Asian Games-2026 ਤੋਂ ਪਹਿਲਾਂ ਭਾਰਤ ਨੂੰ ਲੱਗਾ ਝਟਕਾ, ਨੀਰਜ ਚੋਪੜਾ ਹੋਏ ਬਾਹਰ ਚੋਪੜਾ ਨੇ ਲੁਸਾਨੇ ਡਾਇਮੰਡ ਲੀਗ ’ਚ ਵਧੀਆ ਪ੍ਰਦਰਸ਼ਨ ਕੀਤਾ ਸੀ ਜਿਸ ਨਾਲ ਕਾਫ਼ੀ ਉਮੀਦ ਜਾਗੀ ਸੀ। ਉਨ੍ਹਾਂ ਨੇ ਇੱਥੇ ਆਪਣੀ ਸੀਜ਼ਨ ਦੀ ਬੈਸਟ ਥਰੋਅ ਸੁੱਟੀ ਸੀ। ਅੱਜ ਨੀਰਜ ਨੇ ਜੋ ਪੋਸਟ ਕੀਤਾ ਹੈ ਉਸ ’ਚ ਉਨ੍ਹਾਂ ਨੇ ਸੱਟ ਦੀ ਗੱਲ ਕਹੀ ਹੈ। ਉਨ੍ਹਾਂ ਨੇ ਲਿਖਿਆ, "ਕਾਫ਼ੀ ਮਿਹਨਤ ਤੋਂ ਬਾਅਦ। ਲੁਸਾਨੇ ਵਿੱਚ ਆਪਣੀ ਸੀਜ਼ਨ ਦੀ ਬੈਸਟ ਥਰੋਅ ਕਰਨ ਤੋਂ ਬਾਅਦ ਮੈਨੂੰ ਲੱਗ ਰਿਹਾ ਸੀ ਕਿ ਮੈਂ ਲੈਅ ਹਾਸਲ ਕਰ ਰਿਹਾ ਹਾਂ। ਬਦਕਿਸਮਤੀ ਨਾਲ, ਇਸ ਤੋਂ ਬਾਅਦ ਮੈਨੂੰ ਟਰੇਨਿੰਗ ਦੌਰਾਨ ਗਿੱਟੇ ਵਿੱਚ ਲਿਗਾਮੈਂਟ ਟੀਅਰ ਹੋ ਗਿਆ। ਆਪਣੇ ਡਾਕਟਰ ਅਤੇ ਟੀਮ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਫ਼ੈਸਲਾ ਕੀਤਾ ਹੈ ਕਿ ਮੈਂ ਪੂਰੇ ਸੀਜ਼ਨ ਤੋਂ ਬਾਹਰ ਹੀ ਰਹਾ
Publish Date: Sat, 29 Aug 2026 03:36 PM (IST)
Updated Date: Sat, 29 Aug 2026 03:38 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਅਗਲੇ ਮਹੀਨੇ ਤੋਂ ਜਪਾਨ ’ਚ ਖੇਡੇ ਜਾਣ ਵਾਲੇ ਏਸ਼ਿਆਈ ਖੇਡਾਂ (ਏਸ਼ੀਅਨ ਗੇਮਜ਼-2026) ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਇਨ੍ਹਾਂ ਖੇਡਾਂ ਵਿੱਚ ਦੇਸ਼ ਦੀ ਤਗ਼ਮੇ ਦੀ ਸਭ ਤੋਂ ਵੱਡੀ ਉਮੀਦਾਂ ਵਿੱਚੋਂ ਇੱਕ ਜੈਵਲਿਨ ਥਰੋਅ ਖਿਡਾਰੀ ਨੀਰਜ ਚੋਪੜਾ ਬਾਹਰ ਹੋ ਗਏ ਹਨ। ਨੀਰਜ ਚੋਪੜਾ ਸੱਟ ਕਾਰਨ ਇਨ੍ਹਾਂ ਖੇਡਾਂ ਵਿੱਚ ਨਹੀਂ ਖੇਡ ਸਕਣਗੇ। ਨੀਰਜ ਚੋਪੜਾ ਨੇ ਸ਼ਨੀਵਾਰ ਨੂੰ ਖ਼ੁਦ ਇੰਸਟਾਗ੍ਰਾਮ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਨੀਰਜ ਨੇ ਦੱਸਿਆ ਹੈ ਕਿ ਲਿਗਾਮੈਂਟ ਦੀ ਸੱਟ ਕਾਰਨ ਉਹ ਏਸ਼ਿਆਈ ਖੇਡਾਂ ’ਚ ਹਿੱਸਾ ਨਹੀਂ ਲੈ ਸਕਣਗੇ। ਉਨ੍ਹਾਂ ਨੇ ਡਾਕਟਰ ਅਤੇ ਟੀਮ ਨਾਲ ਸਲਾਹ ਕਰਨ ਤੋਂ ਬਾਅਦ ਇਹ ਫ਼ੈਸਲਾ ਕੀਤਾ ਹੈ।
ਟਰੇਨਿੰਗ ਦੌਰਾਨ ਲੱਗੀ ਸੱਟ ਚੋਪੜਾ ਨੇ ਲੁਸਾਨੇ ਡਾਇਮੰਡ ਲੀਗ ’ਚ ਵਧੀਆ ਪ੍ਰਦਰਸ਼ਨ ਕੀਤਾ ਸੀ ਜਿਸ ਨਾਲ ਕਾਫ਼ੀ ਉਮੀਦ ਜਾਗੀ ਸੀ। ਉਨ੍ਹਾਂ ਨੇ ਇੱਥੇ ਆਪਣੀ ਸੀਜ਼ਨ ਦੀ ਬੈਸਟ ਥਰੋਅ ਸੁੱਟੀ ਸੀ। ਅੱਜ ਨੀਰਜ ਨੇ ਜੋ ਪੋਸਟ ਕੀਤਾ ਹੈ ਉਸ ’ਚ ਉਨ੍ਹਾਂ ਨੇ ਸੱਟ ਦੀ ਗੱਲ ਕਹੀ ਹੈ। ਉਨ੍ਹਾਂ ਨੇ ਲਿਖਿਆ, "ਕਾਫ਼ੀ ਮਿਹਨਤ ਤੋਂ ਬਾਅਦ। ਲੁਸਾਨੇ ਵਿੱਚ ਆਪਣੀ ਸੀਜ਼ਨ ਦੀ ਬੈਸਟ ਥਰੋਅ ਕਰਨ ਤੋਂ ਬਾਅਦ ਮੈਨੂੰ ਲੱਗ ਰਿਹਾ ਸੀ ਕਿ ਮੈਂ ਲੈਅ ਹਾਸਲ ਕਰ ਰਿਹਾ ਹਾਂ। ਬਦਕਿਸਮਤੀ ਨਾਲ, ਇਸ ਤੋਂ ਬਾਅਦ ਮੈਨੂੰ ਟਰੇਨਿੰਗ ਦੌਰਾਨ ਗਿੱਟੇ ਵਿੱਚ ਲਿਗਾਮੈਂਟ ਟੀਅਰ ਹੋ ਗਿਆ। ਆਪਣੇ ਡਾਕਟਰ ਅਤੇ ਟੀਮ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਫ਼ੈਸਲਾ ਕੀਤਾ ਹੈ ਕਿ ਮੈਂ ਪੂਰੇ ਸੀਜ਼ਨ ਤੋਂ ਬਾਹਰ ਹੀ ਰਹਾਂਗਾ।"
ਉਨ੍ਹਾਂ ਨੇ ਲਿਖਿਆ, "ਇਹ ਨਿਰਾਸ਼ਾਜਨਕ ਹੈ ਕਿਉਂਕਿ ਮੈਂ ਆਪਣੀ ਲੈਅ ਨੂੰ ਹਾਸਲ ਕਰਨ ਦੇ ਕਾਫ਼ੀ ਕਰੀਬ ਮਹਿਸੂਸ ਕਰ ਰਿਹਾ ਸੀ। ਜਿਵੇਂ ਕਿਹਾ ਜਾਂਦਾ ਹੈ, ਕੁਝ ਦੁੱਖ ਸਫ਼ਰ ਦਾ ਹਿੱਸਾ ਹੁੰਦੇ ਹਨ। ਮੇਰਾ ਫ਼ੋਕਸ ਇਸ ਸਮੇਂ ਰਿਕਵਰ ਕਰਨ ਅਤੇ ਮਜ਼ਬੂਤੀ ਨਾਲ ਵਾਪਸੀ ਕਰਨ ਉੱਤੇ ਹੈ। ਤੁਹਾਡੇ ਪਿਆਰ ਅਤੇ ਸਪੋਰਟ ਲਈ ਸ਼ੁਕਰੀਆ।"
ਸੀਜ਼ਨ ਹੋਇਆ ਖ਼ਤਮ ਨੀਰਜ ਦੀ ਇਸ ਪੋਸਟ ਦੇ ਨਾਲ ਹੀ ਇਹ ਸਾਫ਼ ਹੋ ਗਿਆ ਹੈ ਕਿ ਉਨ੍ਹਾਂ ਦਾ ਸੀਜ਼ਨ ਵੀ ਇਸ ਦੇ ਨਾਲ ਹੀ ਖ਼ਤਮ ਹੋ ਗਿਆ ਹੈ। ਨੀਰਜ ਹਾਲ ਹੀ ਦੇ ਦੌਰ ’ਚ ਆਪਣਾ ਸਰਵਸ੍ਰੇਸ਼ਠ ਨਹੀਂ ਦੇ ਪਾ ਰਹੇ ਸਨ। ਗਲਾਸਗੋ ’ਚ ਖੇਡੇ ਗਏ ਕਾਮਨਵੈਲਥ ਗੇਮਜ਼ ’ਚ ਉਨ੍ਹਾਂ ਤੋਂ ਗੋਲਡ ਮੈਡਲ ਦੀ ਉਮੀਦ ਸੀ ਪਰ ਉਹ ਸਿਲਵਰ ਹੀ ਜਿੱਤ ਸਕੇ ਸਨ। ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਨੀਰਜ ਦਾ ਬਾਹਰ ਹੋਣਾ ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਇੱਕ ਤਗ਼ਮਾ ਖੁਸ ਜਾਣਾ ਹੈ। ਉਮੀਦ ਹੋਵੇਗੀ ਕਿ ਨੀਰਜ ਜਲਦੀ ਵਾਪਸੀ ਕਰਨਗੇ।