ਗੁਰਿੰਦਰਵੀਰ ਦੇ ਕੁਆਲੀਫਾਈ ਨਾ ਕਰਨ 'ਤੇ ਵੀ ਪਿਤਾ ਦਾ ਹੌਂਸਲਾ ਬੁਲੰਦ: ਏਸ਼ੀਆਈ ਖੇਡਾਂ ਦੀ ਤਿਆਰੀ ਲਈ ਕੀਤਾ ਪ੍ਰੇਰਿਤ
ਸੋਮਵਾਰ ਦੁਪਹਿਰ ਦੇ ਢਾਈ ਵਜੇ ਸਨ। ਕਾਮਨਵੈਲਥ ਗੇਮਜ਼ ’ਚ ਐਥਲੈਟਿਕਸ ਮੁਕਾਬਲੇ ਹੋਣੇ ਸਨ। ਮੁਕਾਬਲੇ ’ਚ ਜਲੰਧਰ ਦੇ ਗੁਰਿੰਦਰਵੀਰ ਸਿੰਘ ਨੇ 100 ਮੀਟਰ ਦੌੜ ’ਚ ਹਿੱਸਾ ਲੈਣਾ ਸੀ। ਕੋਚ ਦੇ ਨਾਲ-ਨਾਲ ਪਰਿਵਾਰਕ ਮੈਂਬਰ ਵੀ ਗੁਰਿੰਦਰਵੀਰ ਦੀ ਦੌੜ ਦੇਖਣ ਲਈ ਟੀਵੀ ਅੱਗੇ ਬੈਠ ਗਏ ਸਨ।
Publish Date: Tue, 28 Jul 2026 08:48 AM (IST)
Updated Date: Tue, 28 Jul 2026 08:53 AM (IST)
ਖੇਡ ਡੈਸਕ, ਪੰਜਾਬੀ ਜਾਗਰਣ, ਜਲੰਧਰ। ਸੋਮਵਾਰ ਦੁਪਹਿਰ ਦੇ ਢਾਈ ਵਜੇ ਸਨ। ਕਾਮਨਵੈਲਥ ਗੇਮਜ਼ ’ਚ ਐਥਲੈਟਿਕਸ ਮੁਕਾਬਲੇ ਹੋਣੇ ਸਨ। ਮੁਕਾਬਲੇ ’ਚ ਜਲੰਧਰ ਦੇ ਗੁਰਿੰਦਰਵੀਰ ਸਿੰਘ ਨੇ 100 ਮੀਟਰ ਦੌੜ ’ਚ ਹਿੱਸਾ ਲੈਣਾ ਸੀ। ਕੋਚ ਦੇ ਨਾਲ-ਨਾਲ ਪਰਿਵਾਰਕ ਮੈਂਬਰ ਵੀ ਗੁਰਿੰਦਰਵੀਰ ਦੀ ਦੌੜ ਦੇਖਣ ਲਈ ਟੀਵੀ ਅੱਗੇ ਬੈਠ ਗਏ ਸਨ।
ਮਾਪਿਆਂ ਤੇ ਕੋਚ ਨੂੰ ਉਮੀਦ ਸੀ ਕਿ ਗੁਰਿੰਦਰਵੀਰ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਵੇਗਾ ਪਰ ਉਹ 10.39 ਸਕਿੰਟ ਦਾ ਸਮਾਂ ਹੀ ਕੱਢ ਸਕਿਆ। ਇਸ ਨਾਲ ਤਮਗਾ ਜਿੱਤਣ ਦਾ ਸੁਪਨਾ ਟੁੱਟ ਗਿਆ। ਭਾਵੇਂ ਬੇਟਾ ਤਮਗੇ ਤੋਂ ਖੁੰਝ ਗਿਆ ਹੈ ਪਰ ਪਿਤਾ ਕਮਲਜੀਤ ਸਿੰਘ ਨਿਰਾਸ਼ ਨਹੀਂ ਹਨ।
ਕਮਲਜੀਤ ਸਿੰਘ ਖੁਦ ਵੀ ਵਾਲੀਬਾਲ ਦੇ ਸਾਬਕਾ ਰਾਸ਼ਟਰੀ ਖਿਡਾਰੀ ਰਹਿ ਚੁੱਕੇ ਹਨ। ਇਕ ਖਿਡਾਰੀ ਹੋਣ ਦੇ ਨਾਤੇ ਪਿਤਾ ਜਾਣਦੇ ਹਨ ਕਿ ਹਾਰ-ਜਿੱਤ ਖੇਡ ਦਾ ਹਿੱਸਾ ਹੈ। ਉਨ੍ਹਾਂ ਨੇ ਹਮੇਸ਼ਾ ਆਪਣੇ ਬੇਟੇ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਉਤਸ਼ਾਹਤ ਕੀਤਾ ਹੈ। ਮਈ ਮਹੀਨੇ ’ਚ ਗੁਰਿੰਦਰਵੀਰ ਸਿੰਘ ਨੇ ਫੈਡਰੇਸ਼ਨ ਕੱਪ ’ਚ 10.09 ਸਕਿੰਟ ਦਾ ਸਮਾਂ ਕੱਢ ਕੇ ਰਾਸ਼ਟਰੀ ਰਿਕਾਰਡ ਆਪਣੇ ਨਾਂ ਕੀਤਾ ਸੀ।
ਫਿਲਹਾਲ ਕਾਮਨਵੈਲਥ ਗੇਮਜ਼ ’ਚ ਤਮਗਾ ਜਿੱਤਣ ਦਾ ਉਸ ਦਾ ਸੁਪਨਾ ਅਧੂਰਾ ਰਹਿ ਗਿਆ ਹੈ। ਹੁਣ ਉਹ ਸਤੰਬਰ ’ਚ ਜਾਪਾਨ ’ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ’ਚ ਤਮਗਾ ਜਿੱਤਣ ਦੇ ਟੀਚੇ ਨਾਲ ਟਰੈਕ ’ਤੇ ਉਤਰੇਗਾ। ਕਾਮਨਵੈਲਥ ਗੇਮਜ਼ ’ਚ ਤਮਗੇ ਤੋਂ ਕਿਵੇਂ ਖੁੰਝਿਆ, ਕੀ ਗਲਤੀ ਹੋਈ ਤੇ ਇਸ ਦੇ ਕੀ ਕਾਰਨ ਰਹੇ, ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ’ਚ ਰੱਖਦਿਆਂ ਏਸ਼ੀਆਈ ਖੇਡਾਂ ’ਚ ਆਪਣਾ ਬਿਹਤਰ ਪ੍ਰਦਰਸ਼ਨ ਦੇਣ ਦੀ ਕੋਸ਼ਿਸ਼ ਕਰੇਗਾ।
ਬੇਟੇ ਦਾ ਆਇਆ ਫੋਨ, ਪਿਤਾ ਨੇ ਕਿਹਾ ਨਿਰਾਸ਼ ਨਾ ਹੋਣਾ
ਪਿਤਾ ਕਮਲਜੀਤ ਸਿੰਘ ਨੂੰ ਬੇਟੇ ਗੁਰਿੰਦਰਵੀਰ ਸਿੰਘ ਦਾ ਫੋਨ ਆਇਆ। ਪਿਤਾ ਨੇ ਬੇਟੇ ਨੂੰ ਕਿਹਾ ਕਿ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਹਾਰ-ਜਿੱਤ ਜ਼ਿੰਦਗੀ ਦਾ ਹਿੱਸਾ ਹੈ ਤੇ ਜ਼ਿੰਦਗੀ ’ਚ ਹਾਰ ਤੋਂ ਵੀ ਸਿੱਖਣਾ ਜ਼ਰੂਰੀ ਹੁੰਦਾ ਹੈ। ਇਹ ਉਸ ਦਾ ਪਹਿਲਾ ਈਵੈਂਟ ਸੀ ਤੇ ਉਸ ’ਤੇ ਦਬਾਅ ਵੀ ਹੋ ਸਕਦਾ ਸੀ।
ਉਨ੍ਹਾਂ ਨੇ ਗੁਰਿੰਦਰਵੀਰ ਨੂੰ ਏਸ਼ੀਆਈ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਮਗਾ ਜਿੱਤਣ ਲਈ ਪ੍ਰੇਰਿਤ ਕੀਤਾ। ਗੁਰਿੰਦਰਵੀਰ ਸਿੰਘ ਨੇ 100 ਮੀਟਰ ਦੌੜ ’ਚ ਹਿੱਸਾ ਲੈਣ ਤੋਂ ਪਹਿਲਾਂ ਐਤਵਾਰ ਨੂੰ ਵੀ ਪਿਤਾ ਨਾਲ ਫੋਨ ’ਤੇ ਗੱਲ ਕੀਤੀ ਸੀ। ਗੁਰਿੰਦਰਵੀਰ ਨੇ ਕਿਹਾ ਸੀ ਕਿ ਉਹ 10.12 ਸਕਿੰਟ ਦਾ ਸਮਾਂ ਕੱਢਣਾ ਚਾਹੁੰਦਾ ਹੈ ਤਾਂ ਜੋ ਸੈਮੀਫਾਈਨਲ ਲਈ ਕੁਆਲੀਫਾਈ ਕਰ ਸਕੇ। ਉਸ ਨੇ ਮੰਗਲਵਾਰ ਨੂੰ ਹੋਣ ਵਾਲੇ ਫਾਈਨਲ ’ਚ ਹੋਰ ਜ਼ੋਰ ਲਾਉਣ ਦੀ ਗੱਲ ਵੀ ਕਹੀ ਸੀ।
ਪਿਤਾ ਨੇ ਦੌੜ ਤੋਂ ਪਹਿਲਾਂ ਬੇਟੇ ਨੂੰ ‘ਬੈਸਟ ਆਫ਼ ਲੱਕ’ ਕਿਹਾ ਸੀ। ਹੁਣ ਗੁਰਿੰਦਰਵੀਰ ਨੇ ਫੋਨ ’ਤੇ ਕਿਹਾ ਕਿ ਉਹ ਏਸ਼ੀਆਈ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਤਮਗਾ ਜਿੱਤਣ ਦੀ ਪੂਰੀ ਕੋਸ਼ਿਸ਼ ਕਰੇਗਾ।
ਗੁਰਿੰਦਰਵੀਰ ’ਤੇ ਦਬਾਅ ਵੀ ਹੋ ਸਕਦਾ ਹੈ ਕਾਰਨ
ਸੀਨੀਅਰ ਐਥਲੈਟਿਕਸ ਕੋਚ ਸਰਬਜੀਤ ਸਿੰਘ ਹੈਪੀ ਨੇ ਦੱਸਿਆ ਕਿ ਹਾਰ-ਜਿੱਤ ਜ਼ਿੰਦਗੀ ਦਾ ਹਿੱਸਾ ਹੈ। ਹਾਰ ਤੋਂ ਬਾਅਦ ਵੀ ਕੁਝ ਸਿੱਖਣ ਨੂੰ ਮਿਲਦਾ ਹੈ। ਕੁਆਲੀਫਾਈ ਕਰਨ ਵਾਲਾ ਸਮਾਂ ਨਾ ਕੱਢ ਪਾਉਣ ਦਾ ਇਕ ਵੱਡਾ ਕਾਰਨ ਦਬਾਅ ਵੀ ਹੋ ਸਕਦਾ ਹੈ। ਗੁਰਿੰਦਰਵੀਰ ਨੂੰ ਉਮੀਦ ਸੀ ਕਿ ਉਹ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਵੇਗਾ। ਗੁਰਿੰਦਰਵੀਰ ਸਿੰਘ ਨੂੰ ਹਲਕੀ ਜਿਹੀ ਸੱਟ ਵੀ ਸੀ, ਹਾਲਾਂਕਿ ਉਸ ਨੇ ਇਸ ਨੂੰ ਕਵਰ ਕਰ ਲਿਆ ਸੀ। ਆਪਣਾ ਸਰਬੋਤਮ ਸਮਾਂ ਨਾ ਕੱਢ ਪਾਉਣ ਦੇ ਅਸਲ ਕਾਰਨਾਂ ਦਾ ਪਤਾ ਗੁਰਿੰਦਰਵੀਰ ਦੇ ਜਲੰਧਰ ਪਰਤਣ ਤੋਂ ਬਾਅਦ ਹੀ ਲੱਗ ਸਕੇਗਾ।
ਹੁਣ ਉਸ ਨੂੰ ਏਸ਼ੀਆਈ ਖੇਡਾਂ ਦੀ ਤਿਆਰੀ ’ਤੇ ਧਿਆਨ ਦੇਣਾ ਹੋਵੇਗਾ ਤੇ ਬਿਹਤਰ ਸਮਾਂ ਕੱਢ ਕੇ ਤਮਗਾ ਜਿੱਤਣ ਦੀ ਕੋਸ਼ਿਸ਼ ਕਰਨੀ ਹੋਵੇਗੀ। ਸੋਮਵਾਰ ਦੁਪਹਿਰ ਦੇ ਢਾਈ ਵਜੇ ਸਨ। ਕਾਮਨਵੈਲਥ ਗੇਮਜ਼ ’ਚ ਐਥਲੈਟਿਕਸ ਮੁਕਾਬਲੇ ਹੋਣੇ ਸਨ। ਮੁਕਾਬਲੇ ’ਚ ਜਲੰਧਰ ਦੇ ਗੁਰਿੰਦਰਵੀਰ ਸਿੰਘ ਨੇ 100 ਮੀਟਰ ਦੌੜ ’ਚ ਹਿੱਸਾ ਲੈਣਾ ਸੀ। ਕੋਚ ਦੇ ਨਾਲ-ਨਾਲ ਪਰਿਵਾਰਕ ਮੈਂਬਰ ਵੀ ਗੁਰਿੰਦਰਵੀਰ ਦੀ ਦੌੜ ਦੇਖਣ ਲਈ ਟੀਵੀ ਅੱਗੇ ਬੈਠ ਗਏ ਸਨ। ਮਾਪਿਆਂ ਤੇ ਕੋਚ ਨੂੰ ਉਮੀਦ ਸੀ ਕਿ ਗੁਰਿੰਦਰਵੀਰ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਵੇਗਾ ਪਰ ਉਹ 10.39 ਸਕਿੰਟ ਦਾ ਸਮਾਂ ਹੀ ਕੱਢ ਸਕਿਆ। ਇਸ ਨਾਲ ਤਮਗਾ ਜਿੱਤਣ ਦਾ ਸੁਪਨਾ ਟੁੱਟ ਗਿਆ।