ਫੁੱਟਬਾਲ ਟ੍ਰਾਂਸਫਰ ਧਮਾਕਾ : ਮਾਨਚੈਸਟਰ ਸਿਟੀ ਨੇ 1115 ਕਰੋੜ 'ਚ ਖ਼ਰੀਦਿਆ ਅਯੂਬ ਬੋਆਧੀ, ਯੂਨਾਈਟਿਡ ਨੇ ਬਾਲੇਬਾ 'ਤੇ ਖ਼ਰਚੇ 905 ਕਰੋੜ
ਕਲੱਬ ਵੱਲੋਂ ਰਕਮ ਨੂੰ ਲੈ ਕੇ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ ਪਰ ਫਰਾਂਸ ਦੇ ਖੇਡ ਅਖ਼ਬਾਰ ਲਾ’ਐਕਵੀਪੇ ਨੇ ਇਸ ਸੌਦੇ ਨੂੰ 100 ਮਿਲੀਅਨ ਯੂਰੋ ਜਾਂ 117 ਮਿਲੀਅਨ ਅਮਰੀਕੀ ਡਾਲਰ ਦਾ ਦੱਸਿਆ ਹੈ। ਇਸ ਸੌਦੇ ਨਾਲ ਹੀ ਬਾਓਧੀ ਫਰਾਂਸ ਦੀ ਲੀਗ ਤੋਂ ਵਿਕਿਆ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ।
Publish Date: Thu, 27 Aug 2026 11:44 AM (IST)
Updated Date: Thu, 27 Aug 2026 11:48 AM (IST)
ਲੰਡਨ (ਏਪੀ) : ਮਾਨਚੈਸਟਰ ਸਿਟੀ ਨੇ ਨੌਜਵਾਨ ਅਯੂਬ ਬੋਆਧੀ ਨੂੰ ਫਰਾਂਸ ਦੇ ਕਲੱਬ ਲੀਲ ਤੋਂ ਖ਼ਰੀਦ ਲਿਆ ਹੈ। 1115 ਕਰੋੜ ਭਾਰਤੀ ਰੁਪਿਆਂ (117 ਮਿਲੀਅਨ ਡਾਲਰ) ’ਚ ਮਾਨਚੈਸਟਰ ਆਏ ਬੋਆਧੀ ਸਾਬਕਾ ਕਪਤਾਨ ਰੋਡਰੀ ਦੀ ਥਾਂ ਲਵੇਗਾ। ਰੋਡਰੀ ਇਸੇ ਸਾਲ ਸਪੇਨ ਦੇ ਕਲੱਬ ਬਾਰਸੀਲੋਨਾ ਨਾਲ ਜੁੜਿਆ ਹੈ। ਸਿਟੀ ਨੇ ਆਪਣੀ ਵੈੱਬਸਾਈਟ ’ਤੇ ਇਕ ਬਿਆਨ ਜਾਰੀ ਕਰ ਕੇ ਇਸ ਸੌਦੇ ਦੀ ਪੁਸ਼ਟੀ ਕੀਤੀ। ਕਲੱਬ ਨੇ ਦੱਸਿਆ ਕਿ 18 ਸਾਲਾਂ ਦੇ ਬਾਓਧੀ ਨੇ ਪੰਜ ਸਾਲਾਂ ਦੇ ਕਰਾਰ ’ਤੇ ਦਸਤਖ਼ਤ ਕੀਤੇ ਹਨ।
ਹਾਲਾਂਕਿ ਕਲੱਬ ਵੱਲੋਂ ਰਕਮ ਨੂੰ ਲੈ ਕੇ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ ਪਰ ਫਰਾਂਸ ਦੇ ਖੇਡ ਅਖ਼ਬਾਰ ਲਾ’ਐਕਵੀਪੇ ਨੇ ਇਸ ਸੌਦੇ ਨੂੰ 100 ਮਿਲੀਅਨ ਯੂਰੋ ਜਾਂ 117 ਮਿਲੀਅਨ ਅਮਰੀਕੀ ਡਾਲਰ ਦਾ ਦੱਸਿਆ ਹੈ। ਇਸ ਸੌਦੇ ਨਾਲ ਹੀ ਬਾਓਧੀ ਫਰਾਂਸ ਦੀ ਲੀਗ ਤੋਂ ਵਿਕਿਆ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ।
ਬਾਲੇਬਾ ਲਈ ਯੂਨਾਈਟਿਡ ਨੇ ਖ਼ਰਚੇ 905 ਕਰੋੜ ਰੁਪਏ ਮਾਨਚੈਸਟਰ (ਏਪੀ) : ਪ੍ਰੀਮੀਅਰ ਲੀਗ ਕਲੱਬ ਮਾਨਚੈਸਟਰ ਯੂਨਾਈਟਿਡ ਨੇ ਕੈਮਰੂਨ ਦੇ ਡਿਫੈਂਸਿਵ ਮਿਡਫੀਲਡਰ ਕਾਰਲੋਸ ਬਾਲੇਬਾ ਨੂੰ ਖ਼ਰੀਦਣ ਦੀ ਪ੍ਰਕਿਰਿਆ ਪੂਰੀ ਕਰ ਲਈ। ਪ੍ਰੀਮੀਅਰ ਲੀਗ ਕਲੱਬ ਬ੍ਰਾਈਟਨ ਨੇ ਬਾਲੇਬਾ ਨੂੰ 905 ਕਰੋੜ ਰੁਪਏ ਤੋਂ ਵੱਧ ਭਾਰਤੀ ਰੁਪਿਆਂ (95 ਮਿਲੀਅਨ ਅਮਰੀਕੀ ਡਾਲਰ) ’ਚ ਵੇਚਿਆ। ਸੀਨੀਅਰ ਡਿਫੈਂਸਿਵ ਮਿਡਫੀਲਡਰ ਕੈਸੇਮਿਰੋ ਦੇ ਕਲੱਬ ਛੱਡਣ ਤੇ ਮੈਨੂਅਲ ਉਗਾਰਤੇ ਦੇ ਗੋਡੇ ’ਚ ਲੱਗੀ ਸੱਟ ਤੋਂ ਬਾਅਦ ਯੂਨਾਈਟਿਡ ਇਸ ਸੀਜ਼ਨ ਪ੍ਰੀਮੀਅਰ ਲੀਗ ਕਲੱਬ ਐਸਟਨ ਵਿਲਾ ਤੋਂ ਬੈਲਜੀਅਮ ਦੇ ਯੂਰੀ ਟਿਲੇਮਾਂਸ ਤੇ ਚੈਲਸੀ ਤੋਂ ਬ੍ਰਾਜ਼ੀਲ ਦੇ ਆਂਦ੍ਰੇਯ ਸਾਂਤੋਸ ਨੂੰ ਪਹਿਲਾਂ ਹੀ ਸਾਈਨ ਕਰ ਚੁੱਕਾ ਹੈ।