ਹਾਕੀ ਚੈਂਪੀਅਨਜ਼ ਟਰਾਫੀ : ਮਲੇਸ਼ੀਆ ਤੇ ਕੋਰੀਆ ਵਿਚਾਲੇ ਖੇਡਿਆ ਗਿਆ ਸ਼ਾਨਦਾਰ ਮੁਕਾਬਲਾ, ਮਲੇਸ਼ੀਆ ਨੇ 3-1 ਨਾਲ ਬਾਜ਼ੀ ਮਾਰੀ
ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਹਾਕੀ ਚੈਂਪੀਅਨਸ਼ਿਪ ਟਰਾਫੀ ਤੇ ਦੂਜੇ ਦਿਨ ਮਲੇਸ਼ੀਆ ਅਤੇ ਕੋਰੀਆ ਵਿੱਚ ਪਹਿਲਾਂ ਮੈਚ ਖੇਡਿਆ ਜਾ ਰਿਹਾ ਹੈ
Publish Date: Thu, 29 Oct 2026 03:23 PM (IST)
Updated Date: Thu, 29 Oct 2026 04:29 PM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਹਾਕੀ ਚੈਂਪੀਅਨਸ਼ਿਪ ਟਰਾਫੀ ਤੇ ਦੂਜੇ ਦਿਨ ਮਲੇਸ਼ੀਆ ਅਤੇ ਕੋਰੀਆ ਵਿੱਚ ਪਹਿਲਾਂ ਮੈਚ ਖੇਡਿਆ ਜਾ ਰਿਹਾ ਹੈ। ਮਲੇਸ਼ੀਆ ਨੇ ਪਨੈਲਟੀ ਕਾਰਨਰ ਨੂੰ ਗੋਲ ਵਿੱਚ ਬਦਲਦਿਆਂ ਕੋਰੀਆ ਖਿਲਾਫ ਇਕ ਗੋਲ ਕੀਤਾ ਇਸ ਨਾਲ ਮਲੇਸ਼ੀਆ ਇੱਕ ਤੇ ਕੋਰੀਆ 0 ਸਕੋਰ ਤੇ ਹੈ।
ਸਾਫ ਟਾਈਮ ਤੋਂ ਬਾਅਦ ਕੋਰੀਆ ਮਲੇਸ਼ੀਆ ਖ਼ਿਲਾਫ਼ ਗੋਲ ਕਰਨ ਵਿੱਚ ਸਫਲ ਰਹੀ ਤੇ ਹੁਣ ਦੋਵੇਂ ਟੀਮਾਂ ਇੱਕ-ਇੱਕ ਦੇ ਨਾਲ ਬਰਾਬਰ 'ਤੇ ਚੱਲ ਰਹੀ ਹੈ।
ਮਲੇਸ਼ੀਆ ਦੀ ਟੀਮ ਨੇ ਪਨੈਲਟੀ ਕਾਰਨਰ ਨੂੰ ਗੋਲ 'ਚ ਬਦਲਦਿਆਂ ਬੋਲ ਕੀਤਾ, ਜਿਸ ਨਾਲ ਮਲੇਸ਼ੀਆ ਦੋ ਕੋਰੀਆ ਇਕ
3-1 ਨਾਲ ਮਲੇਸ਼ੀਆ ਟੀਮ ਨੇ ਜਿੱਤਿਆ ਮੈਚ