ਭਾਰਤੀ ਧੀਆਂ ਦਾ ਕਮਾਲ! ਹਾਕੀ ਟੀਮ ਨੇ 44 ਸਾਲਾਂ ਦਾ ਸੋਕਾ ਕੀਤਾ ਖ਼ਤਮ, ਜਿੱਤਿਆ ਇਤਿਹਾਸਕ ਗੋਲਡ ਮੈਡਲ; ਓਲੰਪਿਕ 2028 ਲਈ ਵੀ ਕੀਤਾ ਕੁਆਲੀਫਾਈ
ਏਸ਼ੀਅਨ ਗੇਮਜ਼ 2026 ’ਚ ਭਾਰਤ ਦੇ ਖਾਤੇ ’ਚ ਇਕ ਹੋਰ ਗੋਲਡ ਮੈਡਲ ਆ ਗਿਆ ਹੈ। ਵਿਸ਼ਵ ਰੈਂਕਿੰਗ ’ਚ 8ਵੇਂ ਨੰਬਰ 'ਤੇ ਮੌਜੂਦ ਭਾਰਤੀ ਮਹਿਲਾ ਹਾਕੀ ਟੀਮ ਨੇ ਫਾਈਨਲ ’ਚ ਵਿਸ਼ਵ ਰੈਂਕਿੰਗ ’ਚ ਚੌਥੇ ਨੰਬਰ 'ਤੇ ਮੌਜੂਦ ਮੌਜੂਦਾ ਏਸ਼ੀਆਈ ਚੈਂਪੀਅਨ ਚੀਨ ਦੀ ਟੀਮ ਨੂੰ 1-0 ਨਾਲ ਹਰਾ ਕੇ 44 ਸਾਲ ਬਾਅਦ ਗੋਲਡ ਮੈਡਲ ਜਿੱਤਿਆ।
Publish Date: Fri, 02 Oct 2026 07:08 PM (IST)
Updated Date: Fri, 02 Oct 2026 07:14 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ: ਜਾਪਾਨ ਦੇ ਆਈਚੀ ਨਾਗੋਯਾ ’ਚ ਚੱਲ ਰਹੀਆਂ ਏਸ਼ੀਅਨ ਗੇਮਜ਼ 2026 ’ਚ ਭਾਰਤ ਦੇ ਖਾਤੇ ’ਚ ਇਕ ਹੋਰ ਗੋਲਡ ਮੈਡਲ ਆ ਗਿਆ ਹੈ। ਵਿਸ਼ਵ ਰੈਂਕਿੰਗ ’ਚ 8ਵੇਂ ਨੰਬਰ 'ਤੇ ਮੌਜੂਦ ਭਾਰਤੀ ਮਹਿਲਾ ਹਾਕੀ ਟੀਮ ਨੇ ਫਾਈਨਲ ’ਚ ਵਿਸ਼ਵ ਰੈਂਕਿੰਗ ’ਚ ਚੌਥੇ ਨੰਬਰ 'ਤੇ ਮੌਜੂਦ ਮੌਜੂਦਾ ਏਸ਼ੀਆਈ ਚੈਂਪੀਅਨ ਚੀਨ ਦੀ ਟੀਮ ਨੂੰ 1-0 ਨਾਲ ਹਰਾ ਕੇ 44 ਸਾਲ ਬਾਅਦ ਗੋਲਡ ਮੈਡਲ ਜਿੱਤਿਆ।
ਭਾਰਤ ਨੇ ਏਸ਼ੀਆਈ ਖੇਡਾਂ ’ਚ ਇਕਲੌਤਾ ਗੋਲਡ ਮੈਡਲ 1982 ’ਚ ਦਿੱਲੀ ’ਚ ਜਿੱਤਿਆ ਸੀ। ਉਦੋਂ ਮਹਿਲਾ ਹਾਕੀ ਨੂੰ ਪਹਿਲੀ ਵਾਰ ਇਨ੍ਹਾਂ ਖੇਡਾਂ ’ਚ ਸ਼ਾਮਲ ਕੀਤਾ ਗਿਆ ਸੀ। ਉਸ ਤੋਂ ਬਾਅਦ ਭਾਰਤ 1998 ਅਤੇ 2018 ’ਚ ਫਾਈਨਲ ’ਚ ਪਹੁੰਚਿਆ ਸੀ। 1998 ’ਚ ਦੱਖਣੀ ਕੋਰੀਆ ਅਤੇ 2018 ’ਚ ਜਾਪਾਨ ਤੋਂ ਹਾਰ ਮਿਲੀ ਸੀ। ਜਿਸ ਕਾਰਨ ਭਾਰਤ ਨੂੰ ਚਾਂਦੀ ਦੇ ਤਮਗ਼ੇ ਨਾਲ ਸੰਤੁਸ਼ਟ ਕਰਨਾ ਪਿਆ ਸੀ।
ਲਾਲਰੇਮਸਿਆਮੀ ਨੇ ਕੀਤਾ ਗੋਲ ਇਸ ਤੋਂ ਪਹਿਲਾਂ ਸਲੀਮਾ ਟੇਟੇ ਦੀ ਕਪਤਾਨੀ ਵਾਲੀ ਟੀਮ ਨੇ ਸੈਮੀਫਾਈਨਲ ’ਚ ਦੱਖਣੀ ਕੋਰੀਆ ਨੂੰ 2-0 ਨਾਲ ਹਰਾ ਕੇ ਫਾਈਨਲ ’ਚ ਐਂਟਰੀ ਕੀਤੀ ਸੀ। ਭਾਰਤ ਵੱਲੋਂ ਪਹਿਲੇ ਕੁਆਰਟਰ ’ਚ 10ਵੇਂ ਮਿੰਟ ’ਚ ਲਾਲਰੇਮਸਿਆਮੀ ਨੇ ਇਕਲੌਤਾ ਗੋਲ ਕੀਤਾ। ਇਸ ਤੋਂ ਬਾਅਦ ਪੂਰੇ ਮੈਚ ’ਚ ਕੋਈ ਹੋਰ ਗੋਲ ਨਹੀਂ ਹੋਇਆ। ਇਸ ਜਿੱਤ ਨਾਲ ਭਾਰਤੀ ਮਹਿਲਾ ਹਾਕੀ ਟੀਮ ਐਲ.ਏ. (LA) ਓਲੰਪਿਕ 2028 ਲਈ ਸਿੱਧਾ ਕੁਆਲੀਫਾਈ ਕਰ ਗਈ ਹੈ। ਟੋਕੀਓ ਓਲੰਪਿਕ ’ਚ ਚੌਥੇ ਸਥਾਨ ’ਤੇ ਰਹਿਣ ਦੇ ਬਾਵਜੂਦ ਭਾਰਤੀ ਟੀਮ ਪੈਰਿਸ ਓਲੰਪਿਕ 2024 ਲਈ ਕੁਆਲੀਫਾਈ ਨਹੀਂ ਕਰ ਸਕੀ ਸੀ।
ਪਹਿਲਾ ਕੁਆਰਟਰ ਮੈਚ ਦੇ ਸ਼ੁਰੂਆਤੀ 15 ਮਿੰਟਾਂ ਦੀ ਖੇਡ ਖ਼ਤਮ ਹੋਣ ਤੱਕ ਭਾਰਤੀ ਮਹਿਲਾ ਹਾਕੀ ਟੀਮ ਨੇ 1-0 ਦੀ ਬੜ੍ਹਤ ਬਣਾ ਲਈ ਸੀ। ਹਾਲਾਂਕਿ ਪਹਿਲੇ ਕੁਆਰਟਰ ’ਚ ਚੀਨੀ ਟੀਮ ਦਾ ਗੇਂਦ ’ਤੇ ਵੱਧ ਕੰਟਰੋਲ ਰਿਹਾ ਪਰ 10ਵੇਂ ਮਿੰਟ ’ਚ ਲਾਲਰੇਮਸਿਆਮੀ ਨੇ ਪਾਸਾ ਪਲਟ ਦਿੱਤਾ। ਸਾਕਸ਼ੀ ਦੇ ਇਕ ਪਾਸ ਨੂੰ ਲਾਲਰੇਮਸਿਆਮੀ ਨੇ ਜ਼ੋਰਦਾਰ ਰਿਵਰਸ ਹਿੱਟ ਰਾਹੀਂ ਸਿੱਧੇ ਨੈੱਟ ਦੇ ਉੱਪਰੀ ਹਿੱਸੇ ’ਚ ਪਹੁੰਚਾ ਕੇ ਭਾਰਤ ਦਾ ਖਾਤਾ ਖੋਲ੍ਹਿਆ।
ਦੂਜਾ ਕੁਆਰਟਰ ਦੂਜੇ ਕੁਆਰਟਰ ’ਚ ਕੋਈ ਗੋਲ ਨਹੀਂ ਹੋਇਆ। ਹਾਫ਼-ਟਾਈਮ ਤੱਕ ਸਕੋਰ 1-0 ਹੀ ਰਿਹਾ। ਇਸ ਦੌਰਾਨ ਚੀਨ ਨੂੰ ਮੈਚ ’ਚ ਵਾਪਸੀ ਕਰਨ ਦਾ ਇਕ ਸੁਨਹਿਰੀ ਮੌਕਾ ਪੈਨਲਟੀ ਸਟ੍ਰੋਕ ਦੇ ਰੂਪ ’ਚ ਮਿਲਿਆ ਸੀ ਪਰ ਗੋਲਕੀਪਰ ਸਵਿਤਾ ਨੇ ਇਕ ਸ਼ਾਨਦਾਰ ਬਚਾਅ ਕਰਦੇ ਹੋਏ ਟੀਮ ’ਤੇ ਆਇਆ ਸੰਕਟ ਟਾਲ ਦਿੱਤਾ।
ਤੀਜਾ ਤੇ ਚੌਥਾ ਕੁਆਰਟਰ ਫਾਈਨਲ ਮੁਕਾਬਲੇ ਦੇ ਤੀਜੇ ਕੁਆਰਟਰ ’ਚ ਵੀ ਕੋਈ ਗੋਲ ਨਹੀਂ ਹੋ ਸਕਿਆ। 45 ਮਿੰਟਾਂ ਦੀ ਖੇਡ ਤੋਂ ਬਾਅਦ ਸਕੋਰਲਾਈਨ ਭਾਰਤ ਦੇ ਪੱਖ ’ਚ 1-0 ਹੀ ਰਹੀ। ਇਸ ਕੁਆਰਟਰ ਦੇ ਆਖ਼ਰੀ ਦੋ ਮਿੰਟਾਂ ’ਚ ਭਾਰਤੀ ਖਿਡਾਰਨਾਂ ਨੇ ਸ਼ਾਨਦਾਰ ਖੇਡ ਦਿਖਾਈ। ਚੌਥੇ ਕੁਆਰਟਰ ’ਚ ਵੀ ਕੋਈ ਗੋਲ ਨਹੀਂ ਹੋਇਆ ਅਤੇ ਭਾਰਤ ਨੇ ਇਤਿਹਾਸ ਰਚ ਦਿੱਤਾ।
ਟੂਰਨਾਮੈਂਟ ’ਚ ਸਭ ਤੋਂ ਵੱਧ ਗੋਲ: