ਏਸ਼ਿਆਈ ਖੇਡਾਂ ਲਈ ਭਾਰਤ ਤਿਆਰ, ਖਿਡਾਰੀਆਂ ਦੀ ਤਿਆਰੀ 'ਤੇ ਖੇਡ ਮੰਤਰਾਲੇ ਨੇ ਖ਼ਰਚੇ 700 ਕਰੋੜ ਤੋਂ ਵੱਧ ਰੁਪਏ
ਮੰਤਰਾਲੇ ਦੀ ਖ਼ਾਹਿਸ਼ਸ਼ੀ ਟਾਰਗੈੱਟ ਓਲੰਪਿਕ ਪੋਡੀਅਮ ਯੋਜਨਾ (ਟਾਪਸ) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਐੱਨਐੱਸ ਜੌਹਲ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਨੇ ਮਜ਼ਬੂਤ ਪ੍ਰਦਰਸ਼ਨ ਲਈ ਜ਼ਰੂਰੀ ਲੈਅ ਹਾਸਲ ਕਰ ਲਈ ਹੈ ਤੇ ਉਹ ਪਿਛਲੀਆਂ ਹਾਂਗਝੋਊ ਏਸ਼ਿਆਈ ਖੇਡਾਂ ’ਚ ਹਾਸਲ ਕੀਤੇ ਗਏ
Publish Date: Wed, 16 Sep 2026 11:52 AM (IST)
Updated Date: Wed, 16 Sep 2026 11:57 AM (IST)
ਨਵੀਂ ਦਿੱਲੀ (ਪੀਟੀਆਈ) : ਖੇਡ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ 19 ਸਤੰਬਰ ਤੋਂ ਜਾਪਾਨ ’ਚ ਸ਼ੁਰੂ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਭਾਰਤੀ ਖਿਡਾਰੀਆਂ ਦੀ ਤਿਆਰੀ ’ਤੇ ਪਿਛਲੇ ਤਿੰਨ ਸਾਲਾਂ ’ਚ ਟ੍ਰੇਨਿੰਗ, ਯੰਤਰ ਸਹਾਇਤਾ ਤੇ ਕੋਚ ਤੇ ਮਾਹਿਰਾਂ ਦੀ ਨਿਯੁਕਤੀ ’ਤੇ 702 ਕਰੋੜ ਰੁਪਏ ਤੋਂ ਵੱਧ ਖ਼ਰਚ ਕੀਤੇ ਗਏ ਹਨ। ਭਾਰਤ ਦੀ ਟੀਮ ’ਚ ਇਸ ਵਾਰ 310 ਖਿਡਾਰੀ ਅਜਿਹੇ ਹਨ, ਜੋ ਪਹਿਲੀ ਵਾਰ ਏਸ਼ਿਆਈ ਖੇਡਾਂ ’ਚ ਹਿੱਸਾ ਲੈਣਗੇ।
ਮੰਤਰਾਲੇ ਦੀ ਖ਼ਾਹਿਸ਼ਸ਼ੀ ਟਾਰਗੈੱਟ ਓਲੰਪਿਕ ਪੋਡੀਅਮ ਯੋਜਨਾ (ਟਾਪਸ) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਐੱਨਐੱਸ ਜੌਹਲ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਨੇ ਮਜ਼ਬੂਤ ਪ੍ਰਦਰਸ਼ਨ ਲਈ ਜ਼ਰੂਰੀ ਲੈਅ ਹਾਸਲ ਕਰ ਲਈ ਹੈ ਤੇ ਉਹ ਪਿਛਲੀਆਂ ਹਾਂਗਝੋਊ ਏਸ਼ਿਆਈ ਖੇਡਾਂ ’ਚ ਹਾਸਲ ਕੀਤੇ ਗਏ ਦੇਸ਼ ਦੇ ਸਰਬੋਤਮ 106 ਮੈਡਲਾਂ ਦੇ ਪ੍ਰਦਰਸ਼ਨ ਦੀ ਬਰਾਬਰੀ ਜਾਂ ਉਸ ਤੋਂ ਬਿਹਤਰ ਕਰਨ ਦੀ ਹਾਲਤ ’ਚ ਹਨ। ਖਿਡਾਰੀਆਂ ਦੀ ਤਿਆਰੀ ਲਈ 702.86 ਕਰੋੜ ਰੁਪਏ ਖ਼ਰਚ ਕੀਤੇ ਗਏ। ਇਸ ਤੋਂ ਇਲਾਵਾ ਟਾਪਸ ਫੰਡ ਨਾਲ ਤਿਆਰੀ ਲਈ 97.84 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ।
ਇਸ ਖ਼ਰਚ ’ਚ ਸਭ ਤੋਂ ਵੱਡਾ ਹਿੱਸਾ 251.4 ਕਰੋੜ ਰੁਪਏ ਅੰਤਰਰਾਸ਼ਟਰੀ ਮੁਕਾਬਲੇਬਾਜ਼ੀਆਂ ’ਚ ਖਿਡਾਰੀਆਂ ਨੂੰ ਤਜਰਬਾ ਦਿਵਾਉਣ ’ਤੇ ਖ਼ਰਚ ਕੀਤੇ ਗਏ। ਉਥੇ ਹੀ, ਘਰੇਲੂ ਟ੍ਰੇਨਿੰਗ ’ਤੇ 118.3 ਕਰੋੜ ਰੁਪਏ ਖ਼ਰਚ ਕੀਤੇ ਗਏ। ਏਸ਼ਿਆਈ ਖੇਡਾਂ ’ਚ ਭਾਰਤ 36 ਖੇਡਾਂ ’ਚ 501 ਖਿਡਾਰੀਆਂ ਦੀ ਟੀਮ ਉਤਾਰੇਗਾ, ਜਿਸ ਵਿਚ 267 ਮਰਦ ਤੇ 234 ਮਹਿਲਾ ਖਿਡਾਰੀ ਹਨ। ਇਨ੍ਹਾਂ ਦੇ ਨਾਲ 265 ਸਹਿਯੋਗੀ ਸਟਾਫ ਮੈਂਬਰ ਵੀ ਹੋਣਗੇ। ਹਾਂਗਝੋਊ ਖੇਡਾਂ ’ਚ ਭਾਰਤ ਨੇ 28 ਗੋਲਡ, 38 ਸਿਲਵਰ ਤੇ 40 ਬਰਾਊਂਜ਼ ਮੈਡਲਾਂ ਸਮੇਤ ਕੁੱਲ 106 ਮੈਡਲ ਜਿੱਤੇ ਸਨ। ਏਸ਼ਿਆਈ ਖੇਡਾਂ ਦਾ ਪ੍ਰਸਾਰਣ ਸੋਨੀ ਸਪੋਰਟਸ ਨੈੱਟਵਰਕ ਤੇ ਸੋਨੀ ਲਿਵ ’ਤੇ ਕੀਤਾ ਜਾਵੇਗਾ।