FIFA World Cup Final 'ਚ ਲੱਗੇਗਾ ਸਿਆਸਤ ਤੇ ਗਲੈਮਰ ਦਾ ਤੜਕਾ, ਭਿੜਨਗੇ ਅਰਜਨਟੀਨਾ-ਸਪੇਨ; ਡੋਨਾਲਡ ਟਰੰਪ ਹੋਣਗੇ ਖ਼ਾਸ ਮਹਿਮਾਨ ਫੀਫਾ ਵਰਲਡ ਕੱਪ ਆਪਣੇ ਆਖਰੀ ਪੜਾਅ 'ਤੇ ਪਹੁੰਚ ਚੁੱਕਾ ਹੈ। 20 ਜੁਲਾਈ ਨੂੰ ਮੌਜੂਦਾ ਜੇਤੂ ਅਰਜਨਟੀਨਾ ਸਾਬਕਾ ਜੇਤੂ ਸਪੇਨ ਖ਼ਿਲਾਫ਼ ਫਾਈਨਲ ਖੇਡਣ ਉਤਰੇਗੀ। ਇਸ ਫਾਈਨਲ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਵਰਲਡ ਕੱਪ ਦਾ ਸਾਂਝਾ ਮੇਜ਼ਬਾਨ ਅਮਰੀਕਾ ਫਾਈਨਲ ਲਈ ਪੂਰੀ ਤਰ੍ਹਾਂ ਤਿਆਰ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਇਹ ਮੈਚ ਦੇਖਣ ਪਹੁੰਚਣਗੇ। ਵ੍ਹਾਈਟ ਹਾਊਸ ਨੇ ਇਸ ਦੀ ਪੁਸ਼ਟੀ ਕੀਤੀ ਹੈ।
Publish Date: Fri, 17 Jul 2026 11:11 AM (IST)
Updated Date: Fri, 17 Jul 2026 11:13 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਫੀਫਾ ਵਰਲਡ ਕੱਪ ਆਪਣੇ ਆਖਰੀ ਪੜਾਅ 'ਤੇ ਪਹੁੰਚ ਚੁੱਕਾ ਹੈ। 20 ਜੁਲਾਈ ਨੂੰ ਮੌਜੂਦਾ ਜੇਤੂ ਅਰਜਨਟੀਨਾ ਸਾਬਕਾ ਜੇਤੂ ਸਪੇਨ ਖ਼ਿਲਾਫ਼ ਫਾਈਨਲ ਖੇਡਣ ਉਤਰੇਗੀ। ਇਸ ਫਾਈਨਲ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਵਰਲਡ ਕੱਪ ਦਾ ਸਾਂਝਾ ਮੇਜ਼ਬਾਨ ਅਮਰੀਕਾ ਫਾਈਨਲ ਲਈ ਪੂਰੀ ਤਰ੍ਹਾਂ ਤਿਆਰ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਇਹ ਮੈਚ ਦੇਖਣ ਪਹੁੰਚਣਗੇ। ਵ੍ਹਾਈਟ ਹਾਊਸ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਅਮਰੀਕਾ ਨੇ ਕੈਨੇਡਾ ਅਤੇ ਮੈਕਸੀਕੋ ਨਾਲ ਮਿਲ ਕੇ ਇਸ ਵਰਲਡ ਕੱਪ ਦੀ ਮੇਜ਼ਬਾਨੀ ਕੀਤੀ ਹੈ। ਫਾਈਨਲ ਮੈਚ ਅਮਰੀਕਾ ਦੇ ਨਿਊ ਜਰਸੀ ਸਟੇਡੀਅਮ 'ਚ ਖੇਡਿਆ ਜਾਣਾ ਹੈ। ਅਰਜਨਟੀਨਾ ਜਿੱਥੇ ਆਪਣਾ ਖ਼ਿਤਾਬ ਬਚਾਉਣ ਦੀ ਕੋਸ਼ਿਸ਼ ਕਰੇਗੀ, ਉੱਥੇ ਹੀ ਸਪੇਨ 2010 ਤੋਂ ਬਾਅਦ ਪਹਿਲੀ ਵਾਰ ਜੇਤੂ ਟਰਾਫ਼ੀ ਚੁੱਕਣਾ ਚਾਹੇਗੀ।
ਟਰੰਪ ਦੇ ਫਾਈਨਲ ਦੇਖਣ ਜਾਣ ਦੀ ਪੁਸ਼ਟੀ ਵੀਰਵਾਰ ਨੂੰ ਪ੍ਰੈੱਸ ਸਕੱਤਰ ਕੈਰੋਲੀਨ ਲੇਵਿਟ ਨੇ ਕੀਤੀ। ਉਨ੍ਹਾਂ ਕਿਹਾ, "ਅਮਰੀਕਾ ਦੇ ਇਤਿਹਾਸ 'ਚ ਆਯੋਜਿਤ ਕੀਤੇ ਗਏ ਸਭ ਤੋਂ ਵੱਧ ਦੇਖੇ ਜਾਣ ਵਾਲੇ, ਸਭ ਤੋਂ ਸੁਰੱਖਿਅਤ ਅਤੇ ਸਭ ਤੋਂ ਸਫ਼ਲ ਵਿਸ਼ਵ ਕੱਪ ਦੇ ਫਾਈਨਲ 'ਚ ਉਨ੍ਹਾਂ ਦੀ ਮੌਜੂਦਗੀ ਸ਼ਾਨਦਾਰ ਰਹੇਗੀ। ਇਹ ਟੂਰਨਾਮੈਂਟ ਦਾ ਸਭ ਤੋਂ ਵਧੀਆ ਅੰਤ ਹੈ।"
ਲੇਵਿਟ ਨੇ ਦੱਸਿਆ ਕਿ ਟਰੰਪ ਸ਼ੁੱਕਰਵਾਰ ਨੂੰ ਟਰੰਪ ਟਾਵਰ 'ਚ ਆਯੋਜਿਤ ਹੋਣ ਵਾਲੇ ਫੀਫਾ ਦੇ ਰਿਸੈਪਸ਼ਨ ਈਵੈਂਟ 'ਚ ਵੀ ਸ਼ਿਰਕਤ ਕਰਨਗੇ। ਫੀਫਾ ਦੇ ਪ੍ਰਧਾਨ ਗਿਆਨੀ ਇਨਫੈਂਟੀਨੋ ਨੇ ਜੂਨ 'ਚ ਕਿਹਾ ਸੀ ਕਿ ਟਰੰਪ ਫਾਈਨਲ 'ਚ ਆਉਣਗੇ ਅਤੇ ਜੇਤੂ ਨੂੰ ਟਰਾਫ਼ੀ ਦੇਣਗੇ। ਹਾਲਾਂਕਿ, ਇਸ ਗੱਲ ਦੀ ਪੁਸ਼ਟੀ ਅਜੇ ਨਹੀਂ ਹੋਈ ਹੈ।
ਵਿਵਾਦਾਂ 'ਚ ਰਹੇ ਟਰੰਪ ਟਰੰਪ ਨੇ ਬੇਸ਼ੱਕ ਹੁਣ ਤੱਕ ਇਸ ਟੂਰਨਾਮੈਂਟ ਦਾ ਇੱਕ ਵੀ ਮੈਚ ਮੈਦਾਨ 'ਤੇ ਆ ਕੇ ਨਾ ਦੇਖਿਆ ਹੋਵੇ, ਪਰ ਉਹ ਵਿਵਾਦਾਂ ਦੇ ਨਾਲ ਇਸ ਵਰਲਡ ਕੱਪ ਦਾ ਹਿੱਸਾ ਜ਼ਰੂਰ ਬਣੇ। ਟਰੰਪ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਕਿਹਾ ਸੀ ਕਿ ਉਨ੍ਹਾਂ ਨੇ ਫੀਫਾ ਪ੍ਰਧਾਨ ਇਨਫੈਂਟੀਨੋ ਨੂੰ ਆਪਣੇ ਦੇਸ਼ ਦੇ ਫੋਲਾਰਿਨ ਬਾਲੋਗਨ 'ਤੇ ਰੈੱਡ ਕਾਰਡ ਕਾਰਨ ਲਗਾਈ ਪਾਬੰਦੀ ਬਾਰੇ ਰਿਵਿਊ ਕਰਨ ਲਈ ਕਿਆ ਸੀ। ਇਸ ਕਾਰਨ ਕਾਫ਼ੀ ਵਿਵਾਦ ਖੜ੍ਹਾ ਹੋ ਗਿਆ ਸੀ ਅਤੇ ਫੀਫਾ ਦੀ ਆਲੋਚਨਾ ਵੀ ਹੋਈ ਸੀ। ਟਰੰਪ ਨੇ ਨਾਲ ਹੀ ਇਹ ਵੀ ਕਿਹਾ ਸੀ ਕਿ ਉਨ੍ਹਾਂ ਕਰਕੇ ਹੀ ਅਮਰੀਕਾ 'ਚ ਇਹ ਵਰਲਡ ਕੱਪ ਹੋ ਰਿਆਂ ਹੈ।