- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਤਹਿਤ ਜਲੰਧਰ ਅਤੇ ਮੋਹਾਲੀ ਵਿਖੇ ਖੇਡੇ ਜਾ ਰਹੇ ਇਸ ਵੱਕਾਰੀ ਹਾਕੀ ਟੂਰਨਾਮੈਂਟ ਵਿੱਚ ਜਾਪਾਨ ਅਤੇ ਬੰਗਲਾਦੇਸ਼ ਦੀਆਂ ਪੁਰਸ਼ ਟੀਮਾਂ ਵਿਚਕਾਰ ਇੱਕ ਬੇਹੱਦ ਰੋਮਾਂਚਕ ਅਤੇ ਕਾਂਟੇਦਾਰ ਮੁਕਾਬਲਾ ਦੇਖਣ ਨੂੰ ਮਿਲਿਆ। ਇਸ ਮੈਚ ਵਿੱਚ ਜਾਪਾਨ ਨੇ ਬੰਗਲਾਦੇਸ਼ ਨੂੰ 1-0 ਦੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਆਪਣੇ ਨਾਮ ਕੀਤੀ ਹੈ।

ਤੇਜਿੰਦਰ ਕੌਰ ਥਿੰਦ ਪੰਜਾਬੀ ਜਾਗਰਣ ਜਲੰਧਰ: ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਤਹਿਤ ਜਲੰਧਰ ਅਤੇ ਮੋਹਾਲੀ ਵਿਖੇ ਖੇਡੇ ਜਾ ਰਹੇ ਇਸ ਵੱਕਾਰੀ ਹਾਕੀ ਟੂਰਨਾਮੈਂਟ ਵਿੱਚ ਜਾਪਾਨ ਅਤੇ ਬੰਗਲਾਦੇਸ਼ ਦੀਆਂ ਪੁਰਸ਼ ਟੀਮਾਂ ਵਿਚਕਾਰ ਇੱਕ ਬੇਹੱਦ ਰੋਮਾਂਚਕ ਅਤੇ ਕਾਂਟੇਦਾਰ ਮੁਕਾਬਲਾ ਦੇਖਣ ਨੂੰ ਮਿਲਿਆ। ਇਸ ਮੈਚ ਵਿੱਚ ਜਾਪਾਨ ਨੇ ਬੰਗਲਾਦੇਸ਼ ਨੂੰ 1-0 ਦੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਆਪਣੇ ਨਾਮ ਕੀਤੀ ਹੈ।
ਇਸ ਮੁਕਾਬਲੇ ਦੀ ਸ਼ੁਰੂਆਤ ਤੋਂ ਹੀ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕੀਤਾ। ਮੈਚ ਦੇ ਪਹਿਲੇ ਅੱਧ ਤੱਕ ਦੋਵਾਂ ਪਾਸਿਓਂ ਸਖ਼ਤ ਰੱਖਿਆਤਮਕ ਖੇਡ ਦੇਖਣ ਨੂੰ ਮਿਲੀ, ਜਿਸ ਕੋਈ ਵੀ ਟੀਮ ਗੋਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ ਅਤੇ ਸਕੋਰ 0-0 ਰਿਹਾ।
ਪਰ ਮੈਚ ਦੇ ਆਖ਼ਰੀ ਪੜਾਵਾਂ ਵਿੱਚ ਜਾਪਾਨੀ ਟੀਮ ਨੇ ਦਬਾਅ ਬਣਾਉਂਦੇ ਹੋਏ ਫ਼ੈਸਲਾਕੁੰਨ ਗੋਲ ਦਾਗ ਕੇ ਆਪਣੀ ਲੀਡ ਬਣਾਈ। ਜਾਪਾਨ ਵੱਲੋਂ ਮੈਚ ਦੇ 40ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਮਹੱਤਵਪੂਰਨ ਗੋਲ ਕੀਤਾ ਗਿਆ, ਜਿਸ ਨਾਲ ਸਕੋਰ 1-0 ਹੋ ਗਿਆ। ਬੰਗਲਾਦੇਸ਼ ਦੀ ਟੀਮ ਨੇ ਵੀ ਮੈਚ ਵਿੱਚ ਵਾਪਸੀ ਕਰਨ ਲਈ ਕਾਫ਼ੀ ਕੋਸ਼ਿਸ਼ ਕੀਤੀ ਅਤੇ ਕਈ ਹਮਲੇ ਕੀਤੇ ਪਰ ਜਾਪਾਨੀ ਡਿਫੈਂਡਰਾਂ ਅਤੇ ਗੋਲਕੀਪਰ ਨੇ ਉਨ੍ਹਾਂ ਦੇ ਹਰ ਹਮਲੇ ਨੂੰ ਨਾਕਾਮ ਕਰ ਦਿੱਤਾ।
ਇਸ ਜਿੱਤ ਨਾਲ ਜਾਪਾਨੀ ਟੀਮ ਦਾ ਆਤਮ-ਵਿਸ਼ਵਾਸ ਕਾਫ਼ੀ ਵਧਿਆ ਹੈ, ਉੱਥੇ ਹੀ ਬੰਗਲਾਦੇਸ਼ ਦੀ ਟੀਮ ਨੂੰ ਵੀ ਆਪਣੇ ਇਸ ਸ਼ਾਨਦਾਰ ਸੰਘਰਸ਼ ਲਈ ਪ੍ਰਸ਼ੰਸਾ ਮਿਲ ਰਹੀ ਹੈ। ਟੂਰਨਾਮੈਂਟ ਦੇ ਆਉਣ ਵਾਲੇ ਮੈਚਾਂ ਵਿੱਚ ਹੋਰ ਵੀ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲਣ ਦੀ ਉਮੀਦ ਹੈ।