- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
9ਵੀਂ ਹਾਕੀ ਏਸ਼ੀਅਨ ਚੈਪੀਅਨਜ਼ ਟਰਾਫੀ ਦੇ ਕਾਸ਼ੀ ਦੇ ਤਗਮੇ ਲਈ ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਵਿੱਚ ਦੱਖਣੀ ਕੋਰੀਆ ਅਤੇ ਮਲੇਸ਼ੀਆ ਦਰਮਿਆਨ ਮੈਚ ਖੇਡਿਆ ਗਿਆ ਜਿਸ ਵਿੱਚ ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 5-2 ਨਾਲ ਹਰਾ ਕੇ ਕਾਂਸ਼ੀ ਦਾ ਤਗਮਾ ਜਿੱਤ ਲਿਆ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : 9ਵੀਂ ਹਾਕੀ ਏਸ਼ੀਅਨ ਚੈਪੀਅਨਜ਼ ਟਰਾਫੀ ਦੇ ਕਾਸ਼ੀ ਦੇ ਤਗਮੇ ਲਈ ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਵਿੱਚ ਦੱਖਣੀ ਕੋਰੀਆ ਅਤੇ ਮਲੇਸ਼ੀਆ ਦਰਮਿਆਨ ਮੈਚ ਖੇਡਿਆ ਗਿਆ ਜਿਸ ਵਿੱਚ ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 5-2 ਨਾਲ ਹਰਾ ਕੇ ਕਾਂਸ਼ੀ ਦਾ ਤਗਮਾ ਜਿੱਤ ਲਿਆ। ਮੈਚ ਸ਼ੁਰੂ ਤੋਂ ਹੀ ਰੋਮਾਂਚਕ ਰਿਹਾ ਮੈਚ ਦੇ ਦੂਸਰੇ ਮਿੰਟ ਵਿੱਚ ਹੀ ਪਨੈਲਟੀ ਕਾਰਨਰ ਰਾਹੀਂ ਮਲੇਸ਼ੀਆ ਨੇ ਗੋਲ ਕਰ ਦਿੱਤਾ ਇਸ ਦੇ ਜਵਾਬ ਵਿੱਚ ਦੱਖਣੀ ਕੋਰੀਆ ਨੇ ਹਮਲਾਵਰ ਰੁੱਖ ਅਪਣਾਉਂਦੇ ਹੋਏ ਪੰਜਵੇਂ ਮਿੰਟ ਵਿੱਚ ਹੀ ਗੋਲ ਕਰ ਦਿੱਤਾ ਅਤੇ ਸਕੋਰ 1-1 ਦੀ ਬਰਾਬਰੀ ਤੇ ਲੈ ਆਂਦਾ
13 ਵੇਂ ਮਿੰਟ ਵਿੱਚ ਦੱਖਣੀ ਕੋਰੀਆ ਵੱਲੋਂ ਦੂਸਰਾ ਗੋਲ ਕੀਤਾ ਗਿਆ ਇਸ ਤਰ੍ਹਾਂ ਦੱਖਣੀ ਕੋਰੀਆ 2-1 ਨਾਲ ਅੱਗੇ ਹੋ ਗਿਆ ਹਾਫ ਟਾਈਮ ਤੋਂ ਬਾਅਦ ਮੈਚ ਦੇ ਤੀਸਰੇ ਕੁਆਰਟਰ ਦੇ ਸੱਤਵੇਂ ਮਿੰਟ ਵਿੱਚ ਮਲੇਸ਼ੀਆ ਵੱਲੋਂ ਪਨਾਲਟੀ ਕਾਰਨਰ ਰਾਹੀਂ ਗੋਲ ਕੀਤਾ ਗਿਆ ਜਿਸ ਨਾਲ ਮੁਕਾਬਲਾ 2-2 ਨਾਲ ਬਰਾਬਰ ਹੋ ਗਿਆ ਤੀਸਰੇ ਕੁਆਰਟਰ ਦੇ ਆਖਰੀ ਮਿੰਟ ਵਿੱਚ ਮਲੇਸ਼ੀਆ ਵੱਲੋਂ ਇੱਕ ਗੋਲ ਹੋਰ ਕਰ ਦਿੱਤਾ ਜਿਸ ਨਾਲ ਮਲੇਸ਼ੀਆ 3-2 ਨਾਲ ਅੱਗੇ ਹੋ ਗਿਆ
ਚੌਥੇ ਕੁਆਰਟਰ ਦੇ ਪੰਜਵੇਂ ਮਿੰਟ ਵਿੱਚ ਮਲੇਸ਼ੀਆ ਵੱਲੋਂ ਦੱਖਣੀ ਕੋਰੀਆ ਖਿਲਾਫ ਇੱਕ ਗੋਲ ਹੋਰ ਕਰ ਦਿੱਤਾ ਜਿਸ ਨਾਲ ਮੁਕਾਬਲਾ 4-2 ਹੋ ਗਿਆ।
ਚੌਥੇ ਕੁਆਰਟਰ ਦੇ ਬਾਰਵੇਂ ਮਿੰਟ ਵਿੱਚ ਮਲੇਸ਼ੀਆ ਵੱਲੋਂ ਇੱਕ ਗੋਲ ਹੋਰ ਕਰਨ ਨਾਲ ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ ਹਰਾ ਕੇ ਇਹ ਮੁਕਾਬਲਾ 5-2 ਨਾਲ ਜਿੱਤ ਲਿਆ।