਕਸ ਪਾਰਕ ’ਚ ਹੋਣ ਵਾਲੀ ਇਸ ਮੁਕਾਬਲੇਬਾਜ਼ੀ ’ਚ ਗੋਲਡ ਮੈਡਲ ਦੀਆਂ ਮਜ਼ਬੂਤ ਦਾਅਵੇਦਾਰ ਹਨ। ਭਾਰਤ ਨੇ ਪਿਛਲੇ ਸੈਸ਼ਨ ’ਚ ਦੋਵਾਂ ਵਰਗਾਂ ’ਚ ਗੋਲਡ ਮੈਡਲ ਜਿੱਤੇ ਸਨ। ਮਹਿਲਾ ਵਰਗ ’ਚ ਭਾਰਤ ਦੇ ਕੁਆਰਟਰ ਫਾਈਨਲ ਮੁਕਾਬਲੇਬਾਜ਼ ਦਾ ਫ਼ੈਸਲਾ ਪਹਿਲਾਂ ਹੀ ਹੋ ਚੁੱਕਾ ਹੈ, ਜਦਕਿ ਮਰਦ ਟੀਮ ਦਾ ਸਾਹਮਣਾ ਗਰੁੱਪ-ਏ ’ਚ ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨਾਲ ਹੋਵੇਗੀ। ਗਰੁੱਪ-ਏ ’ਚ ਅਫਗਾਨਿਸਤਾਨ, ਜਾਪਾਨ ਤੇ ਨੇਪਾਲ ਸ਼ਾਮਲ ਹਨ। ਮਹਿਲਾ ਵਰਗ ਦਾ ਫਾਈਨਲ 22 ਸਤੰਬਰ ਨੂੰ, ਜਦਕਿ ਮਰਦ ਵਰਗ ਦਾ ਖ਼ਿਤਾਬੀ ਮੁਕਾਬਲਾ ਤਿੰਨ ਅਕਤੂਬਰ ਨੂੰ ਖੇਡਿਆ ਜਾਵੇਗਾ। ਮਰਦ ਵਰਗ ’ਚ ਭਾਰਤ ਤੋਂ ਇਲਾਵਾ ਬੰਗਲਾਦੇਸ਼, ਪਾਕਿਸਤਾਨ ਤੇ ਸ੍ਰੀਲੰਕਾ ਨੂੰ ਦਰਜਾ ਦਿੱਤਾ ਗਿਆ ਹੈ। ਮਹਿਲਾ ਵਰਗ ’ਚ ਕੁੱਲ ਅੱਠ ਟੀਮਾਂ ਨੂੰ ਦਰਜਾ ਦਿੱਤਾ ਗਿਆ ਹੈ, ਜਿਸ ਵਿਚ ਭਾਰਤ ਵੀ ਸ਼ਾਮਲ ਹੈ।
ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਅਫਗਾਨਿਸਤਾਨ, ਜਾਪਾਨ, ਨੇਪਾਲ, ਹਾਂਗਕਾਂਗ, ਮਲੇਸ਼ੀਆ ਤੇ ਓਮਾਨ।