
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਫਲੋਰੀਅਨ ਥਾਉਵਿਨ ਨੇ ਗੋਲ ਦੇ ਦਮ ’ਤੇ ਦਸ ਖਿਡਾਰੀਆਂ ਨਾਲ ਖੇਡ ਰਹੀ ਆਰਸੀ ਲੇਂਸ ਨੇ ਯੂਰਪ ਦੇ ਮੌਜੂਦਾ ਚੈਂਪੀਅਨ (ਚੈਂਪੀਅਨਸ ਲੀਗ ਦੀ ਜੇਤੂ) ਪੈਰਿਸ ਸੇਂਟ ਜਰਮੇਨ (ਪੀਐੱਸਜੀ) ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਫ੍ਰੈਂਚ ਸੁਪਰ ਕੱਪ ਦਾ ਖ਼ਿਤਾਬ ਜਿੱਤ ਲਿਆ

ਲੇਂਸ (ਏਪੀ) : ਫਲੋਰੀਅਨ ਥਾਉਵਿਨ ਨੇ ਗੋਲ ਦੇ ਦਮ ’ਤੇ ਦਸ ਖਿਡਾਰੀਆਂ ਨਾਲ ਖੇਡ ਰਹੀ ਆਰਸੀ ਲੇਂਸ ਨੇ ਯੂਰਪ ਦੇ ਮੌਜੂਦਾ ਚੈਂਪੀਅਨ (ਚੈਂਪੀਅਨਸ ਲੀਗ ਦੀ ਜੇਤੂ) ਪੈਰਿਸ ਸੇਂਟ ਜਰਮੇਨ (ਪੀਐੱਸਜੀ) ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਫ੍ਰੈਂਚ ਸੁਪਰ ਕੱਪ ਦਾ ਖ਼ਿਤਾਬ ਜਿੱਤ ਲਿਆ। ਫ੍ਰੈਂਚ ਸੀਜ਼ਨ ਦੀ ਸ਼ੁਰੂਆਤ ਕਰਨ ਵਾਲੇ ਇਸ ਮੈਚ ਦੇ 32ਵੇਂ ਮਿੰਟ ’ਚ ਥਾਉਵਿਨ ਨੇ ਇਕਲੌਤਾ ਗੋਲ ਕੀਤਾ ਤੇ 39ਵੇਂ ਮਿੰਟ ’ਚ ਹੀ ਰੈਫਰੀ ਨੇ ਉਸਦੇ ਸਾਥੀ ਕਾਇਲੀਅਨ ਐਂਟੋਨੀਓ ਨੂੰ ਲਾਲ ਕਾਰਡ ਦਿਖਾ ਕੇ ਬਾਹਰ ਦਾ ਰਾਹ ਦਿਖਾ ਦਿੱਤਾ। ਫਰਾਂਸ ਦੀ ਸਿਖਰਲੀ ਲੀਗ ਲਿਗੇ-1 ਦੇ ਬੀਤੇ ਸੀਜ਼ਨ ’ਚ ਪੀਐੱਸਜੀ ਨੇ ਲੇਂਸ ਤੋਂ ਛੇ ਅੰਕ ਅੱਗੇ ਰਹਿੰਦੇ ਹੋਏ ਟਰਾਫੀ ਹਾਸਲ ਕੀਤੀ ਸੀ। ਪੀਐੱਸਜੀ ਨੇ ਬੁੱਧਵਾਰ ਨੂੰ ਹੀ ਯੂਰੋਪਾ ਲੀਗ (ਚੈਂਪੀਅਨਸ ਲੀਗ ਦਾ ਦੂਜਾ ਦਰਜਾ) ਦੀ ਚੈਂਪੀਅਨ ਐਸਟਨ ਵਿਲਾ ਨੂੰ 2-1 ਨਾਲ ਹਰਾ ਕੇ ਯੂਈਐੱਫਏ ਸੁਪਰ ਕੱਪ ਜਿੱਤਿਆ ਸੀ।