- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਦੇ ਤਹਿਤ ’ਚ ਖੇਡੇ ਜਾ ਰਹੇ ਮੈਚਾਂ ’ਚ ਮਲੇਸ਼ੀਆ ਦੀ ਹਾਕੀ ਟੀਮ ਨੇ ਬੰਗਲਾਦੇਸ਼ ਖ਼ਿਲਾਫ਼ ਸ਼ਾਨਦਾਰ ਤੇ ਵੱਡੀ ਜਿੱਤ ਹਾਸਲ ਕੀਤੀ ਹੈ। ਮਲੇਸ਼ੀਆ ਨੇ ਬੰਗਲਾਦੇਸ਼ ਨੂੰ 6-1 ਦੇ ਵੱਡੇ ਫਰਕ ਨਾਲ ਹਰਾ ਕੇ ਮੈਦਾਨ ’ਤੇ ਆਪਣਾ ਦਬਦਬਾ ਬਣਾਇਆ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਦੇ ਤਹਿਤ ’ਚ ਖੇਡੇ ਜਾ ਰਹੇ ਮੈਚਾਂ ’ਚ ਮਲੇਸ਼ੀਆ ਦੀ ਹਾਕੀ ਟੀਮ ਨੇ ਬੰਗਲਾਦੇਸ਼ ਖ਼ਿਲਾਫ਼ ਸ਼ਾਨਦਾਰ ਤੇ ਵੱਡੀ ਜਿੱਤ ਹਾਸਲ ਕੀਤੀ ਹੈ। ਮਲੇਸ਼ੀਆ ਨੇ ਬੰਗਲਾਦੇਸ਼ ਨੂੰ 6-1 ਦੇ ਵੱਡੇ ਫਰਕ ਨਾਲ ਹਰਾ ਕੇ ਮੈਦਾਨ ’ਤੇ ਆਪਣਾ ਦਬਦਬਾ ਬਣਾਇਆ। ਜ਼ਿਕਰਯੋਗ ਹੈ ਕਿ ਮਲੇਸ਼ੀਆ ਦੀ ਲਗਾਤਾਰ ਇਸ ਤੀਜੀ ਜਿੱਤ ਨਾਲ ਸਥਿਤੀ ਮਜ਼ਬੂਤ ਬਣ ਗਈ ਹੈ। ਖੇਡ ਦੀ ਸ਼ੁਰੂਆਤ ਤੋਂ ਹੀ ਮਲੇਸ਼ੀਆ ਦੇ ਖਿਡਾਰੀਆਂ ਨੇ ਹਮਲਾਵਰ ਰੁਖ ਅਪਣਾਇਆ। ਮਲੇਸ਼ੀਆ ਵੱਲੋਂ ਮੈਚ ’ਚ ਗੋਲਾਂ ਦਾ ਮੀਂਹ ਵਰ੍ਹਾਇਆ ਗਿਆ, ਜਦਕਿ ਬੰਗਲਾਦੇਸ਼ ਦੀ ਟੀਮ ਮੈਚ ’ਚ ਸਿਰਫ਼ ਇਕ ਹੀ ਗੋਲ ਕਰ ਸਕੀ। ਮਲੇਸ਼ੀਆ ਨੇ ਪਹਿਲੇ ਕੁਆਰਟਰ ’ਚ ਹੀ 0-1 ਦੀ ਅਗੇਤ ਬਣਾ ਲਈ ਸੀ, ਜਿਸ ’ਚ ਮਲੇਸ਼ੀਆਈ ਖਿਡਾਰੀ ਅਜ਼ਰਾਈ ਅਬੂ ਕਮਾਲ ਨੇ 14ਵੇਂ ਮਿੰਟ ’ਚ ਸ਼ਾਨਦਾਰ ਫੀਲਡ ਗੋਲ ਕੀਤਾ। 22ਵੇਂ ਮਿੰਟ ’ਚ ਫਿਰ ਤੋਂ ਅਜ਼ਰਾਈ ਅਬੂ ਕਮਾਲ ਨੇ ਪੈਨਾਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 0-2 ਕੀਤਾ। ਇਸ ਤੋਂ ਬਾਅਦ 26ਵੇਂ ਮਿੰਟ ’ਚ ਬੰਗਲਾਦੇਸ਼ ਦੇ ਇਸਲਾਮ ਅਮੀਰੂਲ ਨੇ ਪੈਨਾਲਟੀ ਕਾਰਨਰ ਰਾਹੀਂ ਟੀਮ ਲਈ ਪਹਿਲਾ ਗੋਲ ਕਰਕੇ ਸਕੋਰ 1-2 ਕੀਤਾ ਪਰ ਮਲੇਸ਼ੀਆ ਦੇ ਅਨੂਆਰ ਅਖੀਮੁੱਲਾ ਨੇ 29ਵੇਂ ਮਿੰਟ ’ਚ ਪੈਨਾਲਟੀ ਕਾਰਨਰ ’ਤੇ ਗੋਲ ਕਰਕੇ ਸਕੋਰ 1-3 ਕਰ ਦਿੱਤਾ।
ਮਲੇਸ਼ੀਆ ਨੇ ਤੀਜੇ ਕੁਆਰਟਰ ਤੱਕ ਆਪਣੀ ਪਕੜ ਹੋਰ ਮਜ਼ਬੂਤ ਕਰਦਿਆਂ ਸਕੋਰ 1-5 ਤੱਕ ਪਹੁੰਚਾ ਦਿੱਤਾ। 32ਵੇਂ ਮਿੰਟ ’ਚ ਕਮਰੂਦੀਨ ਅਜੀਮੂਦੀਨ ਨੇ ਤੇ ਸਲਿਵਰੀਅਸ ਸ਼ਲੋ ਨੇ 33ਵੇਂ ਮਿੰਟ ’ਚ ਸ਼ਾਨਦਾਰ ਫੀਲਡ ਗੋਲ ਕਰਕੇ ਸਕੋਰ 1-5 ਕਰ ਦਿੱਤਾ। ਮੈਚ ਦੇ ਆਖਰੀ ਪਲਾਂ ਯਾਨੀ 50ਵੇਂ ਮਿੰਟ ’ਚ ਮਲੇਸ਼ੀਆ ਦੇ ਰੋਜੀਮੀ ਆਇਮੀਨ ਨੇ ਪੈਨਲਟੀ ਕਾਰਨਰ ਰਾਹੀਂ ਇਕ ਹੋਰ ਗੋਲ ਕਰਕੇ ਸਕੋਰ 1-6 ਬਣਾ ਦਿੱਤਾ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਮਲੇਸ਼ੀਆ ਨੇ 6-1 ਨਾਲ ਮੈਚ ਆਪਣੇ ਨਾਂ ਕਰ ਲਿਆ। ਮਲੇਸ਼ੀਆ ਦੀ ਇਸ ਸ਼ਾਨਦਾਰ ਜਿੱਤ ਨਾਲ ਟੀਮ ਦਾ ਆਤਮ-ਵਿਸ਼ਵਾਸ ਕਾਫੀ ਉੱਚਾ ਨਜ਼ਰ ਆ ਰਿਹਾ ਹੈ।