- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕਾ ਦੇ ਕੰਸਾਸ ’ਚ ਸ਼ਨਿਚਰਵਾਰ ਨੂੰ ਫੁੱਟਬਾਲ ਮੈਚ ਦੌਰਾਨ ਇਕ ਮਹਿਲਾ ਨੇ ਮੈਦਾਨ ’ਚ ਟਰੱਕ ਵਾੜ ਦਿੱਤਾ। ਟਰੱਕ ’ਚ ਦੋ ਬੱਚੇ ਵੀ ਸਨ। ਇਸ ਘਟਨਾ ’ਚ ਦੋ ਲੋਕਾਂ ਦੀ ਮੌਤ ਹੋ ਗਈ। ਵਿਚੀਟਾ ਪੁਲਿਸ ਕੈਪਟਨ ਆਰੋਨ ਮੋਸੇਸ ਨੇ ਦੱਸਿਆ ਕਿ ਸ਼ਨਿਚਰਵਾਰ ਦੁਪਹਿਰ ਕਰੀਬ 3.25 ਵਜੇ ਐਮਰਜੈਂਸੀ ਅਧਿਕਾਰੀਆਂ ਨੂੰ 911 ’ਤੇ ਫੋਨ ਕਰ ਕੇ ਦੱਸਿਆ ਗਿਆ ਕਿ ਸਟ੍ਰਾਈਕਰ ਸਪੋਰਟਸ ਕੰਪਲੈਕਸ ਦੇ ਮੈਦਾਨ ’ਚ ਮਹਿਲਾ ਨੇ ਟਰੱਕ ਵਾੜ ਦਿੱਤਾ।

ਵਿਚੀਟਾ (ਅਮਰੀਕਾ), ਏਪੀ : ਅਮਰੀਕਾ ਦੇ ਕੰਸਾਸ ’ਚ ਸ਼ਨਿਚਰਵਾਰ ਨੂੰ ਫੁੱਟਬਾਲ ਮੈਚ ਦੌਰਾਨ ਇਕ ਮਹਿਲਾ ਨੇ ਮੈਦਾਨ ’ਚ ਟਰੱਕ ਵਾੜ ਦਿੱਤਾ। ਟਰੱਕ ’ਚ ਦੋ ਬੱਚੇ ਵੀ ਸਨ। ਇਸ ਘਟਨਾ ’ਚ ਦੋ ਲੋਕਾਂ ਦੀ ਮੌਤ ਹੋ ਗਈ। ਵਿਚੀਟਾ ਪੁਲਿਸ ਕੈਪਟਨ ਆਰੋਨ ਮੋਸੇਸ ਨੇ ਦੱਸਿਆ ਕਿ ਸ਼ਨਿਚਰਵਾਰ ਦੁਪਹਿਰ ਕਰੀਬ 3.25 ਵਜੇ ਐਮਰਜੈਂਸੀ ਅਧਿਕਾਰੀਆਂ ਨੂੰ 911 ’ਤੇ ਫੋਨ ਕਰ ਕੇ ਦੱਸਿਆ ਗਿਆ ਕਿ ਸਟ੍ਰਾਈਕਰ ਸਪੋਰਟਸ ਕੰਪਲੈਕਸ ਦੇ ਮੈਦਾਨ ’ਚ ਮਹਿਲਾ ਨੇ ਟਰੱਕ ਵਾੜ ਦਿੱਤਾ। ਇਸ ਘਟਨਾ ’ਚ ਛੇ ਸਾਲ ਦੇ ਇਕ ਬੱਚੇ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਪੰਜ ਬੱਚਿਆਂ ਸਮੇਤ 11 ਹੋਰ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਮੋਸੇਸ ਨੇ ਦੱਸਿਆ ਕਿ ਟਰੱਕ 34 ਸਾਲਾ ਮਹਿਲਾ ਚਲਾ ਰਹੀ ਸੀ। ਉਸ ਨੂੰ ਹਿਰਾਸਤ ’ਚ ਲਿਆ ਗਿਆ ਹੈ। ਉਹ ਜਾਂਚਕਰਤਾਵਾਂ ਨਾਲ ਸਹਿਯੋਗ ਕਰ ਰਹੀ ਹੈ। ਹਾਲਾਂਕਿ, ਪੁਲਿਸ ਨੇ ਹਾਲੇ ਸਪੱਸ਼ਟ ਨਹੀਂ ਕੀਤਾ ਕਿ ਟਰੱਕ ਜਾਣਬੁੱਝ ਕੇ ਮੈਦਾਨ ’ਚ ਵਾੜਿਆ ਗਿਆ ਸੀ ਜਾਂ ਇਹ ਹਾਦਸਾ ਸੀ। ਇਹ ਘਟਨਾ ਕਿਵੇਂ ਤੇ ਕਿਉਂ ਹੋਇਆ, ਇਸਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਦੇ ਤੁਰੰਤ ਬਾਅਦ ਤੇ ਐਮਰਜੈਂਸੀ ਸੇਵਾਵਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਮੌਕੇ ’ਤੇ ਮੌਜੂਦ ਲੋਕਾਂ ਨੇ ਜ਼ਖ਼ਮੀਆਂ ਦੀ ਜਾਨ ਬਚਾਉਣ ਲਈ ਕੋਸ਼ਿਸ਼ਾਂ ਕੀਤੀਆਂ। ਪੁਲਿਸ ਮੁਖੀ ਜੋ ਸੁਲੀਵਨ ਨੇ ਲੋਕਾਂ ਦੀ ਤਤਪਰਤਾ ਦੀ ਸ਼ਲਾਘਾ ਕੀਤੀ। ਮੇਅਰ ਲਿਲੀ ਵੂ ਨੇ ਲੋਕਾਂ ਨੂੰ ਘਟਨਾ ਸਥਾਨ ਦੇ ਆਸਪਾਸ ਜਾਣ ਤੋਂ ਬਚਣ ਦੀ ਅਪੀਲ ਕੀਤੀ। ਉਨ੍ਹਾਂ ਹਾਦਸੇ ’ਤੇ ਦੁੱਖ ਜ਼ਾਹਿਰ ਕੀਤਾ ਹੈ।