
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਰਤੀ ਮਹਿਲਾ ਹਾਕੀ ਟੀਮ ਨੇ ਮੰਗਲਵਾਰ ਨੂੰ ਐੱਫਆਈਐੱਚ ਮਹਿਲਾ ਵਿਸ਼ਵ ਕੱਪ ਦੇ ਆਪਣੇ ਦੂਜੇ ਮੁਕਾਬਲੇ ਵਿਚ ਦੱਖਣੀ ਅਫਰੀਕਾ ਨੂੰ 6-1 ਨਾਲ ਮਾਤ ਦੇ ਕੇ ਟੂਰਨਾਮੈਂਟ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ।

ਐਮਸਟਲਵੀਨ (ਪੀਟੀਆਈ) : ਭਾਰਤੀ ਮਹਿਲਾ ਹਾਕੀ ਟੀਮ ਨੇ ਮੰਗਲਵਾਰ ਨੂੰ ਐੱਫਆਈਐੱਚ ਮਹਿਲਾ ਵਿਸ਼ਵ ਕੱਪ ਦੇ ਆਪਣੇ ਦੂਜੇ ਮੁਕਾਬਲੇ ਵਿਚ ਦੱਖਣੀ ਅਫਰੀਕਾ ਨੂੰ 6-1 ਨਾਲ ਮਾਤ ਦੇ ਕੇ ਟੂਰਨਾਮੈਂਟ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਇਸ ਮੈਚ ਵਿਚ ਸੁਨੇਲਿਤਾ ਟੋਪੋ, ਨਵਨੀਤ ਕੌਰ, ਸੁਸ਼ੀਲਾ ਚਾਨੂ, ਦੀਪਿਕਾ, ਲਾਲਰੇਮਸਿਆਮੀ ਤੇ ਸਾਕਸ਼ੀ ਰਾਣੀ ਨੇ ਭਾਰਤ ਵੱਲੋਂ ਗੋਲ ਕੀਤੇ। ਇਸ ਜਿੱਤ ਨਾਲ ਭਾਰਤੀ ਟੀਮ ਨੇ ਵਿਸ਼ਵ ਕੱਪ ਵਿਚ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਦੱਖਣੀ ਅਫਰੀਕਾ ਵੱਲੋਂ ਚੌਥੇ ਕੁਆਰਟਰ ਵਿਚ ਕਾਇਲਾ ਡੀ ਵਾਲ ਨੇ ਇਕਲੌਤਾ ਗੋਲ ਕੀਤਾ।
ਭਾਰਤੀ ਟੀਮ ਇਸ ਮੁਕਾਬਲੇ ਵਿਚ ਕਾਫੀ ਆਤਮਵਿਸ਼ਵਾਸ ਨਾਲ ਉਤਰੀ ਸੀ। ਉਸਨੇ ਆਪਣੇ ਸ਼ੁਰੂਆਤੀ ਮੈਚ ਵਿਚ ਓਲੰਪਿਕ ਚਾਂਦੀ ਮੈਡਲ ਜੇਤੂ ਚੀਨ ਨੂੰ 2-2 ਦੀ ਬਰਾਬਰੀ 'ਤੇ ਰੋਕਿਆ ਸੀ। ਹੁਣ ਭਾਰਤੀ ਟੀਮ ਆਪਣੇ ਅਗਲੇ ਮੁਕਾਬਲੇ ਵਿਚ ਇੰਗਲੈਂਡ ਦਾ ਸਾਹਮਣਾ ਕਰੇਗੀ।