ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2026 : ਜਲੰਧਰ ਦੇ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਚੀਨ ਤੇ ਬੰਗਲਾਦੇਸ਼ ਵਿਚਾਲੇ ਰੋਮਾਂਚਕ ਮੁਕਾਬਲਾ,1-1 ਨਾਲ ਡਰਾਅ
ਪੰਜਾਬ ਦੀ ਖੇਡ ਨਗਰੀ ਜਲੰਧਰ ਵਿਖੇ ਖੇਡੇ ਜਾ ਰਹੇ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਵਿੱਚ ਅੱਜ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਚੀਨ ਅਤੇ ਬੰਗਲਾਦੇਸ਼ ਦੀਆਂ ਪੁਰਸ਼ ਹਾਕੀ ਟੀਮਾਂ ਆਹਮੋ-ਸਾਹਮਣੇ ਹੋਈਆਂ।
Publish Date: Mon, 02 Nov 2026 04:51 PM (IST)
Updated Date: Mon, 02 Nov 2026 04:56 PM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ,ਜਲੰਧਰ : ਪੰਜਾਬ ਦੀ ਖੇਡ ਨਗਰੀ ਜਲੰਧਰ ਵਿਖੇ ਖੇਡੇ ਜਾ ਰਹੇ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਵਿੱਚ ਅੱਜ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਚੀਨ ਅਤੇ ਬੰਗਲਾਦੇਸ਼ ਦੀਆਂ ਪੁਰਸ਼ ਹਾਕੀ ਟੀਮਾਂ ਆਹਮੋ-ਸਾਹਮਣੇ ਹੋਈਆਂ। ਮੈਚ ਦੌਰਾਨ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਮੈਦਾਨ 'ਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਦਰਸ਼ਕਾਂ ਨੂੰ ਉੱਚ ਪੱਧਰੀ ਹਾਕੀ ਦੇਖਣ ਨੂੰ ਮਿਲੀ।
ਚੀਨ ਨੇ ਮੈਚ ਦੇ ਸ਼ੁਰੂਆਤ ਵਿੱਚ ਹੀ ਗੋਲ ਕਰਕੇ ਆਪਣਾ ਖਾਤਾ ਖੋਲ ਲਿਆ। ਮੈਚ ਦੇ ਦੂਜੇ ਮਿੰਟ ਵਿੱਚ ਚੀਨੀ ਖਿਡਾਰੀ ਚੇਨ ਬੇਨਹਾਇ ਨੇ ਪਨੈਲਟੀ ਕਾਰਨਰ ਨੂੰ ਗੋਲ ਵਿੱਚ ਬਦਲਦਿਆਂ ਸਕੋਰ 1-0 ਨਾਲ ਬੜ੍ਹਤ ਬਣਾ ਲਈ, ਦੋ ਤੀਜੇ ਕੁਆਰਟਰ ਤੱਕ ਚਲੀ।
ਬੰਗਲਾਦੇਸ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੰਗਲਾਦੇਸ਼ ਦੇ ਕਪਤਾਨ ਇਸਲਾਮ ਅਸ਼ਰਾਫੁਲ ਨੇ 38ਵੇਂ ਮਿੰਟ ਵਿੱਚ ਪਨੈਲਟੀ ਸਟਰੋਕ ਨੂੰ ਗੋਲ ਵਿੱਚ ਬਦਲਿਆ ਤੇ ਸਕੋਰ ਬਰਾਬਰੀ ਤੇ ਲਿਆ ਖੜਾ ਕੀਤਾ, ਜੋ ਅਖੀਰ ਤੱਕ ਅਜੀਬ ਜਖਾ ਤੇ ਦੋਵੇਂ ਟੀਮਾਂ 1-1 ਨਾਲ ਬਰਾਬਰੀ ਤੇ ਸਨ। ਸੋ ਮੈਚ ਡਰਾਅ ਹੋ ਗਿਆ।