ਏਸ਼ਿਆਈ ਖੇਡਾਂ 'ਚ ਭਾਰਤੀ ਐਥਲੀਟਾਂ ਦਾ ਧਮਾਲ : ਅਨੀਮੇਸ਼ ਕੁਜੂਰ, ਗੁਲਵੀਰ ਤੇ ਯੂਨਸ ਨੇ ਫਾਈਨਲ 'ਚ ਬਣਾਈ ਥਾਂ
ਪੁਰਸ਼ਾਂ ਦੀ 100 ਮੀਟਰ ਦੌੜ ਦੇ ਫਾਈਨਲ ’ਚ ਥਾਂ ਬਣਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ, ਕੁਜੂਰ ਨੇ 200 ਮੀਟਰ ਦੀ ਤਮਗੇ ਦੀ ਦੌੜ ’ਚ ਸ਼ਾਨਦਾਰ ਵਾਪਸੀ ਕੀਤੀ। ਭਾਰਤ ਨੇ ਪੁਰਸ਼ਾਂ ਦੀ 1500 ਮੀਟਰ ਦੌੜ ਦੇ ਫਾਈਨਲ ’ਚ ਵੀ 2 ਸਥਾਨ ਹਾਸਲ ਕੀਤੇ। ਇਸ ’ਚ ਗੁਲਵੀਰ ਸਿੰਘ ਤੇ ਯੂਨਸ ਸ਼ਾਹ ਨੇ ਆਪੋ-ਆਪਣੇ ਹੀਟਸ ਤੋਂ ਅੱਗੇ ਵਧੇ।
Publish Date: Sun, 27 Sep 2026 12:30 PM (IST)
Updated Date: Sun, 27 Sep 2026 12:34 PM (IST)
ਆਇਚੀ-ਨਾਗੋਯਾ, ਏਐੱਨਆਈ: ਭਾਰਤ ਦੇ ਦੌੜਾਕ ਅਨੀਮੇਸ਼ ਕੁਜੂਰ ਨੇ ਸ਼ਨੀਵਾਰ ਨੂੰ ਏਸ਼ਿਆਈ ਖੇਡਾਂ ’ਚ ਐਥਲੈਟਿਕਸ ’ਚ ਸੈਮੀ-ਫਾਈਨਲ-3 ਵਿੱਚ 20.81 ਸਕਿੰਟ ਦੇ ਸਮੇਂ ਨਾਲ ਦੂਜੇ ਸਥਾਨ ’ਤੇ ਰਹਿ ਕੇ ਪੁਰਸ਼ਾਂ ਦੀ 200 ਮੀਟਰ ਦੌੜ ਦੇ ਫਾਈਨਲ ’ਚ ਆਪਣੀ ਥਾਂ ਪੱਕੀ ਕੀਤੀ। ਕੁਜੂਰ ਥਾਈਲੈਂਡ ਦੇ ਪੁਰੀਪੋਲ ਬੂਨਸਨ ਤੋਂ ਪਿੱਛੇ ਰਿਹਾ, ਜਿਸ ਨੇ 20.10 ਸਕਿੰਟ ਦਾ ਖੇਡਾਂ ਦਾ ਰਿਕਾਰਡ ਬਣਾਇਆ।
ਪੁਰਸ਼ਾਂ ਦੀ 100 ਮੀਟਰ ਦੌੜ ਦੇ ਫਾਈਨਲ ’ਚ ਥਾਂ ਬਣਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ, ਕੁਜੂਰ ਨੇ 200 ਮੀਟਰ ਦੀ ਤਮਗੇ ਦੀ ਦੌੜ ’ਚ ਸ਼ਾਨਦਾਰ ਵਾਪਸੀ ਕੀਤੀ। ਭਾਰਤ ਨੇ ਪੁਰਸ਼ਾਂ ਦੀ 1500 ਮੀਟਰ ਦੌੜ ਦੇ ਫਾਈਨਲ ’ਚ ਵੀ 2 ਸਥਾਨ ਹਾਸਲ ਕੀਤੇ। ਇਸ ’ਚ ਗੁਲਵੀਰ ਸਿੰਘ ਤੇ ਯੂਨਸ ਸ਼ਾਹ ਨੇ ਆਪੋ-ਆਪਣੇ ਹੀਟਸ ਤੋਂ ਅੱਗੇ ਵਧੇ। ਗੁਲਵੀਰ ਨੇ ਹੀਟ-2 ’ਚ 3:45.79 ਮਿੰਟ ਦੇ ਸਮੇਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ ਯੂਨਸ ਨੇ ਹੀਟ-1 ’ਚ 3:45.77 ਮਿੰਟ ਦੇ ਸਮੇਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਦੋਵੇਂ ਭਾਰਤੀ ਐਥਲੀਟ ਹੁਣ ਸੋਮਵਾਰ ਨੂੰ ਹੋਣ ਵਾਲੇ 1500 ਮੀਟਰ ਫਾਈਨਲ ’ਚ ਹਿੱਸਾ ਲੈਣਗੇ।