"ਮੈਂ ਵਾਪਸ ਆ ਰਿਹਾ ਹਾਂ," ਨੀਰਜ ਚੋਪੜਾ ਨੇ ਏਸ਼ੀਆਈ ਖੇਡਾਂ ਤੋਂ ਪਹਿਲਾਂ ਕੀਤਾ ਐਲਾਨ
ਲੁਸਾਨੇ ਡਾਇਮੰਡ ਲੀਗ ਵਿੱਚ ਨੀਰਜ ਨੇ 88.05 ਮੀਟਰ ਦਾ ਥ੍ਰੋ ਸੁੱਟਿਆ, ਜੋ ਉਨ੍ਹਾਂ ਦਾ ਇਸ ਸੀਜ਼ਨ ਦਾ ਸਰਵੋਤਮ ਪ੍ਰਦਰਸ਼ਨ ਸੀ। ਕਾਮਨਵੈਲਥ ਗੇਮਜ਼ ’ਚ ਸ਼੍ਰੀਲੰਕਾ ਦੇ ਰੁਮੇਸ਼ ਪਥੀਰਾਗੇ ਇੱਕ ਵਾਰ ਫਿਰ ਉਨ੍ਹਾਂ ਤੋਂ ਅੱਗੇ ਨਿਕਲ ਗਏ। ਉਹ ਪਹਿਲੇ ਨੰਬਰ 'ਤੇ ਸਨ ਜਦਕਿ ਭਾਰਤੀ ਖਿਡਾਰੀ ਦੂਜੇ ਸਥਾਨ 'ਤੇ ਰਿਹਾ ਪਰ ਇਸ ਤੋਂ ਬਾਅਦ ਨੀਰਜ ਨੇ ਜੋ ਬਿਆਨ ਦਿੱਤਾ ਹੈ, ਉਸ ਨੇ ਉਨ੍ਹਾਂ ਦੇ ਵਿਰੋਧੀਆਂ ਨੂੰ ਡਰਾ ਦਿੱਤਾ ਹੋਵੇਗਾ।
Publish Date: Sat, 22 Aug 2026 11:11 AM (IST)
Updated Date: Sat, 22 Aug 2026 11:13 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਜੈਵਲਿਨ ਥ੍ਰੋਅਰ ਵਾਲੇ ਖਿਡਾਰੀ ਨੀਰਜ ਚੋਪੜਾ ਨੇ ਲੁਸਾਨੇ ਡਾਇਮੰਡ ਲੀਗ ਵਿੱਚ ਆਪਣੇ ਸੀਜ਼ਨ ਦਾ ਸਰਵੋਤਮ ਥ੍ਰੋ ਸੁੱਟ ਕੇ ਇਹ ਦੱਸ ਦਿੱਤਾ ਹੈ ਕਿ ਉਹ ਹੁਣ ਆਪਣੇ ਪੁਰਾਣੇ ਰੰਗ ’ਚ ਪਰਤ ਰਹੇ ਹਨ। ਉਹੀ ਪੁਰਾਣਾ ਰੰਗ ਜੋ ਟੋਕੀਓ ਓਲਪਿੰਕ-2020 ਦੌਰਾਨ ਦਿਖਾਈ ਦਿੱਤਾ ਸੀ। ਸੱਟਾਂ ਨੇ ਨੀਰਜ ਨੂੰ ਕਾਫ਼ੀ ਪਰੇਸ਼ਾਨ ਕੀਤਾ ਅਤੇ ਇਸ ਦਾ ਅਸਰ ਉਨ੍ਹਾਂ ਦੀ ਖੇਡ 'ਤੇ ਦੇਖਣ ਨੂੰ ਮਿਲਿਆ ਪਰ ਨੀਰਜ ਨੇ ਕਿਹਾ ਹੈ ਕਿ ਹੁਣ ਉਹ ਟੂਰਨਾਮੈਂਟ ਦਰ ਟੂਰਨਾਮੈਂਟ ਆਪਣੇ ਪੁਰਾਣੇ ਰੰਗ ਵਿੱਚ ਵਾਪਸੀ ਕਰ ਰਹੇ ਹਨ।
ਲੁਸਾਨੇ ਡਾਇਮੰਡ ਲੀਗ ਵਿੱਚ ਨੀਰਜ ਨੇ 88.05 ਮੀਟਰ ਦਾ ਥ੍ਰੋ ਸੁੱਟਿਆ, ਜੋ ਉਨ੍ਹਾਂ ਦਾ ਇਸ ਸੀਜ਼ਨ ਦਾ ਸਰਵੋਤਮ ਪ੍ਰਦਰਸ਼ਨ ਸੀ। ਕਾਮਨਵੈਲਥ ਗੇਮਜ਼ ’ਚ ਸ਼੍ਰੀਲੰਕਾ ਦੇ ਰੁਮੇਸ਼ ਪਥੀਰਾਗੇ ਇੱਕ ਵਾਰ ਫਿਰ ਉਨ੍ਹਾਂ ਤੋਂ ਅੱਗੇ ਨਿਕਲ ਗਏ। ਉਹ ਪਹਿਲੇ ਨੰਬਰ 'ਤੇ ਸਨ ਜਦਕਿ ਭਾਰਤੀ ਖਿਡਾਰੀ ਦੂਜੇ ਸਥਾਨ 'ਤੇ ਰਿਹਾ ਪਰ ਇਸ ਤੋਂ ਬਾਅਦ ਨੀਰਜ ਨੇ ਜੋ ਬਿਆਨ ਦਿੱਤਾ ਹੈ, ਉਸ ਨੇ ਉਨ੍ਹਾਂ ਦੇ ਵਿਰੋਧੀਆਂ ਨੂੰ ਡਰਾ ਦਿੱਤਾ ਹੋਵੇਗਾ।
ਕਾਮਨਵੈਲਥ ਗੇਮਜ਼ ਦੀ ਕਸਰ ਕਰਨਗੇ ਪੂਰੀ
ਨੀਰਜ ਨੂੰ ਹਾਲ ਹੀ ਵਿੱਚ ਖ਼ਤਮ ਹੋਈਆਂ ਗਲਾਸਗੋ ਕਾਮਨਵੈਲਥ ਗੇਮਜ਼ ਵਿੱਚ ਸੋਨ ਤਗ਼ਮੇ ਦਾ ਦਾਅਵੇਦਾਰ ਮੰਨਿਆ ਗਿਆ ਸੀ ਪਰ ਉਹ ਚਾਂਦੀ ਦਾ ਤਗ਼ਮਾ (ਸਿਲਵਰ ਮੈਡਲ) ਲੈ ਕੇ ਆਏ ਸਨ। ਨੀਰਜ ਦੀ ਕੋਸ਼ਿਸ਼ ਹੈ ਕਿ ਉਹ ਆਇਚੀ-ਨਾਗੋਆ ’ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ’ਚ ਇਸ ਦੀ ਭਰਪਾਈ ਕਰਨ ਅਤੇ ਉਨ੍ਹਾਂ ਨੇ ਆਪਣੇ ਸੀਜ਼ਨ ਬੈਸਟ ਥ੍ਰੋ ਨਾਲ ਇਸਦੀ ਹੁੰਕਾਰ ਭਰ ਦਿੱਤੀ ਹੈ।
ਏ.ਆਈ.ਏ.ਐੱਫ. (IAF) ਨਾਲ ਗੱਲਬਾਤ ਕਰਦਿਆਂ ਨੀਰਜ ਨੇ ਕਿਹਾ, "ਮੈਨੂੰ ਨਹੀਂ ਪਤਾ ਸੀ ਕਿ ਇਹ ਸਿਰਫ਼ ਨੌ ਸੈਂਟੀਮੀਟਰ ਦੀ ਗੱਲ ਸੀ। ਇਹ ਕਾਫ਼ੀ ਕਰੀਬ ਸੀ ਪਰ ਮੈਂ 88 ਮੀਟਰ ਦੇ ਥ੍ਰੋ ਤੋਂ ਕਾਫ਼ੀ ਖੁਸ਼ ਹਾਂ। ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਪਤਾ ਹੀ ਨਹੀਂ ਚੱਲਿਆ ਕਿ ਇਹ 88 ਮੀਟਰ ਕਦੋਂ ਚਲੀ ਗਈ ਕਿਉਂਕਿ ਮੈਂ ਕਾਫ਼ੀ ਰਿਲੈਕਸ ਮਹਿਸੂਸ ਕਰ ਰਿਹਾ ਸੀ। ਮੈਂ ਕਾਫ਼ੀ ਕੋਸ਼ਿਸ਼ ਕੀਤੀ ਅਤੇ ਫਿਰ ਆਪਣੀ ਤਕਨੀਕ 'ਤੇ ਭਰੋਸਾ ਰੱਖਿਆ।"
ਆਪਣੇ ਸਰਵੋਤਮ ਦੇ ਕਰੀਬ
ਨੀਰਜ ਨੇ ਮੰਨਿਆ ਕਿ ਹਾਲ ਹੀ ਦੇ ਟੂਰਨਾਮੈਂਟਾਂ ’ਚ ਹਿੱਸਾ ਲੈਣ ਨਾਲ ਉਹ ਆਪਣੇ ਸਰਵੋਤਮ ਪ੍ਰਦਰਸ਼ਨ ਦੇ ਕਰੀਬ ਪਹੁੰਚ ਰਹੇ ਹਨ। ਟੋਕੀਓ ਓਲੰਪਿਕ-2020 ਦੇ ਗੋਲਡ ਮੈਡਲ ਜੇਤੂ ਨੀਰਜ ਨੇ ਕਿਹਾ, "ਹਰ ਮੁਕਾਬਲੇ ਦੇ ਨਾਲ, ਮੈਨੂੰ ਲੱਗ ਰਿਹਾ ਹੈ ਕਿ ਮੈਂ ਵਾਪਸੀ ਕਰ ਰਿਹਾ ਹਾਂ। ਲੁਸਾਨੇ ਅਤੇ ਜਿਉਰਿਖ ’ਚ ਦਰਸ਼ਕ ਐਥਲੀਟ ਨੂੰ ਸਮਝਦੇ ਹਨ ਅਤੇ ਸਮਰਥਨ ਕਰਦੇ ਹਨ। ਇੱਥੇ ਖੇਡਣਾ ਹਮੇਸ਼ਾ ਹੀ ਵਧੀਆ ਹੁੰਦਾ ਹੈ।"