- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਰਫ਼ ਪੰਜ ਸਾਲ ਦੀ ਨਿੱਕੀ ਉਮਰ ’ਚ ਜੱਫਨਤ ਕੌਰ ਖੱਟੜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 38ਵੀਂ ਪੰਜਾਬ ਗੋਲਡ ਸਕੇਟਿੰਗ ਚੈਂਪੀਅਨਸ਼ਿਪ ’ਚ ਦੋ ਸੋਨੇ ਦੇ ਤਗ਼ਮੇ ਜਿੱਤ ਕੇ ਪੰਜਾਬ ਦੇ ਖੇਡ ਇਤਿਹਾਸ ’ਚ ਆਪਣਾ ਨਾਮ ਸੁਨਹਿਰੀ ਅੱਖਰਾਂ ’ਚ ਦਰਜ ਕਰਵਾ ਲਿਆ ਹੈ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸਿਰਫ਼ ਪੰਜ ਸਾਲ ਦੀ ਨਿੱਕੀ ਉਮਰ ’ਚ ਜੱਫਨਤ ਕੌਰ ਖੱਟੜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 38ਵੀਂ ਪੰਜਾਬ ਗੋਲਡ ਸਕੇਟਿੰਗ ਚੈਂਪੀਅਨਸ਼ਿਪ ’ਚ ਦੋ ਸੋਨੇ ਦੇ ਤਗ਼ਮੇ ਜਿੱਤ ਕੇ ਪੰਜਾਬ ਦੇ ਖੇਡ ਇਤਿਹਾਸ ’ਚ ਆਪਣਾ ਨਾਮ ਸੁਨਹਿਰੀ ਅੱਖਰਾਂ ’ਚ ਦਰਜ ਕਰਵਾ ਲਿਆ ਹੈ। ਇਸ ਸ਼ਾਨਦਾਰ ਪ੍ਰਾਪਤੀ ਨਾਲ ਉਹ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਸਟੇਟ ਗੋਲਡ ਮੈਡਲਿਸਟ ਬਣ ਗਈ ਹੈ।
ਨਾਭਾ ਦੇ ਪਿੰਡ ਰੋਹਟੀ ਮੌੜਾਂ ’ਚ ਜਨਮੀ ਜੱਫਨਤ ਕੌਰ ਖੱਟੜਾ ਇਸ ਸਮੇਂ ਯਾਦਵਿੰਦਰਾ ਪਬਲਿਕ ਸਕੂਲ, ਮੁਹਾਲੀ ’ਚ ਸਿੱਖਿਆ ਹਾਸਲ ਕਰ ਰਹੀ ਹੈ। ਮਾਤਾ-ਪਿਤਾ ਦੇ ਚੰਡੀਗੜ੍ਹ ਵਿਖੇ ਸਰਕਾਰੀ ਨੌਕਰੀ ਕਰਨ ਕਰਕੇ ਉਸ ਨੇ ਪੜ੍ਹਾਈ ਦੇ ਨਾਲ-ਨਾਲ ਅਰਥਲਿੰਗਜ਼ ਸਕੇਟਿੰਗ ਅਕੈਡਮੀ, ਮੁਹਾਲੀ ਤੋਂ ਸਕੇਟਿੰਗ ਦੀ ਸਿਖਲਾਈ ਸ਼ੁਰੂ ਕੀਤੀ। ਕੋਚਾਂ ਦੀ ਮਾਹਰ ਅਗਵਾਈ, ਲਗਾਤਾਰ ਅਭਿਆਸ ਅਤੇ ਅਥਾਹ ਮਿਹਨਤ ਨੇ ਉਸ ਨੂੰ ਛੋਟੀ ਉਮਰ 'ਚ ਹੀ ਵੱਡੀਆਂ ਉਪਲਬਧੀਆਂ ਹਾਸਲ ਕਰਨ ਦੇ ਯੋਗ ਬਣਾਇਆ।
ਮਹਿਜ਼ ਪੰਜ ਸਾਲ ਦੀ ਉਮਰ ’ਚ ਜੱਫਨਤ ਕੌਰ ਹੁਣ ਤੱਕ ਵੱਖ-ਵੱਖ ਸਕੇਟਿੰਗ ਮੁਕਾਬਲਿਆਂ ’ਚ 17 ਤਗ਼ਮੇ ਆਪਣੇ ਨਾਮ ਕਰ ਚੁੱਕੀ ਹੈ, ਜਿਨ੍ਹਾਂ ’ਚ 12 ਸੋਨੇ, 3 ਚਾਂਦੀ ਅਤੇ 2 ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਉਸ ਦੀਆਂ ਇਹ ਪ੍ਰਾਪਤੀਆਂ ਉਸ ਦੀ ਲਗਨ, ਮਿਹਨਤ ਅਤੇ ਖੇਡ ਪ੍ਰਤੀ ਸਮਰਪਣ ਦੀ ਮਿਸਾਲ ਹਨ।
ਜੱਫਨਤ ਕੌਰ ਖੱਟੜਾ ਦੀ ਇਹ ਇਤਿਹਾਸਕ ਸਫ਼ਲਤਾ ਨਾ ਸਿਰਫ਼ ਉਸ ਦੇ ਪਰਿਵਾਰ, ਸਕੂਲ ਅਤੇ ਅਕੈਡਮੀ ਲਈ ਮਾਣ ਵਾਲੀ ਗੱਲ ਹੈ, ਸਗੋਂ ਪੰਜਾਬ ਦੇ ਹਜ਼ਾਰਾਂ ਨੌਜਵਾਨ ਖਿਡਾਰੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ। ਉਸ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਛੋਟੀ ਉਮਰ ਤੋਂ ਹੀ ਪ੍ਰਤਿਭਾ ਨੂੰ ਸਹੀ ਮਾਰਗਦਰਸ਼ਨ, ਸਖ਼ਤ ਮਿਹਨਤ ਅਤੇ ਨਿਰੰਤਰ ਅਭਿਆਸ ਮਿਲੇ ਤਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਸਫ਼ਲਤਾਵਾਂ ਦਾ ਰਾਹ ਵੀ ਖੁੱਲ੍ਹ ਜਾਂਦਾ ਹੈ।